ਵਿਆਹ ''ਚ ਆਵਾਰਾ ਕੁੱਤੇ ਨੇ ਪਾਈ ਭਾਜੜ! ਨਹੀਂ ਛੱਡਿਆ ਕੋਈ ਬਰਾਤੀ

Wednesday, Apr 22, 2026 - 04:01 PM (IST)

ਵਿਆਹ ''ਚ ਆਵਾਰਾ ਕੁੱਤੇ ਨੇ ਪਾਈ ਭਾਜੜ! ਨਹੀਂ ਛੱਡਿਆ ਕੋਈ ਬਰਾਤੀ

ਵੈੱਬ ਡੈਸਕ : ਉੱਤਰ ਪ੍ਰਦੇਸ਼ ਦੇ ਬਦਾਊਂ ਜ਼ਿਲ੍ਹੇ 'ਚ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਵਿਆਹ ਸਮਾਗਮ ਦੌਰਾਨ ਇੱਕ ਆਵਾਰਾ ਕੁੱਤੇ ਨੇ ਕਹਿਰ ਮਚਾਉਂਦੇ ਹੋਏ 60 ਤੋਂ ਵੱਧ ਲੋਕਾਂ ਨੂੰ ਵੱਢ ਕੇ ਜ਼ਖਮੀ ਕਰ ਦਿੱਤਾ। ਇਹ ਘਟਨਾ ਸੋਮਵਾਰ ਨੂੰ ਬਿਸੌਲੀ ਥਾਣਾ ਖੇਤਰ ਦੇ ਅਧੀਨ ਬਿਲਸੀ ਰੋਡ 'ਤੇ ਸਥਿਤ ਅਭਿਨੰਦਨ ਬੈਂਕੁਏਟ ਹਾਲ 'ਚ ਉਸ ਸਮੇਂ ਵਾਪਰੀ, ਜਦੋਂ ਦੁਲਹਨ ਦੀ ਵਿਦਾਈ ਦੀਆਂ ਰਸਮਾਂ ਚੱਲ ਰਹੀਆਂ ਸਨ। ਕੁੱਤੇ ਨੇ ਹਾਲ ਦੇ ਅੰਦਰ ਵੜ ਕੇ ਮਹਿਮਾਨਾਂ ਤੇ ਪਰਿਵਾਰਕ ਮੈਂਬਰਾਂ 'ਤੇ ਅੰਨ੍ਹੇਵਾਹ ਹਮਲਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਨਾਲ ਉੱਥੇ ਹੜਕੰਪ ਮਚ ਗਿਆ।

ਚਸ਼ਮਦੀਦਾਂ ਮੁਤਾਬਕ, ਕੁੱਤੇ ਦੇ ਅਚਾਨਕ ਹਮਲੇ ਕਾਰਨ ਹਾਲ 'ਚ ਭਗਦੜ ਵਰਗੀ ਸਥਿਤੀ ਬਣ ਗਈ। ਔਰਤਾਂ ਅਤੇ ਬੱਚੇ ਜਾਨ ਬਚਾਉਣ ਲਈ ਚੀਕਦੇ ਹੋਏ ਇੱਧਰ-ਉੱਧਰ ਭੱਜਣ ਲੱਗੇ, ਜਿਸ ਦੌਰਾਨ ਕਈ ਲੋਕ ਡਿੱਗ ਕੇ ਵੀ ਜ਼ਖਮੀ ਹੋ ਗਏ। ਬੈਂਕੁਏਟ ਹਾਲ 'ਚ ਦਹਿਸ਼ਤ ਫੈਲਾਉਣ ਤੋਂ ਬਾਅਦ, ਕੁੱਤਾ ਸੜਕ 'ਤੇ ਨਿਕਲ ਗਿਆ ਤੇ ਉੱਥੇ ਵੀ ਰਾਹਗੀਰਾਂ ਅਤੇ ਦੁਕਾਨਦਾਰਾਂ ਨੂੰ ਆਪਣਾ ਸ਼ਿਕਾਰ ਬਣਾਇਆ। ਇਸ ਤੋਂ ਬਾਅਦ ਕੁੱਤਾ ਨੇੜਲੇ ਪਿੰਡ ਵੱਲ ਭੱਜ ਗਿਆ, ਜਿੱਥੇ ਉਸ ਨੇ ਕਥਿਤ ਤੌਰ 'ਤੇ ਪਸ਼ੂਆਂ ਨੂੰ ਵੀ ਵੱਢਿਆ। ਜ਼ਖਮੀਆਂ ਵਿੱਚ 9 ਸਾਲ ਦੀ ਬੱਚੀ ਮਨੀਸ਼ਾ ਤੋਂ ਲੈ ਕੇ 66 ਸਾਲ ਦੇ ਬਜ਼ੁਰਗ ਮਦਨ ਲਾਲ ਤੱਕ ਸ਼ਾਮਲ ਹਨ।

