ਜਾਡਲਾ ਇਲਾਕੇ ''ਚ ਸਰਗਰਮ ਮਹਿਲਾ ਲੁਟੇਰਾ ਗਿਰੋਹ ਨੇ ਪਾਈ ਦਹਿਸ਼ਤ

Sunday, Apr 12, 2026 - 05:47 PM (IST)

ਜਾਡਲਾ ਇਲਾਕੇ ''ਚ ਸਰਗਰਮ ਮਹਿਲਾ ਲੁਟੇਰਾ ਗਿਰੋਹ ਨੇ ਪਾਈ ਦਹਿਸ਼ਤ

ਜਾਡਲਾ (ਜਸਵਿੰਦਰ ਔਜਲਾ)- ਜਾਡਲਾ ਇਲਾਕੇ ਦੇ ਵੱਖ-ਵੱਖ ਥਾਵਾਂ 'ਤੇ ਕਾਰ 'ਚ ਸਵਾਰ ਹੋ ਕੇ ਘੁੰਮ ਰਿਹਾ ਔਰਤ ਲੁਟੇਰਾ ਗਿਰੋਹ ਨੇ ਲੋਕਾਂ 'ਚ ਦਹਿਸ਼ਤ ਵਾਲਾ ਮਾਹੌਲ ਪੈਦਾ ਕੀਤਾ ਹੋਇਆ ਹੈ। ਬੀਤੇ ਦਿਨ ਪਿੰਡ ਨਾਈ ਮਜਾਰਾ ਬੱਸ ਸਟੈਂਡ 'ਤੇ ਇਕ ਔਰਤ ਖੜ੍ਹੀ ਬੱਸ ਦੀ ਉਡੀਕ ਕਰ ਰਹੀ ਸੀ, ਕੁਝ ਸਮੇਂ ਬਾਅਦ ਉਨ੍ਹਾਂ ਕੋਲ ਇਕ ਕਾਰ ਆ ਕੇ ਰੁਕ ਗਈ, ਜਿਸ ਵਿੱਚ ਦੋ ਔਰਤਾਂ ਅਤੇ ਦੋ ਨੌਜਵਾਨ ਸਵਾਰ ਸਨ। ਬੱਸ ਸਟੈਂਡ 'ਤੇ ਖੜ੍ਹੀ ਔਰਤ ਨੂੰ ਗੱਡੀ ਵਾਲੀਆਂ ਔਰਤਾਂ ਕਹਿਣ ਲੱਗੀਆਂ ਕਿ ਤੁਸੀਂ ਕਿੱਥੇ ਜਾਣਾ ਹੈ ਤਾਂ ਉਸ ਔਰਤ ਨੇ ਉਨ੍ਹਾਂ ਨੂੰ ਜਵਾਬ ਦਿੱਤਾ ਕਿ ਮੈਂ ਬੱਸ ਦੀ ਉਡੀਕ ਕਰ ਰਹੀ ਹਾਂ ਮੈਂ ਬੱਸ ਵਿੱਚ ਚਲੇ ਜਾਣਾ ਹੈ ਪਰ ਉਹ ਔਰਤਾਂ ਉਸ ਨੂੰ ਇਹ ਵੀ ਕਹਿੰਦੀਆ ਰਹੀਆਂ ਕਿ ਅਸੀਂ ਤੇਰੀ ਸਹੇਲੀ ਦੀਆਂ ਸਹੇਲੀਆਂ ਹਾਂ ਤੂੰ ਸਾਡੇ ਨਾਲ ਹੀ ਚਲ ਅਸੀਂ ਤੈਨੂੰ ਉਸ ਜਗ੍ਹਾ 'ਤੇ ਉਤਾਰ ਦੇਵਾਂਗੇ, ਜਿੱਥੇ ਵੀ ਤੁਸੀਂ ਜਾਣਾ ਹੈ।  ਉਸ ਔਰਤ ਨੂੰ ਜਦੋਂ ਉਨ੍ਹਾਂ ਸ਼ੱਕ ਹੋ ਗਿਆ ਤਾਂ ਉਹ ਆਪਣੀ ਕਾਰ ਨੂੰ ਭਜਾ ਕੇ ਲੈ ਗਏ। ਬੀਤੀ ਕੱਲ੍ਹ ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਉਹ ਨਾਈ ਮਜਾਰਾ, ਸੁਨਾਵਾ, ਨਹਿਰ 'ਤੇ ਬਾਲਣ ਇਕੱਠਾ ਕਰ ਰਹੇ ਸਨ। ਇਨੇ ਨੂੰ ਇਕ ਕਾਰ ਆਈ ਜਿਸ ਵਿੱਚ ਤਿੰਨ ਔਰਤਾਂ ਇਕ ਨੌਜਵਾਨ ਸਵਾਰ ਸੀ। 

