ਜਾਨ ਜਾਏ ਪਰ ਫ਼ੋਨ ਨਾ ਜਾਏ..! ਨਦੀ ''ਚ ਡੁੱਬਦੇ ਨੌਜਵਾਨ ਨੇ ਨਹੀਂ ਛੱਡਿਆ ਆਪਣਾ ਮੋਬਾਇਲ, ਹੋਈ ਮੌਤ

Wednesday, Apr 22, 2026 - 01:24 PM (IST)

ਜਾਨ ਜਾਏ ਪਰ ਫ਼ੋਨ ਨਾ ਜਾਏ..! ਨਦੀ ''ਚ ਡੁੱਬਦੇ ਨੌਜਵਾਨ ਨੇ ਨਹੀਂ ਛੱਡਿਆ ਆਪਣਾ ਮੋਬਾਇਲ, ਹੋਈ ਮੌਤ

ਮੱਧ ਪ੍ਰਦੇਸ਼ : ਅੱਜ ਦੇ ਸਮੇਂ ਵਿਚ ਹਰੇਕ ਇਨਸਾਨ ਲਈ ਉਸ ਦਾ ਮੋਬਾਈਲ ਫੋਨ ਇਕ ਸ਼ੌਕ ਨਹੀਂ, ਸਗੋਂ ਉਸ ਦੀ ਜ਼ਿੰਦਗੀ ਬਣ ਗਿਆ ਹੈ। ਪਰ ਜਬਲਪੁਰ ਵਿਚ ਇਕ 25 ਸਾਲਾ ਨੌਜਵਾਨ ਲਈ ਆਪਣਾ ਮੋਬਾਈਲ ਫੋਨ ਪਾਣੀ ਤੋਂ ਬਚਾਉਣ ਦੀ ਕੋਸ਼ਿਸ਼ ਉਸ ਦੀ ਜਾਨ 'ਤੇ ਭਾਰੀ ਪੈ ਗਈ। ਇਸ ਘਟਨਾ ਦੌਰਾਨ ਨਰਮਦਾ ਨਦੀ ਵਿਚ ਛਾਲ ਮਾਰਨ ਵਾਲੇ ਨੌਜਵਾਨ ਦੀ ਡੁੱਬਣ ਨਾਲ ਮੌਤ ਹੋ ਗਈ, ਜਿਸ ਦੀ ਪਛਾਣ ਮਾਣਕ ਵਰਮਾ ਵਜੋਂ ਹੋਈ ਹੈ। 

ਇਹ ਵੀ ਪੜ੍ਹੋ - 22, 23, 24, 25 ਅਪ੍ਰੈਲ ਨੂੰ ਭਾਰੀ ਮੀਂਹ! ਇਨ੍ਹਾਂ ਸੂਬਿਆਂ 'ਚ ਹਨ੍ਹੇਰੀ-ਤੁਫ਼ਾਨ ਦੇ ਨਾਲ-ਨਾਲ ਲੂ ਦਾ ਅਲਰਟ

ਜਾਣਕਾਰੀ ਮੁਤਾਬਕ ਇਸ ਘਟਨਾ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਨੌਜਵਾਨ, ਜੋ ਪਾਣੀ ਵਿਚ ਤੈਰ ਰਿਹਾ ਹੈ, ਉਹ ਆਪਣੇ ਦੂਜੇ ਹੱਥ ਨਾਲ ਆਪਣੀ ਸਭ ਤੋਂ ਕੀਮਤੀ ਚੀਜ਼ ਯਾਨੀ ਮੋਬਾਈਲ ਫੋਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਮਿਹਨਤ ਮਜ਼ਦੂਰੀ ਕਰਕੇ ਕਿਸ਼ਤਾਂ 'ਤੇ ਫ਼ੋਨ ਲੈਣ ਵਾਲੇ ਉਕਤ ਨੌਜਵਾਨ ਨੂੰ ਪੁਲਸ ਦੀ ਦਬਿਸ਼ ਕਾਰਨ ਆਪਣੀ ਜਾਨ ਗਵਾਉਣੀ ਪਈ। ਪੁਲਸ ਦੇ ਡਰ ਅਤੇ ਵਿੱਤੀ ਸੰਕਟ ਵਿਚਕਾਰ ਫਸੇ ਇਸ ਨੌਜਵਾਨ ਨੇ ਪਾਣੀ ਵਿੱਚ ਡੁੱਬਦੇ ਸਮੇਂ ਵੀ ਆਪਣੇ ਹੱਥ ਉੱਪਰ ਰੱਖੇ ਤਾਂ ਜੋ ਉਸਦਾ ਕੀਮਤੀ ਫ਼ੋਨ ਗਿੱਲਾ ਨਾ ਹੋ ਜਾਵੇ।

ਇਹ ਵੀ ਪੜ੍ਹੋ - ਵੱਡਾ ਪ੍ਰਸ਼ਾਸਨਿਕ ਫੇਰਬਦਲ: ਇਸ ਸੂਬੇ 'ਚ 24 IAS ਅਧਿਕਾਰੀਆਂ ਦੇ ਤਬਾਦਲੇ

ਦੱਸ ਦੇਈਏ ਕਿ ਪੁਲਸ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਸੋਮਵਾਰ ਦੁਪਹਿਰ ਨੂੰ ਜਾਮਤਾਰਾ ਘਾਟ 'ਤੇ ਪੁਲਸ ਛਾਪੇਮਾਰੀ ਦੌਰਾਨ ਖਿਰੈਣੀ ਦੇ ਰਹਿਣ ਵਾਲੇ ਮਾਣਕ ਵਰਮਾ ਨੇ ਆਪਣੇ ਆਪ ਨੂੰ ਬਚਾਉਣ ਲਈ ਨਰਮਦਾ ਨਦੀ ਵਿੱਚ ਛਾਲ ਮਾਰ ਦਿੱਤੀ ਸੀ। ਇਸ ਘਟਨਾ ਦੌਰਾਨ ਨਦੀ ਦੇ ਕਿਨਾਰੇ 'ਤੇ ਖੜ੍ਹੇ ਪੁਲਸ ਮੁਲਾਜ਼ਮਾਂ ਨੇ ਉਸਨੂੰ ਕਈ ਵਾਰ ਬਾਹਰ ਆਉਣ ਲਈ ਕਿਹਾ, ਪਰ ਮਾਣਕ ਪੁਲਸ ਦੇ ਡਰ ਵਿਚ ਡੂੰਘੇ ਪਾਣੀ ਵੱਲ ਵਧਦਾ ਰਿਹਾ। ਹੈਰਾਨੀ ਦੀ ਗੱਲ ਹੈ ਕਿ ਮਾਣਕ ਆਪਣੇ ਮੋਬਾਈਲ ਫੋਨ ਨੂੰ ਗਿੱਲਾ ਹੋਣ ਤੋਂ ਬਚਾਉਣ ਲਈ ਇੱਕ ਹੱਥ ਨਾਲ ਪਾਣੀ 'ਚ ਤੈਰ ਰਿਹਾ ਸੀ। 

ਇਹ ਵੀ ਪੜ੍ਹੋ - ਨਹੀਂ ਸਾਂਭ ਸਕਦੇ ਬੀਵੀ-ਬੱਚੇ, ਫਿਰ ਵਿਆਹ ਹੀ ਨਾ ਕਰਵਾਓ! ਇਸ ਹਾਈਕਰੋਟ ਨੇ ਕੀਤੀ ਸਖ਼ਤ ਟਿੱਪਣੀ

ਮਾਣਕ ਨੇ ਕੁਝ ਮਹੀਨੇ ਪਹਿਲਾਂ ਕਿਸ਼ਤਾਂ 'ਤੇ ਮੋਬਾਈਲ ਫ਼ੋਨ ਲਿਆ ਸੀ, ਜਿਸ ਦੀ 2,000 ਰੁਪਏ ਮਹੀਨਾਵਾਰ ਕਿਸ਼ਤ ਦੇ ਰਿਹਾ ਸੀ। ਪਤਾ ਲੱਗਾ ਹੈ ਕਿ ਮਾਣਕ ਆਪਣੇ ਬਜ਼ੁਰਗ ਮਾਪਿਆਂ ਦਾ ਇਕਲੌਤਾ ਸਹਾਰਾ ਸੀ। ਉਸਦਾ ਡੇਢ ਸਾਲ ਦਾ ਬੱਚਾ ਹੈ। ਉਸ ਦੀ ਪਤਨੀ ਗਰਭਵਤੀ ਹੈ। ਪਰਿਵਾਰ ਨੂੰ ਜਦੋਂ ਨੌਜਵਾਨ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਤਾਂ ਘਰ ਵਿਚ ਚੀਕ-ਚਿਹਾੜਾ ਮਚ ਗਿਆ।

ਇਹ ਵੀ ਪੜ੍ਹੋ - ਆਖ਼ਿਰ ਰਾਤ ਨੂੰ ਹੀ ਕਿਉਂ ਲਾਇਆ ਜਾਂਦੈ 'ਪੈੱਗ' ? ਜ਼ਿਆਦਾ ਨਸ਼ਾ ਜਾਂ ਸਕੂਨ, ਜਾਣੋ ਕੀ ਹੈ ਅਸਲ ਕਾਰਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News