ਮੇਕਅੱਪ ਕਿੱਟ ਪਿੱਛੇ ਟੁੱਟ ਗਿਆ ਵਿਆਹ ! ਲਾੜੀ ਨੇ ਮੋੜ''ਤੀ ਬਰਾਤ, ਬੈਂਕੁਇਟ ਹਾਲ ''ਚ ਚੱਲੀਆਂ ਇੱਟਾਂ

Monday, Apr 13, 2026 - 12:57 PM (IST)

ਮੇਕਅੱਪ ਕਿੱਟ ਪਿੱਛੇ ਟੁੱਟ ਗਿਆ ਵਿਆਹ ! ਲਾੜੀ ਨੇ ਮੋੜ''ਤੀ ਬਰਾਤ, ਬੈਂਕੁਇਟ ਹਾਲ ''ਚ ਚੱਲੀਆਂ ਇੱਟਾਂ

ਬਿਜਨੌਰ- ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ 'ਚ ਇਕ ਵਿਆਹ ਦਾ ਜਸ਼ਨ ਉਸ ਵੇਲੇ ਹੰਗਾਮੇ 'ਚ ਬਦਲ ਗਿਆ, ਜਦੋਂ ਲਾੜੀ ਨੇ ਨਿਕਾਹ ਮੌਕੇ ਲਾੜੇ ਨਾਲ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਹ ਮਾਮਲਾ ਸਿਰਫ਼ ਇਨਕਾਰ ਤੱਕ ਹੀ ਸੀਮਿਤ ਨਹੀਂ ਰਿਹਾ, ਸਗੋਂ ਦੋਵਾਂ ਧਿਰਾਂ 'ਚ ਜੰਮ ਕੇ ਇੱਟਾਂ-ਪੱਥਰ ਚੱਲੇ, ਜਿਸ ਕਾਰਨ ਲਾੜੇ ਦੀ ਨਵੀਂ ਚਮਕਦੀ ਕਾਰ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ। ਨੂਰਪੁਰ ਦੇ ਇਸਲਾਮ ਨਗਰ ਤੋਂ ਸ਼ੁਏਬ ਉਰਫ਼ ਬੱਬੂ ਦੀ ਬਰਾਤ ਬੜੇ ਅਰਮਾਨਾਂ ਨਾਲ ਨਹਟੌਰ ਦੇ ਨਾਜ਼ ਬੈਂਕੁਇਟ ਹਾਲ ਪਹੁੰਚੀ ਸੀ। ਲਾੜਾ ਅਤੇ ਲਾੜੀ ਆਪਸ 'ਚ ਰਿਸ਼ਤੇਦਾਰ ਸਨ, ਜਿਸ ਕਾਰਨ ਦੋਵਾਂ ਪਰਿਵਾਰਾਂ 'ਚ ਨਜ਼ਦੀਕੀ ਰਿਸ਼ਤਾ ਸੀ।

ਜਦੋਂ ਨਿਕਾਹ ਦੀਆਂ ਰਸਮਾਂ ਸ਼ੁਰੂ ਹੋਣ ਵਾਲੀਆਂ ਸਨ, ਤਾਂ ਲਾੜੀ ਨੇ ਇਹ ਕਹਿ ਕੇ ਹੰਗਾਮਾ ਕਰ ਦਿੱਤਾ ਕਿ ਉਹ ਇਸ ਲੜਕੇ ਨਾਲ ਵਿਆਹ ਨਹੀਂ ਕਰੇਗੀ। ਲਾੜੀ ਦਾ ਦੋਸ਼ ਸੀ ਕਿ ਲਾੜੇ ਦੇ ਪਰਿਵਾਰ ਨੇ ਵਾਅਦੇ ਅਨੁਸਾਰ ਉਸ ਨੂੰ ਮੇਕਅੱਪ ਦਾ ਸਾਮਾਨ ਨਹੀਂ ਭੇਜਿਆ। ਲਾੜੀ ਨੇ ਕਿਹਾ,"ਜਿਸ ਨੂੰ ਮੇਰੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਦਾ ਖਿਆਲ ਨਹੀਂ ਹੈ, ਉਹ ਭਵਿੱਖ 'ਚ ਮੇਰਾ ਕੀ ਖਿਆਲ ਰੱਖੇਗਾ?"

ਲਾੜੇ ਨੇ ਲਾੜੀ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਅਤੇ ਆਪਣੀ 12 ਲੱਖ ਦੀ ਨਵੀਂ ਕਾਰ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਉਹ ਖਾਸ ਤੌਰ 'ਤੇ ਇਹ ਵਿਆਹ ਲਈ ਖਰੀਦ ਕੇ ਲਿਆਇਆ ਹੈ, ਪਰ ਲਾੜੀ ਆਪਣੇ ਫੈਸਲੇ 'ਤੇ ਅੜੀ ਰਹੀ। ਗੱਲਬਾਤ ਜਲਦੀ ਹੀ ਗਾਲੀ-ਗਲੋਚ ਅਤੇ ਫਿਰ ਕੁੱਟਮਾਰ ਤੱਕ ਪਹੁੰਚ ਗਈ। ਬੈਂਕੁਇਟ ਹਾਲ ਦੇ ਬਾਹਰ ਪਥਰਾਅ ਸ਼ੁਰੂ ਹੋ ਗਿਆ ਅਤੇ ਦੋਵਾਂ ਪਾਸਿਆਂ ਤੋਂ ਜੰਮ ਕੇ ਇੱਟਾਂ ਚੱਲੀਆਂ। ਇਸ ਹੰਗਾਮੇ 'ਚ ਲਾੜੇ ਦੀ ਫੁੱਲਾਂ ਨਾਲ ਸਜੀ ਨਵੀਂ ਕਾਰ ਦੇ ਸ਼ੀਸ਼ੇ ਵੀ ਪੱਥਰਾਂ ਨਾਲ ਤੋੜ ਦਿੱਤੇ ਗਏ। ਪੁਲਸ ਦੀ ਦਖ਼ਲਅੰਦਾਜ਼ੀ ਅਤੇ ਬਿਨਾਂ ਲਾੜੀ ਦੇ ਵਾਪਸੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚੀ ਅਤੇ ਸਥਿਤੀ ਨੂੰ ਕਾਬੂ 'ਚ ਲਿਆ। ਪੁਲਸ ਨੇ ਕੁਝ ਹੰਗਾਮਾ ਕਰਨ ਵਾਲਿਆਂ ਨੂੰ ਹਿਰਾਸਤ 'ਚ ਵੀ ਲਿਆ ਹੈ। ਇਲਾਕੇ ਦੇ ਬਜ਼ੁਰਗਾਂ ਅਤੇ ਮੌਲਵੀਆਂ ਨੇ ਘੰਟਿਆਂ ਤੱਕ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕੀਤੀ, ਪਰ ਲਾੜੀ ਨਹੀਂ ਮੰਨੀ। ਅੰਤ 'ਚ, ਜਿਸ ਬਰਾਤ ਨੂੰ ਬਿਨਾਂ ਲਾੜੀ ਦੇ ਹੀ ਵਾਪਸ ਪਰਤਣਾ ਪਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News