12ਵੀਂ ਦੀ ਵਿਦਿਆਰਥਣ ਨੇ 300 ਫੁੱਟ ਉੱਚੀ ਪਾਣੀ ਦੀ ਟੈਂਕੀ ਤੋਂ ਛਾਲ ਮਾਰ ਕੀਤੀ ਖੁਦਕੁਸ਼ੀ

09/25/2019 12:47:00 PM

ਸ਼ਿਵਪੁਰੀ— ਮੱਧ ਪ੍ਰਦੇਸ਼ ਦੇ ਸ਼ਿਵਪੁਰੀ 'ਚ ਇਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ 19 ਸਾਲਾ ਕੁੜੀ ਖੁਦਕੁਸ਼ੀ ਲਈ 300 ਫੁੱਟ ਉੱਚੀ ਪਾਣੀ ਦੀ ਟੈਂਕੀ 'ਤੇ ਚੜ੍ਹ ਗਈ। ਪੁਲਸ ਨੂੰ ਖਬਰ ਲੱਗੀ ਤਾਂ ਉਹ ਉਸ ਨੂੰ ਰੋਕਣ ਲਈ ਪਹੁੰਚੀ, ਜਿਵੇਂ ਹੀ ਪੁਲਸ ਨੇ ਕੁੜੀ ਨੂੰ ਖੁਦਕੁਸ਼ੀ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਕੁੜੀ ਨੇ ਛਾਲ ਮਾਰ ਦਿੱਤੀ।

PunjabKesariਜ਼ਿਕਰਯੋਗ ਹੈ ਕਿ ਮੰਗਲਵਾਰ ਦੁਪਹਿਰ ਸਾਕਸ਼ੀ ਤਿਵਾੜੀ ਨਾਂ ਦੀ ਇਕ 19 ਸਾਲਾ ਕੁੜੀ ਨੇ ਪਾਣੀ ਦੀ ਟੈਂਕੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਹ ਵਿਦਿਆਰਥਣ ਸੇਂਟ ਬੇਨਿਡਿਕਟ ਸਕੂਲ 'ਚ ਜਮਾਤ 12ਵੀਂ 'ਚ ਪੜ੍ਹਦੀ ਸੀ। ਹਾਲਾਂਕਿ ਵਿਦਿਆਰਥਣ ਨੂੰ ਮਨਾਉਣ ਲਈ ਪੁਲਸ ਮੌਕੇ 'ਤੇ ਪਹੁੰਚ ਗਈ ਸੀ। ਉਸ ਨੂੰ ਮਨਾਇਆ ਵੀ ਪਰ ਕੁੜੀ ਨੇ ਧਮਕੀ ਦਿੱਤੀ ਕਿ ਜੇਕਰ ਟੈਂਕੀ 'ਤੇ ਚੜ੍ਹੇ ਤਾਂ ਮੈਂ ਛਾਲ ਮਾਰ ਦੇਵਾਂਗੀ ਪਰ ਪੁਲਸ ਨਹੀਂ ਮੰਨੀ ਤਾਂ ਕੁੜੀ ਨੇ ਟੈਂਕੀ ਤੋਂ ਛਾਲ ਮਾਰ ਦਿੱਤੀ। ਪੁਲਸ ਕੁੜੀ ਨੂੰ ਤੁਰੰਤ ਹਸਪਤਾਲ ਲੈ ਗਈ, ਜਿੱਥੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ ਗਿਆ।

ਫਿਜ਼ੀਕਲ ਥਾਣਾ ਦੀ ਟੀ.ਆਈ. ਅਨਿਤਾ ਮਿਸ਼ਰਾ ਦਾ ਕਹਿਣਾ ਹੈ ਕਿ ਕੁੜੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਕਿਹਾ ਕਿ ਟੈਂਕੀ ਦੇ ਉੱਪਰ ਚੜ੍ਹੇ ਤਾਂ ਮੈਂ ਛਾਲ ਮਾਰ ਦੇਵਾਂਗੀ। ਉਸ ਨੂੰ ਬਚਾਉਣ ਲਈ ਜਾਅਲੀ ਦਾ ਵੀ ਇੰਤਜ਼ਾਮ ਕਰ ਲਿਆ ਸੀ ਇਸ ਦੇ ਬਾਵਜੂਦ ਉਸ ਨੇ ਛਾਲ ਮਾਰ ਦਿੱਤੀ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਅੱਗੇ ਕਿਹਾ ਕਿ ਕੁੜੀ ਦੇ ਪਰਿਵਾਰ ਵਾਲੇ ਹਾਲੇ ਵੀ ਸਦਮੇ 'ਚ ਹਨ, ਇਸ ਲਈ ਉਨ੍ਹਾਂ ਨਾਲ ਬਾਅਦ 'ਚ ਗੱਲ ਕਰਾਂਗੇ। ਹਾਲੇ ਖੁਦਕੁਸ਼ੀ ਦਾ ਕਾਰਨ ਪਤਾ ਨਹੀਂ ਲੱਗਾ ਹੈ।


DIsha

Content Editor

Related News