ਤੀਜੀ ਕਲਾਸ ਦੀ ਵਿਦਿਆਰਥਣ ਵਲੋਂ ਨਾਲ ਪੜ੍ਹਦੇ ਸਾਥੀ ''ਤੇ ਬਲਾਤਕਾਰ ਦਾ ਮਾਮਲਾ ਦਰਜ
Thursday, Dec 27, 2018 - 04:54 PM (IST)

ਭੋਪਾਲ— ਪੁਲਸ ਨੇ ਇੱਥੇ ਗੋਵਿੰਦਪੁਰ ਥਾਣਾ ਖੇਤਰ 'ਚ ਰਹਿਣ ਵਾਲੀ ਅੱਠ ਸਾਲਾ ਇਕ ਬੱਚੀ ਦੀ ਸ਼ਿਕਾਇਤ 'ਤੇ ਉਸ ਦੇ ਨੌ ਸਾਲਾ ਇਕ ਕਲਾਸਮੇਟ ਖਿਲਾਫ ਕੁਕਰਮ ਦਾ ਮਾਮਲਾ ਦਰਜ ਕਰਵਾਇਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ 'ਚ ਐੱਸ.ਆਈ. ਟੀ.ਗਠਿਤ ਕਰ ਕੇ ਜਾਂਚ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਪੁਲਸ ਅਧਿਕਾਰੀ ਦਿਨੇਸ਼ ਕੌਸ਼ਲ ਨੇ ਦੱਸਿਆ ਕਿ ਇਸ ਮਾਮਲੇ 'ਚ ਜਾਂਚ ਲਈ ਪੁਲਸ ਦੀ ਅਗਵਾਈ 'ਚ ਇਕ ਵਿਸ਼ੇਸ਼ ਜਾਂਚ ਦਲ ਗਠਿਤ ਕੀਤਾ ਗਿਆ। ਪ੍ਰਭਾਰੀ ਨਿਰੀਖਕ ਅਸ਼ੋਕ ਸਿੰਘ ਪਰਿਹਾਰ ਨੇ ਵੀਰਵਾਰ ਨੂੰ ਦੱਸਿਆ ਕਿ ਕਲਾਸ ਤੀਜੀ 'ਚ ਪੜ੍ਹਨ ਵਾਲੀ ਬੱਚੀ ਦੀ ਸ਼ਿਕਾਇਤ 'ਤੇ ਧਾਰਾ 376 ਅਤੇ ਯੌਨ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਅਧਿਨਿਯਮ ਦੀ ਧਾਰਾਵਾਂ ਦੇ ਤਹਿਤ ਇਕ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਸ਼ਾਮ ਦੀ ਹੈ।