ਹੈਰਾਨੀਜਨਕ : ਔਰਤ ਦੇ ਪੇਟ ''ਚ ਹੋਇਆ ਦਰਦ, ਅਲਟ੍ਰਾਸਾਊਂਡ ਸਕੈਨਿੰਗ ਨੇ ਉਡਾਏ ਸਭ ਦੇ ਹੋਸ਼
Thursday, Jul 04, 2024 - 04:10 AM (IST)
ਨਵੀਂ ਦਿੱਲੀ – ਦਿੱਲੀ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਇਕ 32 ਸਾਲਾ ਔਰਤ ਨੂੰ ਪਿਛਲੇ 3-4 ਮਹੀਨਿਆਂ ਤੋਂ ਪੇਟ ਦਰਦ ਦੀ ਸਮੱਸਿਆ ਸੀ। ਉਸ ਨੇ ਪੇਟ ਦਾ ਅਲਟ੍ਰਾਸਾਊਂਡ ਕਰਾਇਆ ਤਾਂ ਪਤਾ ਲੱਗਾ ਕੇ ਉਸ ਦੇ ਪਿੱਤੇ ’ਚ ਪੱਥਰੀ ਹੈ। ਵਿਸਤ੍ਰਿਤ ਜਾਂਚ ਪਿੱਛੋਂ ਔਰਤ ਨੂੰ ਕੀ-ਹੋਲ ਸਰਜਰੀ ਲਈ ਲਿਜਾਇਆ ਗਿਆ। ਉਸ ਦੇ ਪੇਟ ਵਿਚ 10 ਮਿ. ਮੀ. ਤੇ 5 ਮਿ.ਮੀ. ਦੇ ਛੇਕ ਕੀਤੇ ਗਏ ਅਤੇ ਪਿੱਤੇ ਨੂੰ ਕੱਢ ਦਿੱਤਾ ਗਿਆ।
ਇਹ ਵੀ ਪੜ੍ਹੋ- ਝਾਰਖੰਡ ਦੇ CM ਨੇ ਦਿੱਤਾ ਅਸਤੀਫ਼ਾ, ਹੇਮੰਤ ਸੋਰੇਨ ਮੁੜ ਸੰਭਾਲਣਗੇ ਸੂਬੇ ਦੀ ਕਮਾਨ
ਸਰਜਰੀ ਪਿੱਛੋਂ ਔਰਤ ਦੇ ਸਰੀਰ ’ਚੋਂ ਕੱਢੀਆਂ ਗਈਆਂ ਗੰਢਾਂ ਨੂੰ ਖੋਲ੍ਹਣ ’ਤੇ ਪਤਾ ਲੱਗਾ ਕਿ ਉਨ੍ਹਾਂ ਵਿਚ ਘੱਟੋ-ਘੱਟ 1500 ਛੋਟੇ ਤੇ ਵੱਡੇ ਪੱਥਰ ਭਰੇ ਹੋਏ ਸਨ, ਜੋ ਉਸ ਨੂੰ ਮਹੀਨਿਆਂ ਤੋਂ ਪ੍ਰੇਸ਼ਾਨ ਕਰ ਰਹੇ ਸਨ। ਇਹ ਦੇਖ ਕੇ ਔਰਤ ਤੋਂ ਇਲਾਵਾ ਡਾਕਟਰ ਵੀ ਹੈਰਾਨ ਰਹਿ ਗਏ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e