ਰਾਸ਼ਟਰੀ ਹਿੱਤ ''ਚ ਮਜ਼ਬੂਤ ਫੈਸਲੇ ਜਨਤਾ ਦੇ ਸਹਿਯੋਗ ਨਾਲ ਹੀ ਸੰਭਵ: ਬਰਾਲਾ

Wednesday, Jul 31, 2019 - 04:33 PM (IST)

ਰਾਸ਼ਟਰੀ ਹਿੱਤ ''ਚ ਮਜ਼ਬੂਤ ਫੈਸਲੇ ਜਨਤਾ ਦੇ ਸਹਿਯੋਗ ਨਾਲ ਹੀ ਸੰਭਵ: ਬਰਾਲਾ

ਸਿਰਸਾ—ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਨੇ ਕਿਹਾ ਹੈ ਕਿ ਜਨਤਾ ਦੇ ਸਹਿਯੋਗ ਅਤੇ ਪਿਆਰ ਨਾਲ ਹੀ ਉਨ੍ਹਾਂ ਦੀ ਸਰਕਾਰ ਲਈ ਰਾਸ਼ਟਰੀ ਹਿੱਤ 'ਚ ਮਜ਼ਬੂਤ ਫੈਸਲੇ ਲੈਣਾ ਆਸਾਨ ਹੋ ਜਾਂਦਾ ਹੈ। ਇਸ ਲਈ ਰਾਸ਼ਟਰ ਨਿਰਮਾਣ 'ਚ ਜੁੱਟੇ ਸਮਾਜ ਦਾ ਹਰ ਵਰਗ ਪਾਰਟੀ ਨਾਲ ਜੋੜਨਾ ਸੰਗਠਨ ਦਾ ਉਤਸਵ ਅਤੇ ਮੈਂਬਰਸ਼ਿਪ ਮੁਹਿੰਮ-2019 ਦਾ ਮੁੱਖ ਉਦੇਸ਼ ਹੈ। 

ਦੱਸ ਦੇਈਏ ਕਿ ਸੁਭਾਸ਼ ਬਰਾਲਾ ਨੇ ਇਹ ਗੱਲ ਉਸ ਸਮੇਂ ਕੀਤੀ ਜਦੋਂ ਟੋਹਾਨਾ ਵੈੱਲਫੇਅਰ ਐਸੋਸੀਏਸ਼ਨ, ਪੰਜਾਬ ਮੂਲ ਦੇ ਸਾਰੇ ਅਗਰਵਾਲ ਸਮਾਜ ਅਤੇ ਹੋਰ ਪਾਰਟੀਆਂ ਨੂੰ ਛੱਡਣ ਵਾਲੇ ਲੋਕਾਂ ਨੂੰ ਭਾਜਪਾ 'ਚ ਸ਼ਾਮਲ ਕੀਤਾ। ਇਸ ਤੋਂ ਇਲਾਵਾ ਸਿਧਾਨੀ ਅਤੇ ਲਹਿਰਾਂ ਪਿੰਡਾਂ 'ਚ ਵੀ ਦਰਜਨਾਂ ਪਰਿਵਾਰਾਂ ਹੋਰ ਪਾਰਟੀਆਂ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ। ਟੋਹਾਨਾ ਵਿਧਾਨ ਸਭਾ ਦੇ ਪਿੰਡ ਇੰਦਾਛੋਈ 'ਚ ਵੀ ਪਿੰਡ ਦੇ ਸਰਪੰਚ ਰਾਮਕੁਮਾਰ ਆਪਣੇ ਸਾਥੀਆਂ ਸਮੇਤ ਕਾਂਗਰਸ ਛੱਡ ਭਾਜਪਾ 'ਚ ਸ਼ਾਮਲ ਹੋਏ। ਪਵਨ ਗਰੋਵਰ ਅਤੇ ਸੋਨੂੰ ਗਰੋਵਰ ਸਮੇਤ 25 ਤੋਂ ਜ਼ਿਆਦਾ ਪਰਿਵਾਰਾਂ ਨੇ ਜਜਪਾ ਦਾ ਸਾਥ ਛੱਡ ਭਾਜਪਾ ਦਾ ਪੱਲਾ ਫੜਿਆ ਹੈ। ਭਾਜਪਾ ਸੂਬਾ ਪ੍ਰਧਾਨ ਨੇ ਸਾਰੀਆਂ ਨੂੰ ਪਾਰਟੀ ਦਾ ਪਟਕਾ ਪਹਿਨਾ ਕੇ ਸਵਾਗਤ ਕੀਤਾ।


author

Iqbalkaur

Content Editor

Related News