Online ਗੇਮਾਂ ਖੇਡਦੀ ਕੁੜੀ ਨੇ ਗੁਆ ਲਏ ਲੱਖਾਂ ਰੁਪਏ, ਫਿਰ ਖ਼ੁਦ ਹੋਈ ਅਗਵਾ, ਮੰਗੀ ਫਿਰੌਤੀ
Thursday, Nov 21, 2024 - 06:31 PM (IST)
ਝਾਂਸੀ : ਉੱਤਰ ਪ੍ਰਦੇਸ਼ ਵਿੱਚ ਝਾਂਸੀ ਜ਼ਿਲ੍ਹੇ ਦੇ ਟੋਡੀ ਫਤਿਹਪੁਰ ਖੇਤਰ ਵਿੱਚ ਨਰਸਿੰਗ ਦੀ ਇਕ ਵਿਦਿਆਰਥਣ ਨੇ ਆਨਲਾਈਨ ਗੇਮਿੰਗ ਵਿੱਚ ਲੱਖਾਂ ਰੁਪਏ ਗੁਆ ਦਿੱਤੇ। ਉਸ ਨੇ ਉਕਤ ਪੈਸਿਆਂ ਦੀ ਭਰਪਾਈ ਲਈ ਕਥਿਤ ਤੌਰ 'ਤੇ ਖ਼ੁਦ ਦੇ ਅਗਵਾ ਹੋਣ ਦੀ ਝੂਠੀ ਕਹਾਣੀ ਰੱਚੀ ਅਤੇ ਆਪਣੇ ਹੀ ਪਰਿਵਾਰ ਤੋਂ 6 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਵੀਰਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ - BREAKING : ਪਿਓ-ਪੁੱਤਰ ਨੇ ਸਾਈਡ ਨਾ ਦੇਣ 'ਤੇ ਸਕੂਲ ਵੈਨ 'ਤੇ ਚਲਾਈਆਂ ਤਾਬੜਤੋੜ ਗੋਲੀਆਂ
ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ 'ਚ ਦੋਸ਼ੀ ਵਿਦਿਆਰਥਣ ਅਤੇ ਉਸ ਦੇ ਚਾਰ ਦੋਸਤਾਂ ਨੂੰ ਨੋਇਡਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਝਾਂਸੀ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ (ਐੱਸਐੱਸਪੀ) ਸੁਧਾ ਸਿੰਘ ਨੇ ਦੱਸਿਆ ਕਿ ਟੋਡੀ ਫਤਿਹਪੁਰ ਦੇ ਰਹਿਣ ਵਾਲੇ ਬਬਲੂ ਰਕਵਾਰ ਨੇ ਸੋਮਵਾਰ ਨੂੰ ਐੱਫਆਈਆਰ ਦਰਜ ਕਰਵਾਈ ਸੀ ਕਿ ਉਸ ਦੀ ਧੀ ਨੰਦਨੀ (19) ਜੋ ਨਰਸਿੰਗ ਕੋਰਸ ਦੀ ਪੜ੍ਹਾਈ ਕਰ ਰਹੀ ਸੀ, ਨੂੰ ਅਗਵਾ ਕਰ ਲਿਆ ਗਿਆ ਸੀ। ਅਗਵਾਕਾਰ ਨੇ ਉਸ ਦੀ ਰਿਹਾਈ ਲਈ 6 ਲੱਖ ਰੁਪਏ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ - ਦਿੱਲੀ ਵਿਧਾਨ ਸਭਾ ਚੋਣਾਂ: 'ਆਪ' ਨੇ ਐਲਾਨ 'ਤੇ ਉਮੀਦਵਾਰ, ਆ ਗਈ ਪੂਰੀ LIST
ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪੁਲਸ ਨੂੰ ਵਿਦਿਆਰਥਣ ਦੇ ਪਹਿਲਾਂ ਦਿੱਲੀ ਅਤੇ ਫਿਰ ਨੋਇਡਾ ਵਿੱਚ ਮੌਜੂਦ ਹੋਣ ਦੀ ਸੂਚਨਾ ਮਿਲੀ। ਬੁੱਧਵਾਰ ਨੂੰ ਜਦੋਂ ਸਪੈਸ਼ਲ ਆਪਰੇਸ਼ਨ ਗਰੁੱਪ ਅਤੇ ਪੁਲਸ ਟੀਮ ਨੋਇਡਾ ਪਹੁੰਚੀ ਤਾਂ ਮਾਮਲੇ ਦੀ ਅਸਲੀਅਤ ਸਾਹਮਣੇ ਆਈ। ਐੱਸਐੱਸਪੀ ਨੇ ਕਿਹਾ, ''ਵਿਦਿਆਰਥਣ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸਨੇ ਆਨਲਾਈਨ ਗੇਮਿੰਗ (ਸੱਟੇਬਾਜ਼ੀ) ਵਿੱਚ ਲਗਭਗ 2.5 ਲੱਖ ਰੁਪਏ ਗੁਆਏ ਹਨ। ਉਸ ਦੇ ਕੁਝ ਦੋਸਤਾਂ ਦੇ ਪੈਸੇ ਵੀ ਇਸ ਵਿੱਚ ਸ਼ਾਮਲ ਸਨ।''
ਇਹ ਵੀ ਪੜ੍ਹੋ - ਵੱਡੀ ਖ਼ਬਰ : ਇਨ੍ਹਾਂ 7 ਜ਼ਿਲ੍ਹਿਆਂ 'ਚ 3 ਦਿਨ ਬੰਦ ਰਹਿਣਗੀਆਂ ਇੰਟਰਨੈਟ ਸੇਵਾਵਾਂ
ਇਸ ਦੀ ਭਰਪਾਈ ਕਰਨ ਲਈ ਉਸ ਨੇ ਆਪਣੇ ਅਗਵਾ ਹੋਣ ਦੀ ਝੂਠੀ ਕਹਾਣੀ ਘੜੀ ਅਤੇ ਉਸ ਦੇ ਪਿਤਾ ਨੂੰ ਵਟਸਐਪ 'ਤੇ ਕਾਲ ਕਰਕੇ ਫਿਰੌਤੀ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਾਜ਼ਿਸ਼ ਵਿੱਚ ਸ਼ਾਮਲ ਮੁਲਜ਼ਮ ਵਿਦਿਆਰਥਣ ਅਤੇ ਉਸ ਦੇ ਚਾਰ ਦੋਸਤਾਂ ਹਿਰਦੇਸ਼, ਪ੍ਰਿਯਾਂਸ਼ੂ, ਸ਼ਿਵਮ ਅਤੇ ਨੰਦਕਿਸ਼ੋਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ - ਸਰਕਾਰ ਦਾ ਵੱਡਾ ਫ਼ੈਸਲਾ: ਸਕੂਲ ਬੰਦ ਕਰਨ ਦੇ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8