ਸਾਰੇ ਜ਼ਖਮੀਆਂ ਨੂੰ ਤੁਰੰਤ ਬਿਸੌਲੀ ਦੇ ਕਮਿਊਨਿਟੀ ਹੈਲਥ ਸੈਂਟਰ (CHC) ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਐਂਟੀ-ਰੇਬੀਜ਼ ਦੇ ਟੀਕੇ ਲਗਾਏ ਗਏ। CHC ਦੇ ਮੈਡੀਕਲ ਅਫਸਰ ਅਰਵਿੰਦ ਵਰਮਾ ਅਨੁਸਾਰ, ਸੋਮਵਾਰ ਨੂੰ ਕੁੱਲ 109 ਲੋਕਾਂ ਨੇ ਐਂਟੀ-ਰੇਬੀਜ਼ ਇਲਾਜ ਲਈ ਰਜਿਸਟ੍ਰੇਸ਼ਨ ਕਰਵਾਈ, ਜਿਨ੍ਹਾਂ ਵਿੱਚੋਂ ਲਗਭਗ 60 ਲੋਕ ਵਿਆਹ ਸਮਾਗਮ ਵਾਲੀ ਘਟਨਾ ਨਾਲ ਸਬੰਧਤ ਸਨ। ਕੁਝ ਜ਼ਖਮੀਆਂ ਨੇ ਨਿੱਜੀ ਹਸਪਤਾਲਾਂ 'ਚ ਵੀ ਆਪਣਾ ਇਲਾਜ ਕਰਵਾਇਆ।

ਇਸ ਘਟਨਾ ਕਾਰਨ ਇਲਾਕਾ ਨਿਵਾਸੀਆਂ 'ਚ ਭਾਰੀ ਰੋਸ ਤੇ ਡਰ ਦਾ ਮਾਹੌਲ ਹੈ। ਸਥਾਨਕ ਲੋਕਾਂ ਨੇ ਨਗਰ ਨਿਗਮ ਅਧਿਕਾਰੀਆਂ 'ਤੇ ਲਾਪਰਵਾਹੀ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਆਵਾਰਾ ਕੁੱਤਿਆਂ ਦੇ ਪ੍ਰਬੰਧਨ 'ਤੇ ਫੰਡ ਖਰਚਣ ਦੇ ਬਾਵਜੂਦ ਜ਼ਮੀਨੀ ਪੱਧਰ 'ਤੇ ਕੋਈ ਸੁਧਾਰ ਨਹੀਂ ਹੋਇਆ। ਵਧੀਕ ਜ਼ਿਲ੍ਹਾ ਮੈਜਿਸਟਰੇਟ ਅਰੁਣ ਕੁਮਾਰ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬਿਸੌਲੀ ਨਗਰ ਨਿਗਮ ਦੇ ਕਾਰਜਕਾਰੀ ਅਧਿਕਾਰੀ ਨੂੰ ਤੁਰੰਤ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News