ਕੁੰਡਲੀ-ਸਿੰਘੂ ਬਾਰਡਰ ’ਤੇ ਕਿਸਾਨਾਂ ਨੂੰ ਰੋਕਣ ਲਈ ਸਖ਼ਤ ਪ੍ਰਬੰਧ, 2000 ਤੋਂ ਵੱਧ ਜਵਾਨ ਤਾਇਨਾਤ, 6 ਲੇਅਰਡ ਸੁਰੱਖਿਆ
Tuesday, Feb 13, 2024 - 09:08 AM (IST)
ਸੋਨੀਪਤ (ਦੀਕਸ਼ਿਤ)- ਕਿਸਾਨ ਆਗੂਆਂ ਅਤੇ ਕੇਂਦਰ ਵਿਚਾਲੇ ਗੱਲਬਾਤ ਬੇਸਿੱਟਾ ਰਹਿਣ ਤੋਂ ਬਾਅਦ ਐੱਮ. ਐੱਸ. ਪੀ. ਗਾਰੰਟੀ ਕਾਨੂੰਨ ਸਮੇਤ ਕਈ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਦਾ ਐਲਾਨ ਕਰ ਚੁੱਕੇ ਕਿਸਾਨ ਅੱਜ ਹਜ਼ਾਰਾਂ ਟਰੈਕਟਰ-ਟਰਾਲੀਆਂ ਨਾਲ ਦਿੱਲੀ ਵੱਲ ਵਧਣਗੇ। ਕੁੰਡਲੀ-ਸਿੰਘੂ ਬਾਰਡਰ ’ਤੇ ਕਿਸਾਨਾਂ ਨੂੰ ਰੋਕਣ ਲਈ ਸਖ਼ਤ ਪ੍ਰਬੰਧ ਕੀਤੇ ਗਏ ਹਨ। ਬਾਰਡਰ ’ਤੇ 6 ਲੇਅਰਡ ਸੁਰੱਖਿਆ ਕੀਤੀ ਗਈ ਹੈ। ਪੈਰਾ-ਮਿਲਟਰੀ ਫੋਰਸ ਦੀਆਂ 3 ਕੰਪਨੀਆਂ, ਪੁਲਸ ਦੀਆਂ 9 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। 2000 ਤੋਂ ਵੱਧ ਜਵਾਨ ਤਾਇਨਾਤ ਕੀਤੇ ਗਏ ਹਨ। 1 ਡੀ. ਸੀ. ਪੀ ਅਤੇ 3 ਐੱਸ. ਪੀ. ਪੀ. ਵੀ ਕਮਾਨ ਸੰਭਾਲਣਗੇ।
ਇਹ ਵੀ ਪੜ੍ਹੋ: ਕਿਸਾਨ ਅੱਜ 10 ਵਜੇ ਕਰਨਗੇ ‘ਦਿੱਲੀ ਕੂਚ’, ਕੌਮੀ ਰਾਜਧਾਨੀ 'ਚ ਇਕ ਮਹੀਨੇ ਲਈ ਧਾਰਾ 144 ਲਾਗੂ
6 ਲੇਅਰ ਸੁਰੱਖਿਆ ਲਈ ਪੱਥਰ, ਲੋਹੇ ਦੇ ਬੈਰੀਕੇਡ, ਕੰਡਿਆਲੀਆਂ ਤਾਰਾਂ, ਕੰਟੇਨਰ ਸੀਮਿੰਟ ਦੀ ਕੰਧ ਖੜ੍ਹੀ ਕੀਤੀ ਜਾ ਰਹੀ ਹੈ। ਮੰਗਲਵਾਰ ਸਵੇਰ ਤੱਕ ਦਿੱਲੀ ’ਚ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ। ਸੋਮਵਾਰ ਸ਼ਾਮ ਤੱਕ ਸਿਰਫ਼ 2 ਲੇਨ ਹੀ ਵਾਹਨ ਚਾਲਕਾਂ ਲਈ ਖੋਲ੍ਹੀਆਂ ਗਈਆਂ ਸਨ, ਜਿਸ ਕਾਰਨ ਲੰਬਾ ਜਾਮ ਲੱਗਾ ਰਿਹਾ। ਕੁੰਡਲੀ-ਸਿੰਘੂ ਬਾਰਡਰ ’ਤੇ ਫਲਾਈਓਵਰ ਦੇ ਉੱਪਰ ਅਤੇ ਹੇਠਾਂ ਪਹੁੰਚ ਮਾਰਗ ’ਤੇ ਪੈਰਾ-ਮਿਲਟਰੀ ਫੋਰਸਾਂ ਦੇ ਜਵਾਨ ਪੂਰੀ ਤਰ੍ਹਾਂ ਤਿਆਰ ਹਨ। ਪਾਣੀ ਦੀਆਂ ਵਾਛੜਾਂ ਕਰਨ ਲਈ ਵਾਟਰ ਕੈਨਨ ਤੋਂ ਲੈ ਕੇ ਅੱਥਰੂ ਗੈਸ ਦੇ ਗੋਲੇ ਛੱਡਣ ਵਾਲੀ ਬੰਦੂਕਾਂ, ਪਲਾਸਟਿਕ ਦੀਆਂ ਗੋਲੀਆਂ ਚਲਾਉਣ ਵਾਲੀਆਂ ਬੰਦੂਕਾਂ ਸਮੇਤ ਹੋਰ ਪ੍ਰਬੰਧ ਵੀ ਕੀਤੇ ਗਏ ਹਨ।
ਇਹ ਵੀ ਪੜ੍ਹੋ: ਬਲਾਤਕਾਰੀਆਂ ਦੀ ਹੁਣ ਖੈਰ ਨਹੀਂ, ਪਾਸ ਹੋਇਆ ਅਹਿਮ ਕਾਨੂੰਨ, ਦੋਸ਼ੀਆਂ ਨੂੰ ਮਿਲੇਗੀ ਇਹ ਸਜ਼ਾ
ਕੁੰਡਲੀ ਬਾਰਡਰ ’ਤੇ 6 ਲੇਨ ਬੈਰੀਕੇਡਿੰਗ ਕੀਤੀ ਗਈ ਹੈ। ਸਭ ਤੋਂ ਪਹਿਲਾਂ ਪੱਥਰ ਦੇ ਬੈਰੀਕੇਡ, ਫਿਰ ਲੋਹੇ ਦੇ ਬੈਰੀਕੇਡ ਅਤੇ ਰੋਡ ਰੋਲਰ ਖੜ੍ਹੇ ਕੀਤੇ ਗਏ ਹਨ। ਤੀਜੀ ਲੇਅਰ ’ਚ ਕੰਧਾਂ ਵਰਗੇ ਪੱਥਰ ਰੱਖ ਕੇ ਉਨ੍ਹਾਂ ’ਚ ਕੰਕਰੀਟ ਅਤੇ ਸੀਮਿੰਟ ਭਰ ਦਿੱਤਾ ਗਿਆ ਹੈ। ਕੰਡਿਆਲੀ ਤਾਰਾਂ ਵਾਲੇ ਬੈਰੀਕੇਡ, ਕੰਟੇਨਰਾਂ ’ਚ ਮਿੱਟੀ ਭਰ ਕੇ ਰੱਖੇ ਗਏ ਹਨ। ਸੋਨੀਪਤ ਅਤੇ ਪਾਣੀਪਤ ਪੁਲਸ ਨੇ ਮਿਲ ਕੇ ਪਾਣੀਪਤ ਇਲਾਕੇ ਦੇ ਪਿੰਡ ਪੱਟੀਕਲਿਆਣਾ ’ਚ ਨਾਕਾ ਲਗਾਇਆ ਹੈ। ਦੋਵਾਂ ਜ਼ਿਲਿਆਂ ਦੀਆਂ ਟੀਮਾਂ ਨੇ ਉਥੇ ਥਾਵਾਂ ਦੀ ਨਿਸ਼ਾਨਦੇਹੀ ਕਰ ਲਈ ਸੀ। ਬੈਰੀਕੇਡ ਅਤੇ ਹੋਰ ਸਾਮਾਨ ਰਾਤ ਨੂੰ ਹੀ ਪਹੁੰਚਾ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਕੈਨੇਡਾ 'ਚ 22 ਸਾਲਾ ਭਾਰਤੀ ਮੁੰਡੇ ਨੇ ਕੀਤਾ ਆਪਣੇ ਪਿਤਾ ਦਾ ਕਤਲ, ਭਾਲ 'ਚ ਲੱਗੀ ਪੁਲਸ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।