ਸਕੂਲ ''ਚ ਆਪਣੇ ਦੋਸਤਾਂ ਨਾਲ ਖੇਡਦੇ-ਖੇਡਦੇ ਵਿਦਿਆਰਥੀ ਦੀ ਹੋਈ ਮੌਤ

Friday, Sep 22, 2017 - 06:52 PM (IST)

ਸਕੂਲ ''ਚ ਆਪਣੇ ਦੋਸਤਾਂ ਨਾਲ ਖੇਡਦੇ-ਖੇਡਦੇ ਵਿਦਿਆਰਥੀ ਦੀ ਹੋਈ ਮੌਤ

ਸ਼੍ਰੀਨਗਰ— ਉਤਰ-ਕਸ਼ਮੀਰ 'ਚ ਬਾਰਾਮੁਲਾ ਜ਼ਿਲਾ ਦੇ ਸੋਪੋਰ ਕਸਬੇ 'ਚ ਸ਼ੁੱਕਰਵਾਰ ਨੂੰ ਇਕ ਸਕੂਲ 'ਚ ਅੱਧੀ ਛੁੱਟੀ ਦੌਰਾਨ ਇਕ ਚੌਥੀ ਜਮਾਤ ਦੇ ਵਿਦਿਆਰਥੀ ਦੀ ਸ਼ੱਕੀ ਹਾਲਤ 'ਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮੁਸਲਿਮ ਸਿੱਖਿਆ ਟਰਸਟ (ਐਮ. ਈ. ਟੀ.) ਸੋਪੋਰ 'ਚ ਅੱਧੀ ਛੁੱਟੀ ਦੌਰਾਨ ਉਬੈਦ ਅਲਤਾਫ ਨਾਂ ਦੇ ਵਿਦਿਆਰਥੀ ਦੀ ਉਸ ਸਮੇਂ ਮੌਤ ਹੋ ਗਈ, ਜਦੋਂ ਉੁਹ ਬੱਚਿਆਂ ਦੇ ਨਾਲ ਖੇਡ ਰਿਹਾ ਸੀ।
ਸਕੂਲ ਅਥਾਰਟੀ ਨੇ ਕਿਹਾ ਕਿ ਉਬੈਦ ਅੱਧੀ ਛੁੱਟੀ 'ਚ ਰੋਟੀ ਖਾਣ ਤੋਂ ਬਾਅਦ ਸਕੂਲ ਦੇ ਮੈਦਾਨ 'ਚ ਬਾਕੀ ਵਿਦਿਆਰਥੀਆਂ (ਆਪਣੇ ਦੋਸਤਾਂ) ਦੇ ਨਾਲ ਖੇਡਣ ਚਲਾ ਗਿਆ। ਇਸ ਦੌਰਾਨ ਉਹ ਅਚਾਨਕ ਬੇਹੋਸ਼ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਉਪ ਜ਼ਿਲਾ ਹਸਪਤਾਲ ਸੋਪੋਰ ਪਹੁੰਚਾਇਆ ਗਿਆ। ਹਾਲਾਂਕਿ ਹਸਪਤਾਲ ਪਹੁੰਚਣ 'ਤੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਸ ਵਿਚਾਲੇ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
 


Related News