ਮੰਦਰ ''ਚ ਮੁਸਲਿਮ ਵਿਆਹ ! ਪੈ ਗਿਆ ਪੰਗਾ, ਕਮੇਟੀ ਅਧਿਕਾਰੀਆਂ ਨੇ ਕਿਹਾ, ''ਸਿਰਫ਼ ਰਿਸੈਪਸ਼ਨ ਸੀ...''

Wednesday, Apr 08, 2026 - 11:48 AM (IST)

ਮੰਦਰ ''ਚ ਮੁਸਲਿਮ ਵਿਆਹ ! ਪੈ ਗਿਆ ਪੰਗਾ, ਕਮੇਟੀ ਅਧਿਕਾਰੀਆਂ ਨੇ ਕਿਹਾ, ''ਸਿਰਫ਼ ਰਿਸੈਪਸ਼ਨ ਸੀ...''

ਸ਼ਿਮਲਾ- ਰਾਮ ਮੰਦਰ ਦੇ ਕਮਿਊਨਿਟੀ ਹਾਲ 'ਚ ਇਕ ਮੁਸਲਿਮ ਵਿਆਹ ਦੀ ਰਿਸੈਪਸ਼ਨ ਦੀ ਬੁਕਿੰਗ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਬਾਅਦ ਮੰਦਰ ਕਮੇਟੀ ਨੇ ਸਥਿਤੀ ਸਪੱਸ਼ਟ ਕੀਤੀ ਹੈ। ਮੰਦਰ ਦੇ ਮਾਮਲਿਆਂ ਦੀ ਦੇਖ-ਰੇਖ ਕਰਨ ਵਾਲੀ ਕਮੇਟੀ ਨੇ ਮੰਗਲਵਾਰ ਨੂੰ ਸਪੱਸ਼ਟ ਕੀਤਾ ਕਿ ਰਾਮ ਮੰਦਰ 'ਚ ਨਾ ਤਾਂ ਨਮਾਜ਼ ਪੜ੍ਹਨ ਦੀ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਮੁਸਲਿਮ ਧਾਰਮਿਕ ਗਤੀਵਿਧੀ ਦੀ ਇਜਾਜ਼ਤ ਹੋਵੇਗੀ ।

ਰਾਮ ਮੰਦਰ ਸੂਦ ਸਭਾ ਦੇ ਪ੍ਰਧਾਨ ਰਾਜੀਵ ਸੂਦ ਨੇ ਦੱਸਿਆ ਕਿ ਇਹ ਬੁਕਿੰਗ ਸਿਰਫ਼ ਮੰਦਰ ਦੇ ਕਮਿਊਨਿਟੀ ਹਾਲ 'ਚ ਰਾਤ ਦੇ ਖਾਣੇ (ਰਿਸੈਪਸ਼ਨ) ਲਈ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਲਿਖਤੀ ਹਲਫ਼ਨਾਮਾ ਲਿਆ ਗਿਆ ਹੈ ਕਿ ਉੱਥੇ ਕੋਈ ਵੀ ਇਸਲਾਮੀ ਧਾਰਮਿਕ ਰਸਮ ਨਹੀਂ ਨਿਭਾਈ ਜਾਵੇਗੀ। ਸੂਦ ਮੁਤਾਬਕ, ਪਿਛਲੇ 5 ਸਾਲਾਂ 'ਚ ਮੁਸਲਿਮ ਅਤੇ ਹੋਰ ਭਾਈਚਾਰਿਆਂ ਦੇ ਲਗਭਗ 15 ਤੋਂ 16 ਵਿਆਹ ਦੇ ਰਿਸੈਪਸ਼ਨ ਇੱਥੇ ਹੋ ਚੁੱਕੇ ਹਨ। ਇਹ ਸਾਰੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਹੀ ਹੋਏ ਹਨ।

ਵਿਵਾਦ ਨੂੰ ਦੇਖਦੇ ਹੋਏ ਸੂਦ ਨੇ ਸੁਰੱਖਿਆ ਵਧਾਉਣ ਦਾ ਫੈਸਲਾ ਕੀਤਾ ਹੈ। ਹਾਲ 'ਚ ਸੀਸੀਟੀਵੀ (CCTV) ਕੈਮਰਿਆਂ ਦੀ ਗਿਣਤੀ ਵਧਾਈ ਜਾਵੇਗੀ ਅਤੇ ਨਿਗਰਾਨੀ ਲਈ ਵਿਸ਼ੇਸ਼ ਸਟਾਫ਼ ਤਾਇਨਾਤ ਕੀਤਾ ਜਾਵੇਗਾ। ਸੂਦ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਨਿਯਮਾਂ ਦੀ ਉਲੰਘਣਾ ਕੀਤੀ ਗਈ ਤਾਂ ਪ੍ਰੋਗਰਾਮ ਦੇ ਵਿਚਕਾਰ ਹੀ ਬਿਜਲੀ ਕੱਟ ਦਿੱਤੀ ਜਾਵੇਗੀ ਅਤੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਜਾਵੇਗਾ। ਦੂਜੇ ਪਾਸੇ, ਦੇਵਭੂਮੀ ਸੰਘਰਸ਼ ਸਮਿਤੀ ਨੇ ਇਸ ਮਾਮਲੇ 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਸਮਿਤੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਮੰਦਰ ਕੰਪਲੈਕਸ 'ਚ ਅਜਿਹਾ ਕੋਈ ਪ੍ਰੋਗਰਾਮ ਕਰਵਾਇਆ ਗਿਆ ਤਾਂ ਉਹ ਵੱਡੇ ਪੱਧਰ 'ਤੇ ਪ੍ਰਦਰਸ਼ਨ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News