ਜੰਮੂ-ਕਸ਼ਮੀਰ ਤੇ ਲੱਦਾਖ ਵਿਚਾਲੇ ਫਸੇ ਸਨ 438 ਯਾਤਰੀ, ਹਵਾਈ ਫ਼ੌਜ ਨੇ ਕੀਤਾ ਏਅਰਲਿਫ਼ਟ

Friday, Mar 10, 2023 - 04:31 AM (IST)

ਜੰਮੂ-ਕਸ਼ਮੀਰ ਤੇ ਲੱਦਾਖ ਵਿਚਾਲੇ ਫਸੇ ਸਨ 438 ਯਾਤਰੀ, ਹਵਾਈ ਫ਼ੌਜ ਨੇ ਕੀਤਾ ਏਅਰਲਿਫ਼ਟ

ਨੈਸ਼ਨਲ ਡੈਸਕ: ਭਾਰਤੀ ਹਵਾਈ ਫ਼ੌਜ ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ਤੇ ਲੱਦਾਖ਼ ਵਿਚਾਲੇ ਫਸੇ 438 ਯਾਤਰੀਆਂ ਨੂੰ ਹਵਾਈ ਮਾਰਗ ਰਾਹੀਂ ਕਾਰਗਿਲ ਤੇ ਲੇਹ ਪਹੁੰਚਾਇਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ 434 ਕਿੱਲੋਮੀਟਰ ਲੰਬਾ ਸ਼੍ਰੀਨਗਰ-ਲੇਹ ਕੌਮੀ ਰਾਜਮਾਰਗ ਬੰਦ ਹੋਣ ਕਾਰਨ ਫਸੇ ਯਾਤਰੀਆਂ ਨੂੰ ਜੰਮੂ ਤੋਂ ਕਾਰਗਿਲ ਤੇ ਸ਼੍ਰੀਨਗਰ ਤੋਂ ਲੇਹ ਲਿਜਾਇਆ ਗਿਆ।

ਇਹ ਖ਼ਬਰ ਵੀ ਪੜ੍ਹੋ - ਕਬੂਤਰ ਰਾਹੀਂ ਹੋ ਰਹੀ ਸੀ ਜਾਸੂਸੀ! ਪੁਲਸ ਵੱਲੋਂ ਵੱਖ-ਵੱਖ ਮਾਹਰਾਂ ਤੋਂ ਕਰਵਾਈ ਜਾ ਰਹੀ ਜਾਂਚ

ਉਨ੍ਹਾਂ ਦੱਸਿਆ ਕਿ ਹਵਾਈ ਫ਼ੌਜ ਦੇ ਆਈ.ਐੱਲ.-76 ਜਹਾਜ਼ ਨਾਲ 260 ਯਾਤਰੀਆਂ ਨੂੰ ਸ਼੍ਰੀਨਗਰ ਤੋਂ ਲੇਹ ਲਿਜਾਇਆ ਗਿਆ। ਅਧਿਕਾਰੀ ਨੇ ਦੱਸਿਆ ਕਿ ਇਸੇ ਤਰ੍ਹਾਂ ਏ.ਐੱਨ. 32 ਦੇ ਚਾਰ ਜਹਾਜ਼ਾਂ ਰਾਹੀਂ 165 ਯਾਤਰੀਆਂ ਨੂੰ ਜੰਮੂ ਤੋਂ ਕਾਰਗਿਲ ਲਿਜਾਇਆ ਗਿਆ ਤੇ ਇੱਥੋਂ 13 ਯਾਤਰੀਆਂ ਨੂੰ ਜੰਮੂ ਲਿਜਾਇਆ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News