ਜਿਮਖਾਨਾ ਕਲੱਬ ਚੋਣਾਂ: 4683 ਮੈਂਬਰਾਂ ਦੀ ਵੋਟਰ ਲਿਸਟ ਜਾਰੀ, 2,000 ਤੋਂ ਵੱਧ ਮੈਂਬਰਾਂ ਸਿਰ ਬਕਾਏ ਦੀ ‘ਤਲਵਾਰ’
Saturday, Aug 08, 2026 - 08:16 AM (IST)
ਜਲੰਧਰ (ਖੁਰਾਣਾ)-ਜਿਮਖਾਨਾ ਕਲੱਬ ਦੀਆਂ ਆਗਾਮੀ ਚੋਣਾਂ ਨੂੰ ਲੈ ਕੇ ਅੱਜ ਇਲੈਕਟੋਰਲ ਅਫਸਰ ਡਾ. ਸੁਮਨਦੀਪ ਕੌਰ (ਪੀ. ਸੀ. ਐੱਸ. ਅਫਸਰ) ਵੱਲੋਂ ਡਰਾਫਟ ਇਲੈਕਟੋਰਲ ਰੋਲ ਯਾਨੀ ਵੋਟਰ ਸੂਚੀ ਜਾਰੀ ਕਰ ਦਿੱਤੀ ਗਈ ਹੈ। ਹਾਲਾਂਕਿ ਕਲੱਬ ਚੋਣਾਂ ਦਾ ਪੂਰਾ ਸ਼ੈਡਿਊਲ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ। ਡਰਾਫਟ ਵੋਟਰ ਲਿਸਟ ਅਨੁਸਾਰ ਇਸ ਵਾਰ ਕਲੱਬ ਦੇ 4683 ਮੈਂਬਰ ਵੋਟ ਪਾ ਸਕਣਗੇ। ਇਸ ਦੇ ਲਈ ਮੈਂਬਰਾਂ ਦਾ ਕਲੱਬ ਵੱਲ ਕੋਈ ਬਕਾਇਆ ਨਾ ਹੋਣਾ ਜ਼ਰੂਰੀ ਹੈ। ਡਰਾਫਟ ਵੋਟਰ ਲਿਸਟ ਕਲੱਬ ਦੇ ਨੋਟਿਸ ਬੋਰਡ ’ਤੇ ਡਿਸਪਲੇਅ ਕਰ ਦਿੱਤੀ ਗਈ ਹੈ ਅਤੇ ਇਸ ਨੂੰ ਕਲੱਬ ਐਪ ’ਤੇ ਵੀ ਅਪਲੋਡ ਕਰ ਦਿੱਤਾ ਗਿਆ ਹੈ। ਕਲੱਬ ਮੈਨੇਜਮੈਂਟ ਵੱਲੋਂ ਮੈਂਬਰਾਂ ਨੂੰ ਆਪਣੇ ਡਿਊਜ਼ ਕਲੀਅਰ ਕਰਨ ਲਈ 13 ਅਗਸਤ ਤੱਕ ਦਾ ਸਮਾਂ ਦਿੱਤਾ ਗਿਆ ਹੈ। ਅਜਿਹੇ ਵਿਚ ਮੰਨਿਆ ਜਾ ਰਿਹਾ ਹੈ ਕਿ ਡਿਊਜ਼ ਕਲੀਅਰ ਕਰਨ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਫਾਈਨਲ ਵੋਟਰ ਲਿਸਟ ਤਿਆਰ ਕਰ ਕੇ ਰਿਟਰਨਿੰਗ ਅਫਸਰ ਨੂੰ ਸੌਂਪੀ ਜਾਵੇਗੀ ਅਤੇ ਇਸ ਦੇ ਆਧਾਰ ’ਤੇ ਚੋਣਾਂ ਦੀ ਅਗਲੀ ਪ੍ਰਕਿਰਿਆ ਸ਼ੁਰੂ ਹੋਵੇਗੀ।
