ਪੇਪਰ ਹੋਇਆ ਖਰਾਬ ਤਾਂ ਨੌਜਵਾਨ ਨੇ ਦੇ ਦਿੱਤੀ ਜਾਨ, ਫਾਹੇ ''ਤੇ ਲਟਕਦੀ ਮਿਲੀ ਲਾਸ਼
Sunday, Aug 25, 2024 - 05:53 PM (IST)
ਬਰੇਲੀ : ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦੇ ਫਰੀਦਪੁਰ ਕਸਬੇ ਵਿਚ ਇਕ ਨੌਜਵਾਨ ਨੇ ਪੁਲਸ ਭਰਤੀ ਪ੍ਰੀਖਿਆ ਵਿਚ ਆਪਣੇ ਪ੍ਰਦਰਸ਼ਨ ਤੋਂ ਨਾਖੁਸ਼ ਹੋ ਕੇ ਕਥਿਤ ਤੌਰ ਉੱਤੇ ਖੁਦਕੁਸ਼ੀ ਕਰ ਲਈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਫਰੀਦਪੁਰ ਦੇ ਸੀਓ ਗੌਰਵ ਸਿੰਘ ਨੇ ਦੱਸਿਆ ਕਿ ਫਤਹਿਗੰਜ ਪੂਰਬੀ ਥਾਣਾ ਖੇਤਰ ਦੇ ਸੈਦਪੁਰ ਮੰਝਾ ਪਿੰਡ ਨਿਵਾਸੀ ਯੋਗੇਸ਼ ਕੁਮਾਰ (24) ਨੇ ਸ਼ਨੀਵਾਰ ਦੀ ਰਾਤ ਨੂੰ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਹਾਲਾਂਕਿ ਮੌਕੇ ਤੋਂ ਕੋਈ ਵੀ ਸੁਸਾਈਡ ਨੋਟ ਨਹੀਂ ਮਿਲਿਆ ਹੈ। ਯੋਗੇਸ਼ ਫਰੀਦਪੁਰ ਵਿਚ ਕਿਰਾਏ ਦੇ ਕਮਰੇ ਵਿਚ ਰਹਿੰਦਾ ਸੀ ਜਿਥੇ ਐਤਵਾਰ ਨੂੰ ਉਸ ਦੀ ਲਾਸ਼ ਬਰਾਮਦ ਹੋਈ ਹੈ।
ਸੀਓ ਨੇ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ। ਪੁਲਸ ਘਟਨਾ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਯੋਗੇਸ਼ ਕੁਮਾਰ ਦੇ ਪਿਤਾ ਅਜੇਪਾਲ ਯਾਦਵ ਨੇ ਦੱਸਿਆ ਕਿ ਉਸ ਦੇ ਲੜਕੇ ਨੇ ਇਕ ਦਿਨ ਪਹਿਲਾਂ ਹੀ ਸਿਪਾਹੀ ਭਰਤੀ ਪ੍ਰੀਖਿਆ ਰਾਮਪੁਰ ਵਿਚ ਦਿੱਤੀ ਸੀ, ਪਰ ਪੇਪਰ ਖਰਾਬ ਹੋਣ 'ਤੇ ਉਸ ਨੇ ਇਹ ਕਦਮ ਚੁੱਕ ਲਿਆ।
ਪੁਲਸ ਨੂੰ ਦੱਸਿਆ ਗਿਆ ਕਿ ਨੌਜਵਾਨ ਪਿਛਲੇ ਪੰਜ ਸਾਲ ਤੋਂ ਸਿਪਾਹੀ ਭਰਤੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ। ਉਸ ਨੇ ਸਾਲ 2023 ਦੀ ਉੱਤਰ ਪ੍ਰਦੇਸ਼ ਪੁਲਸ ਭਰਤੀ ਪ੍ਰੀਖਿਆ ਦਿੱਤੀ ਸੀ, ਪਰ ਉਹ ਪ੍ਰੀਖਿਆ ਟਾਲ ਰੱਦ ਕਰ ਦਿੱਤੀ ਗਈ। ਯੋਗੇਸ਼ ਨੇ 24 ਅਗਸਤ ਨੂੰ ਰਾਮਪੁਰ ਜ਼ਿਲ੍ਹੇ ਵਿਚ ਪ੍ਰੀਖਿਆ ਦਿੱਤੀ ਸੀ ਪਰ ਉਹ ਆਪਣੇ ਪ੍ਰਦਰਸ਼ਨ ਤੋਂ ਨਾਖੁਸ਼ ਸੀ।