'ਮੰਮੀ-ਪਾਪਾ ਮੈਂ JEE ਨਹੀਂ ਕਰ ਸਕਦੀ', ਇਮਤਿਹਾਨ ਤੋਂ ਦੋ ਦਿਨ ਪਹਿਲਾਂ ਵਿਦਿਆਰਥਣ ਨੇ ਮੌਤ ਨੂੰ ਲਾਇਆ ਗਲ਼

Monday, Jan 29, 2024 - 03:46 PM (IST)

'ਮੰਮੀ-ਪਾਪਾ ਮੈਂ JEE ਨਹੀਂ ਕਰ ਸਕਦੀ', ਇਮਤਿਹਾਨ ਤੋਂ ਦੋ ਦਿਨ ਪਹਿਲਾਂ ਵਿਦਿਆਰਥਣ ਨੇ ਮੌਤ ਨੂੰ ਲਾਇਆ ਗਲ਼

ਕੋਟਾ- ਰਾਜਸਥਾਨ ਦੇ ਕੋਟਾ 'ਚ JEE Mains ਦੀ ਤਿਆਰੀ ਕਰ ਰਹੀ ਵਿਦਿਆਰਥਣ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੋਟਾ ਦੇ ਇਕ ਕੋਚਿੰਗ ਸੈਂਟਰ 'ਚ JEE Mains ਦੀ ਤਿਆਰੀ ਕਰ ਰਹੀ 18 ਸਾਲ ਦੀ ਵਿਦਿਆਰਥਣ ਨੇ ਘਰ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ। ਵਿਦਿਆਰਥਣ ਦੇ ਕਮਰੇ 'ਚੋਂ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਸੁਸਾਈਡ ਨੋਟ 'ਚ ਉਸ ਨੇ ਇਮਤਿਹਾਨ ਦੇ ਦਬਾਅ ਦਾ ਜ਼ਿਕਰ ਕੀਤਾ ਹੈ। ਦਰਅਸਲ ਵਿਦਿਆਰਥਣ ਦਾ 31 ਜਨਵਰੀ ਨੂੰ ਇਮਤਿਹਾਨ ਸੀ। 

ਇਹ ਵੀ ਪੜ੍ਹੋ- 9ਵੀਂ ਵਾਰ CM ਬਣਦੇ ਹੀ ਨਿਤੀਸ਼ ਨੇ ਤੋੜੇ ਰਿਕਾਰਡ, ਇੰਝ ਜਿੱਤਿਆ ਬਿਹਾਰ ਦੀ ਜਨਤਾ ਦਾ ਦਿਲ

ਸੁਸਾਈਡ ਨੋਟ 'ਚ ਲਿਖਿਆ- ਮੰਮੀ-ਪਾਪਾ ਮੈਂ JEE ਨਹੀਂ ਕਰ ਸਕਦੀ...

ਜਾਨ ਦੇਣ ਤੋਂ ਪਹਿਲਾਂ ਵਿਦਿਆਰਥਣ ਨੇ ਸੁਸਾਈਡ ਨੋਟ 'ਚ ਲਿਖਿਆ ਹੈ- ਮੰਮੀ-ਪਾਪਾ ਮੈਂ JEE ਨਹੀਂ ਕਰ ਸਕਦੀ, ਇਸ ਲਈ ਸੁਸਾਈਡ ਕਰ ਰਹੀ ਹਾਂ। ਮੈਂ ਹਾਰਨ ਵਾਲੀ ਹਾਂ। ਮੈਂ ਸਭ ਤੋਂ ਖਰਾਬ ਧੀ ਹਾਂ, ਸੌਰੀ ਮੰਮੀ-ਪਾਪਾ ਇਹ ਹੀ ਆਖਰੀ ਬਦਲ ਹੈ। ਜਾਣਕਾਰੀ ਮੁਤਾਬਕ ਕੋਚਿੰਗ ਦਾ ਕੋਰਸ ਖ਼ਤਮ ਹੋਣ ਮਗਰੋਂ ਉਹ ਘਰ ਤੋਂ ਹੀ ਇਮਤਿਹਾਨ ਦੀ ਤਿਆਰੀ ਕਰ ਰਹੀ ਸੀ।

PunjabKesari

ਇਕ ਹਫ਼ਤਾ ਪਹਿਲਾਂ ਵੀ ਵਿਦਿਆਰਥੀ ਨੇ ਮੌਤ ਨੂੰ ਲਾਇਆ ਸੀ ਗਲ਼

ਦੱਸਣਯੋਗ ਹੈ ਕਿ ਇਕ ਹਫ਼ਤੇ ਪਹਿਲਾਂ ਹੀ ਕੋਟਾ ਵਿਚ ਨੀਟ ਦੀ ਤਿਆਰੀ ਕਰ ਰਹੇ ਇਕ ਵਿਦਿਆਰਥੀ ਨੇ ਖ਼ੁਦਕੁਸ਼ੀ ਕਰ ਲਈ ਸੀ। ਵਿਦਿਆਰਥੀ ਦੀ ਉਮਰ 17 ਤੋਂ 18 ਸਾਲ ਸੀ। ਮ੍ਰਿਤਕ ਵਿਦਿਆਰਥੀ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ਦਾ ਰਹਿਣ ਵਾਲਾ ਸੀ।

ਇਹ ਵੀ ਪੜ੍ਹੋ- ਸਕੂਲੀ ਬੱਸ ਅਤੇ ਟਰੈਕਟਰ ਵਿਚਕਾਰ ਹੋਈ ਜ਼ਬਰਦਸਤ ਟੱਕਰ, 4 ਵਿਦਿਆਰਥੀਆਂ ਦੀ ਮੌਤ

ਕੋਚਿੰਗ ਸੰਸਥਾਵਾਂ ਲਈ ਜਾਰੀ ਹੋਏ ਸਨ ਦਿਸ਼ਾ-ਨਿਰਦੇਸ਼

ਕੋਟਾ 'ਚ ਵਿਦਿਆਰਥੀਆਂ ਦੀ ਲਗਾਤਾਰ ਖੁਦਕੁਸ਼ੀ ਤੋਂ ਬਾਅਦ ਸਿੱਖਿਆ ਮੰਤਰਾਲੇ ਨੇ ਹਾਲ ਹੀ 'ਚ ਕੋਚਿੰਗ ਸੰਸਥਾਵਾਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ। ਇਸ ਦਿਸ਼ਾ-ਨਿਰਦੇਸ਼ 'ਚ 16 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਨੂੰ ਕੋਚਿੰਗ ਸੰਸਥਾਵਾਂ 'ਚ ਦਾਖਲ ਨਾ ਕਰਨ ਅਤੇ ਚੰਗੇ ਅੰਕ ਜਾਂ ਰੈਂਕ ਪ੍ਰਾਪਤ ਕਰਨ ਦੀ ਗਰੰਟੀ ਵਰਗੇ ਗੁੰਮਰਾਹਕੁੰਨ ਵਾਅਦੇ ਨਾ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News