2000 ਤੋਂ ਵੱਧ ਮੈਂਬਰਾਂ ਵੱਲ ਖੜ੍ਹਾ ਹੈ ਬਕਾਇਆ
ਜਾਰੀ ਕੀਤੀ ਗਈ 4683 ਮੈਂਬਰਾਂ ਦੀ ਡਰਾਫਟ ਸੂਚੀ ਵਿਚ 2000 ਤੋਂ ਵੱਧ ਮੈਂਬਰਾਂ ਦੇ ਨਾਂ ਅੱਗੇ ਕਲੱਬ ਦਾ ਬਕਾਇਆ ਲਾਲ ਰੰਗ ਵਿਚ ਦਰਜ ਹੈ। ਇਨ੍ਹਾਂ ਵਿਚੋਂ ਕੁਝ ਮੈਂਬਰਾਂ ਵੱਲ ਹਜ਼ਾਰਾਂ ਰੁਪਏ ਦੀ ਰਕਮ ਬਕਾਇਆ ਹੈ। ਉੱਥੇ ਹੀ, ਇਸ ਸੂਚੀ ਵਿਚ ਵੱਡੀ ਗਿਣਤੀ ਵਿਚ ਅਜਿਹੇ ਮੈਂਬਰ ਵੀ ਹਨ, ਜਿਨ੍ਹਾਂ ਵੱਲ ਇਕ ਰੁਪਏ ਤੋਂ ਵੀ ਘੱਟ ਰਕਮ ਬਕਾਇਆ ਦਿਖਾਈ ਗਈ ਹੈ। ਯਾਨੀ ਇਨ੍ਹਾਂ ਮੈਂਬਰਾਂ ਨੇ ਕਲੱਬ ਨੂੰ ਰੁਪਏ ਨਹੀਂ ਸਗੋਂ ਸਿਰਫ ਪੈਸੇ ਦੇਣੇ ਹਨ। ਡਰਾਫਟ ਸੂਚੀ ਵਿਚ ਕੁਝ ਮੈਂਬਰਾਂ ਵੱਲ ਮਹਿਜ਼ 10, 20, 30, 40 ਪੈਸੇ ਜਿਹੀ ਮਾਮੂਲੀ ਰਕਮ ਵੀ ਬਕਾਇਆ ਦਰਜ ਹੈ। ਇਸ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਡਰਾਫਟ ਰੋਲ ਵਿਚ ਮੈਂਬਰਾਂ ਦੇ ਖਾਤਿਆਂ ਦਾ ਬਕਾਇਆ ਬਹੁਤ ਛੋਟੀ ਰਕਮ ਤੱਕ ਦਰਜ ਕੀਤਾ ਗਿਆ ਹੈ ਅਤੇ ਨਿਲ ਬੈਲੇਂਸ ਮੰਗਿਆ ਗਿਆ ਹੈ।
ਇਹ ਵੀ ਪੜ੍ਹੋ: ਘਰ ਦੇ ਬਾਹਰ ਖੜ੍ਹੀ ਵਰਨਾ ਕਾਰ ਨੂੰ ਬਦਮਾਸ਼ਾਂ ਨੇ ਲਗਾਈ ਅੱਗ, CCTV 'ਚ ਕੈਦ ਹੋਈ ਵਾਰਦਾਤ
ਚੋਣ ਸ਼ਡਿਊਲ ਨੂੰ ਲੈ ਕੇ ਅਜੇ ਵੀ ਭੰਬਲਭੂਸਾ
ਡਰਾਫਟ ਇਲੈਕਟੋਰਲ ਰੋਲ ਜਾਰੀ ਹੋਣ ਤੋਂ ਬਾਅਦ ਹੁਣ ਕਲੱਬ ਦੇ ਮੈਂਬਰਾਂ ਅਤੇ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਦੀਆਂ ਨਜ਼ਰਾਂ ਇਲੈਕਸ਼ਨ ਸ਼ੈਡਿਊਲ ’ਤੇ ਟਿਕੀਆਂ ਹੋਈਆਂ ਹਨ। ਅਜੇ ਤੱਕ ਨਾਮਜ਼ਦਗੀ ਦਾਖਲ ਕਰਨ, ਨਾਮਜ਼ਦਗੀ ਕਾਗਜ਼ਾਂ ਦੀ ਪੜਤਾਲ, ਨਾਂ ਵਾਪਸੀ ਅਤੇ ਵੋਟਿੰਗ ਸਮੇਤ ਚੋਣਾਂ ਦੀਆਂ ਵੱਖ-ਵੱਖ ਪ੍ਰਕਿਰਿਆਵਾਂ ਦੀਆਂ ਤਰੀਕਾਂ ਐਲਾਨੀਆਂ ਨਹੀਂ ਗਈਆਂ ਹਨ। ਕਲੱਬ ਮੈਂਬਰਾਂ ਵਿਚਕਾਰ ਚਰਚਾ ਹੈ ਕਿ ਜੇਕਰ 13 ਅਗਸਤ ਤੱਕ ਡਿਊਜ਼ ਕਲੀਅਰ ਕਰਨ ਦਾ ਸਮਾਂ ਦਿੱਤਾ ਗਿਆ ਹੈ ਤਾਂ ਉਸ ਤੋਂ ਬਾਅਦ ਫਾਈਨਲ ਵੋਟਰ ਲਿਸਟ ਤਿਆਰ ਕਰ ਕੇ ਉਸ ਨੂੰ ਰਿਟਰਨਿੰਗ ਅਫਸਰ ਨੂੰ ਸੌਂਪਿਆ ਜਾਵੇਗਾ। ਇਸ ਤੋਂ ਬਾਅਦ ਨਾਮਜ਼ਦਗੀ ਤੋਂ ਲੈ ਕੇ ਵੋਟਿੰਗ ਤੱਕ ਦੀ ਪੂਰੀ ਚੋਣ ਪ੍ਰਕਿਰਿਆ ਲਈ ਢੁਕਵੇਂ ਸਮੇਂ ਦੀ ਲੋੜ ਹੋਵੇਗੀ। ਅਜਿਹੇ ਵਿਚ ਮੌਜੂਦਾ ਟਾਈਮਿੰਗ ਨੂੰ ਦੇਖਦੇ ਹੋਏ ਚੋਣਾਂ ਕੁਝ ਦਿਨ ਅੱਗੇ ਖਿਸਕਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ, ਹਾਲਾਂਕਿ ਇਸ ਸਬੰਧੀ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ’ਤੇ ਟਿਕੀਆਂ ਹਨ ਕਿ ਫਾਈਨਲ ਵੋਟਰ ਲਿਸਟ ਕਦੋਂ ਜਾਰੀ ਹੁੰਦੀ ਹੈ ਅਤੇ ਕਲੱਬ ਚੋਣਾਂ ਦਾ ਅਧਿਕਾਰਤ ਸ਼ੈਡਿਊਲ ਕਦੋਂ ਐਲਾਨਿਆ ਜਾਂਦਾ ਹੈ।
ਇਹ 50 ਤੋਂ ਵੱਧ ਮੈਂਬਰ ਅਜਿਹੇ, ਜਿਨ੍ਹਾਂ ਨੇ ਇਕ ਰੁਪਏ ਤੋਂ ਵੀ ਘੱਟ ਪੈਸੇ ਕਲੱਬ ਨੂੰ ਦੇਣੇ ਹਨ
ਗਗਨ ਧਵਨ, ਅਖਿਲ ਆਨੰਦ, ਅਨਿਲ ਮੋਂਗਾ, ਗੁਰਮੀਤ ਸਿੰਘ ਛਤਵਾਲ, ਜਸਪਾਲ ਸਿੰਘ, ਜਸਵਿੰਦਰ ਸਿੰਘ, ਸਰਫਰਾਜ਼ ਸਿੰਘ ਟਿਵਾਣਾ, ਸਤਿੰਦਰ ਕੁਮਾਰ, ਸੁਰਿੰਦਰਪਾਲ ਸਿੰਘ ਸੂਚ, ਤਜਿੰਦਰ ਸਿੰਘ ਅਜਿਹੇ ਮੈਂਬਰ ਹਨ, ਜਿਨ੍ਹਾਂ ਨੇ ਕਲੱਬ ਨੂੰ 10 ਪੈਸੇ ਦੇਣੇ ਹਨ। ਅਨੁਜ ਦਾਦਾ, ਗੁਰਪ੍ਰਤਾਪ ਸਿੰਘ, ਜਸਵਿੰਦਰ ਕੁਮਾਰ ਰਾਜਪਾਲ, ਵਰਿੰਦਰ ਕੁਮਾਰ, ਪ੍ਰਨੀਤ ਭਾਰਦਵਾਜ, ਰਾਜੀਵ ਕੁਮਾਰ ਕੋਹਲੀ, ਰਿਦਮ ਸ਼ਰਮਾ, ਸੁਨੀਲ ਬਤਰਾ, ਵਰੁਣ ਗੁੰਬਰ ਅਤੇ ਵਰਿੰਦਰ ਕੌਰ ਵੱਲ 20 ਪੈਸੇ ਬਕਾਇਆ ਹਨ। ਅਨੂਪ ਸਿੰਘ ਗਿੱਲ, ਈਸ਼ਾਨ ਰੋਏ ਪ੍ਰਭਾਕਰ, ਪ੍ਰਭਜੋਤ ਸਿੰਘ ਸਿਡਾਨਾ, ਰਾਜਬੀਰ ਸਿੰਘ ਗਿੱਲ, ਰਵੀ ਵਧਾਵਨ, ਉਪਨੀਤ ਬੇਦੀ, ਵਿਨੀਤ ਦਲਾਲ, ਵਿਪਿਨ ਭੰਡਾਰੀ ਅਤੇ ਜੀਨੀਆ ਵੱਲ 30 ਪੈਸੇ ਬਕਾਇਆ ਹਨ। ਅਨਿਲ ਕੁਮਾਰ ਸ਼ਰਮਾ, ਅਰਚਨਾ ਬੇਰੀ, ਜਸਵਿੰਦਰ ਕੁਮਾਰ, ਸੰਦੀਪ ਸਿੰਘ, ਸੰਜੀਵ ਸ਼ਰਮਾ, ਤਰਨਜੋਤ ਸਿੰਘ ਸਿਡਾਨਾ, ਤੇਜ ਸਰੂਪ ਅਤੇ ਵਿਕਰਮ ਵਿਜ ਵੱਲ 40 ਪੈਸੇ ਬਕਾਇਆ ਹਨ। ਦਿਲਪ੍ਰੀਤ ਸਿੰਘ, ਗਿਆਨ ਸਿੰਘ, ਜੋਤੀ ਪ੍ਰਕਾਸ਼, ਰਾਜੀਵ ਅਨੇਜਾ ਅਤੇ ਰਿਬੂ ਸੱਗੀ ਵੱਲ 50 ਪੈਸੇ ਬਕਾਇਆ ਹਨ। ਆਸ਼ੀਸ਼ ਗੁਪਤਾ, ਹਰਦੀਪ ਓਬਰਾਏ, ਰਾਜਿੰਦਰ ਕੁਮਾਰ ਅਰੋੜਾ, ਰਵੀ ਅਰੋੜਾ ਅਤੇ ਸੁਖਜਿੰਦਰ ਪਾਲ ਸਿੰਘ ਵੱਲ 60 ਪੈਸੇ ਬਕਾਇਆ ਹਨ। ਪ੍ਰਦੀਪ ਰਲਹਨ ਵੱਲ 70 ਪੈਸੇ, ਕੈਲਾਸ਼ ਸਹਿਗਲ ਵੱਲ 80 ਪੈਸੇ ਅਤੇ ਅੰਕਿਤ ਹਸਤੀਰ ਵੱਲ 90 ਪੈਸੇ ਬਕਾਇਆ ਹਨ। ਉੱਥੇ ਹੀ, ਅਭਿਨਵ ਵਰਮਾ, ਅਮਰਿੰਦਰ ਸਿੰਘ ਧੀਮਾਨ ਅਤੇ ਰਿਸ਼ਭ ਚੋਪੜਾ ਵੱਲ ਇਕ-ਇਕ ਰੁਪਿਆ ਬਕਾਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