ਇਹ ਵੀ ਪੜ੍ਹੋ: ਪ੍ਰਸ਼ਾਸਨਿਕ ਫੇਰਬਦਲ! ਪੰਜਾਬ 'ਚ 4 ਥਾਣਿਆਂ ਦੇ SHO ਤੇ 3 ASI ਅਧਿਕਾਰੀਆਂ ਦੇ ਤਬਾਦਲੇ

ਉਨ੍ਹਾਂ ਵੱਲੋਂ ਇਕ ਸਕੂਟਰੀ ਸਵਾਰ ਕੁੜੀ ਨੂੰ ਘੇਰ ਲਿਆ ਗਿਆ ਜਦੋਂ ਰੌਲਾ ਰੱਪਾ ਪਿਆ ਤਾਂ ਉਹ ਤੁਰੰਤ ਉਸ ਲੜਕੀ ਵੱਲ ਨੂੰ ਭੱਜੇ ਅਤੇ ਕਾਰ ਚਾਲਕ ਤੁਰੰਤ ਉਸ ਜਗ੍ਹਾ ਤੋਂ ਭੱਜਣ ਵਿੱਚ ਸਫ਼ਲ ਹੋ ਗਏ। ਲੜਕੀ ਨੇ ਦੱਸਿਆ ਕਿ ਇਹ ਲੋਕ ਮੈਨੂੰ ਇਹ ਕਹਿ ਰਹੇ ਸਨ ਕਿ ਤੇਰੀ ਮੰਮੀ ਦਾ ਐਕਸੀਡੈਂਟ ਹੋ ਗਿਆ ਹੈ ਤੂੰ ਗੱਡੀ ਵਿੱਚ ਬੈਠ ਜਾ ਤੇ ਹਸਪਤਾਲ ਜਾਣਾ ਹੈ ਪਰ ਜਦੋਂ ਉਹ ਆਪਣੇ ਘਰ ਫੋਨ ਕਰਨ ਲੱਗੀ ਤਾਂ ਉਨ੍ਹਾਂ ਨਾਲ ਹੱਥੋਪਾਈ ਕਰਨ ਲੱਗ ਪਏ। ਲੜਕੀ ਨੇ ਦੱਸਿਆ ਕਿ ਜੇ ਇਹ ਲੋਕ ਮੌਕੇ 'ਤੇ ਨਾ ਹਾਜ਼ਰ ਹੁੰਦੇ ਤਾਂ ਪਤਾ ਨਹੀਂ ਇਨ੍ਹਾਂ ਵੱਲੋਂ ਮੇਰੇ ਨਾਲ ਕੀ ਸਲੂਕ ਕੀਤਾ ਜਾਣਾ ਸੀ। ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਕਿ ਤੁਰੰਤ ਇਸ ਲੁਟੇਰਾ ਗਿਰੋਹ ਨੂੰ ਕਾਬੂ ਕੀਤਾ ਜਾਵੇ ਤਾਂ ਕਿ ਲੋਕ ਅਮਨ ਸ਼ਾਂਤੀ ਨਾਲ ਰਹਿ ਸਕਣ। ਜ਼ਿਕਰਯੋਗ ਹੈ ਕਿ ਸੁਨਾਵਾ ਨਾਈ ਮਜਾਰਾ ਨਹਿਰ ਤੇ ਪਹਿਲਾਂ ਵੀ ਦਰਜਨਾਂ ਹੀ ਲੁੱਟਾਂ ਖੋਹਾਂ ਹੋ ਚੁੱਕੀਆਂ ਹਨ। ਜਿਨ੍ਹਾਂ ਦਾ ਪੁਲਸ ਨੂੰ ਹਲੇ ਤੱਕ ਕੋਈ ਸੁਰਾਖ ਨਹੀਂ ਮਿਲਿਆ।

ਇਹ ਵੀ ਪੜ੍ਹੋ: ਪੰਜਾਬ 'ਚ ਅਨੋਖਾ ਮਾਮਲਾ! 25 ਸਾਲਾਂ ਬਾਅਦ ਜਦ ਘਰ ਪਹੁੰਚਿਆ 'ਮਰ ਚੁੱਕਾ' ਪਤੀ ਤਾਂ ਪਤਨੀ ਨੇ ਕੀਤਾ...

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News