ਪਿਓ ਦੀ ਮੌਤ, ਘਰ ਪਈ ਲਾਸ਼ ! ਅੱਖਾਂ ''ਚ ਹੰਝੂ ਭਰ ਪੇਪਰ ਦੇਣ ਸਕੂਲ ਪੁੱਜੀ ਧੀ, ਹਿੰਮਤ ਦੇਖ ਹਰ ਕੋਈ ਕਰ ਰਿਹਾ ਸਲਾਮ
Thursday, Feb 12, 2026 - 09:20 AM (IST)
ਭੰਡਾਰਾ: ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹੇ ਤੋਂ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਹਰ ਕਿਸੇ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ। ਇੱਥੇ 12ਵੀਂ ਜਮਾਤ ਦੀ ਇੱਕ ਵਿਦਿਆਰਥਣ ਨੇ ਆਪਣੀ ਨਿੱਜੀ ਤ੍ਰਾਸਦੀ ਅਤੇ ਡੂੰਘੇ ਦੁੱਖ ਨੂੰ ਪਾਸੇ ਰੱਖ ਕੇ ਅਜਿਹੀ ਮਿਸਾਲ ਪੇਸ਼ ਕੀਤੀ ਹੈ, ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਤੁਮਸਰ ਤਾਲੁਕਾ ਦੇ ਪਿੰਡ ਅੰਬਾਗੜ੍ਹ ਦੀ ਰਹਿਣ ਵਾਲੀ ਜਾਹਨਵੀ ਰਾਹੰਗਡਾਲੇ ਨੇ ਆਪਣੇ ਪਿਤਾ ਦੀ ਮੌਤ ਦੇ ਮਹਿਜ਼ ਕੁਝ ਘੰਟਿਆਂ ਬਾਅਦ ਪ੍ਰੀਖਿਆ ਹਾਲ ਵਿੱਚ ਬੈਠ ਕੇ ਪੇਪਰ ਦਿੱਤਾ।
ਇਹ ਵੀ ਪੜ੍ਹੋ : ਅੱਜ 'ਭਾਰਤ ਬੰਦ', ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ ਨਹੀਂ ਤਾਂ...
ਪ੍ਰੀਖਿਆ ਤੋਂ ਠੀਕ ਪਹਿਲਾਂ ਵਾਪਰਿਆ ਭਾਣਾ
ਜਾਹਨਵੀ ਦੇ 51 ਸਾਲਾ ਪਿਤਾ ਹੋਸ਼ੀਲਾਲ ਰਾਹੰਗਡਾਲੇ ਦੀ ਇੱਕ ਸੜਕ ਹਾਦਸੇ ਵਿੱਚ ਸਿਰ ਵਿੱਚ ਗੰਭੀਰ ਸੱਟ ਲੱਗਣ ਕਾਰਨ ਮੌਤ ਹੋ ਗਈ ਸੀ। ਦੁਖਦਾਈ ਗੱਲ ਇਹ ਹੈ ਕਿ ਇਹ ਹਾਦਸਾ ਉਸੇ ਦਿਨ ਵਾਪਰਿਆ, ਜਦੋਂ ਅਗਲੇ ਦਿਨ ਤੋਂ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਸ਼ੁਰੂ ਹੋਣੀਆਂ ਸਨ। ਮੰਗਲਵਾਰ ਸਵੇਰੇ ਜਦੋਂ ਘਰ ਵਿੱਚ ਪਿਤਾ ਦੀ ਮ੍ਰਿਤਕ ਦੇਹ ਅੰਤਿਮ ਵਿਦਾਈ ਦੀ ਉਡੀਕ ਕਰ ਰਹੀ ਸੀ ਅਤੇ ਰਿਸ਼ਤੇਦਾਰ ਸੋਗ ਵਿੱਚ ਡੁੱਬੇ ਹੋਏ ਸਨ, ਉਦੋਂ ਜਾਹਨਵੀ ਨੇ ਆਪਣੇ ਭਵਿੱਖ ਅਤੇ ਪਿਤਾ ਦੀ ਇੱਛਾ ਨੂੰ ਪਹਿਲ ਦਿੰਦੇ ਹੋਏ ਪ੍ਰੀਖਿਆ ਕੇਂਦਰ ਜਾਣ ਦਾ ਔਖਾ ਫੈਸਲਾ ਲਿਆ।
ਇਹ ਵੀ ਪੜ੍ਹੋ : ਵੀਰਵਾਰ ਨੂੰ 'ਭਾਰਤ ਬੰਦ', ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ
ਅੱਖਾਂ 'ਚ ਹੰਝੂ ਤੇ ਮਨ 'ਚ ਪਿਤਾ ਦਾ ਸੁਪਨਾ
ਪਰਿਵਾਰ ਮੁਤਾਬਕ ਜਾਹਨਵੀ ਆਪਣੇ ਪਿਤਾ ਦੇ ਬਹੁਤ ਕਰੀਬ ਸੀ। ਉਸ ਦੇ ਪਿਤਾ ਹਮੇਸ਼ਾ ਉਸ ਨੂੰ ਪੜ੍ਹਾਈ 'ਤੇ ਧਿਆਨ ਦੇਣ ਲਈ ਪ੍ਰੇਰਿਤ ਕਰਦੇ ਸਨ। ਉਨ੍ਹਾਂ ਦੇ ਇਸੇ ਸੁਪਨੇ ਨੂੰ ਪੂਰਾ ਕਰਨ ਲਈ ਜਾਹਨਵੀ ਆਪਣੇ ਭਰਾ ਨਾਲ ਘਰ ਤੋਂ 8 ਕਿਲੋਮੀਟਰ ਦੂਰ 'ਜਨਤਾ ਸਕੂਲ ਐਂਡ ਜੂਨੀਅਰ ਕਾਲਜ' ਪ੍ਰੀਖਿਆ ਕੇਂਦਰ ਪਹੁੰਚੀ। ਸਵੇਰੇ 10 ਵਜੇ ਜਦੋਂ ਉਹ ਪ੍ਰੀਖਿਆ ਹਾਲ ਵਿੱਚ ਬੈਠੀ ਤਾਂ ਉੱਥੇ ਮੌਜੂਦ ਸੁਪਰਵਾਈਜ਼ਰ ਅਤੇ ਹੋਰ ਵਿਦਿਆਰਥੀ ਉਸ ਦੀ ਹਿੰਮਤ ਦੇਖ ਕੇ ਦੰਗ ਰਹਿ ਗਏ।
ਇਹ ਵੀ ਪੜ੍ਹੋ : Breaking: ਕੈਨੇਡਾ ਦੇ ਸਕੂਲ 'ਚ ਮੌਤ ਦਾ ਤਾਂਡਵ! ਅੰਨ੍ਹੇਵਾਹ ਫਾਇਰਿੰਗ 'ਚ 10 ਦੀ ਮੌਤ, 25 ਜ਼ਖ਼ਮੀ
ਪੇਪਰ ਤੋਂ ਬਾਅਦ ਹੋਇਆ ਪਿਤਾ ਅੰਤਿਮ ਸਸਕਾਰ
ਜਾਹਨਵੀ ਨੇ ਮਾਨਸਿਕ ਤਣਾਅ ਅਤੇ ਹੰਝੂਆਂ ਦੇ ਵਿਚਕਾਰ ਆਪਣਾ ਅੰਗਰੇਜ਼ੀ ਦਾ ਪੇਪਰ ਪੂਰਾ ਕੀਤਾ। ਪੇਪਰ ਖਤਮ ਕਰਨ ਤੋਂ ਤੁਰੰਤ ਬਾਅਦ ਉਹ ਘਰ ਪਰਤੀ, ਜਿਸ ਤੋਂ ਬਾਅਦ ਉਸ ਦੇ ਪਿਤਾ ਦਾ ਅੰਤਿਮ ਸਸਕਾਰ ਕੀਤਾ ਗਿਆ। ਜਾਹਨਵੀ ਦੇ ਇਸ ਦ੍ਰਿੜ ਇਰਾਦੇ ਦੀ ਚਰਚਾ ਹੁਣ ਪੂਰੇ ਜ਼ਿਲ੍ਹੇ ਵਿੱਚ ਹੋ ਰਹੀ ਹੈ। ਲੋਕ ਨਾ ਸਿਰਫ਼ ਉਸ ਦੀ ਹਿੰਮਤ ਦੀ ਤਾਰੀਫ਼ ਕਰ ਰਹੇ ਹਨ, ਸਗੋਂ ਇਸ ਨੂੰ ਸਿੱਖਿਆ ਪ੍ਰਤੀ ਅਟੁੱਟ ਸਮਰਪਣ ਦੀ ਇੱਕ ਵੱਡੀ ਮਿਸਾਲ ਵੀ ਮੰਨ ਰਹੇ ਹਨ। ਜਾਹਨਵੀ ਨੇ ਸਾਬਤ ਕਰ ਦਿੱਤਾ ਕਿ ਪਿਤਾ ਵੱਲੋਂ ਦਿੱਤੀ ਗਈ ਸਿੱਖਿਆ ਅਤੇ ਉਨ੍ਹਾਂ ਦੇ ਸੁਪਨੇ ਹੀ ਉਸ ਲਈ ਸਭ ਤੋਂ ਵੱਡੀ ਸ਼ਰਧਾਂਜਲੀ ਹਨ।
ਇਹ ਵੀ ਪੜ੍ਹੋ : ਮੁੜ ਮਹਿੰਗਾ ਹੋਇਆ ਸੋਨਾ-ਚਾਂਦੀ, ਕੀਮਤਾਂ ਨੇ ਮਾਰੀ ਵੱਡੀ ਛਲਾਂਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
