ਘਰ ਦੀ ਛੱਤ ਤੋਂ ਮਾਰੀ ਛਾਲ ਅਤੇ ਗਰਿੱਲ ''ਚ ਅਟਕ ਗਿਆ ਚੋਰ

Saturday, Jul 01, 2017 - 02:30 PM (IST)

ਨਵੀਂ ਦਿੱਲੀ— ਇਕ ਚੋਰ ਨੇ ਅੱਧੀ ਰਾਤ ਨੂੰ ਇਕ ਮਕਾਨ ਦੀ ਛੱਤ ਤੋਂ ਗਲੀ 'ਚ ਛਾਲ ਮਾਰ ਦਿੱਤੀ ਪਰ ਹਨ੍ਹੇਰੇ ਕਾਰਨ ਹੇਠਾਂ ਕੰਧ 'ਤੇ ਲੱਗੀ ਗਰਿੱਲ ਨਹੀਂ ਦੇਖ ਸਕਿਆ। ਉਹ ਸਿੱਧਾ ਗਰਿੱਲ ਨਾਲ ਟਕਰਾਇਆ ਅਤੇ ਇਕ ਗਰਿੱਲ ਗੋਢੇ 'ਚ ਵੜ ਗਈ। ਮੌਕੇ 'ਤੇ ਪੁੱਜੀ ਪੀ.ਸੀ.ਆਰ. ਉਸ ਨੂੰ ਜੀ.ਟੀ.ਬੀ. ਹਸਪਤਾਲ ਲੈ ਗਈ। ਗੋਕਲਪੁਰੀ ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਇਲਾਜ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਹੈ। ਪਛਾਣ ਮੁਹੰਮਦ ਗੁਫਰਾਨ ਉਰਫ ਇਕਬਾਲ ਦੇ ਤੌਰ 'ਤੇ ਹੋਈ ਹੈ। ਦੋਸ਼ੀ ਮੁਸਤਫਾਬਾਦ ਦਾ ਰਹਿਣ ਹੈ। ਦੋਸ਼ੀ ਦੀ ਜੇਬ 'ਚੋਂ ਚੋਰੀ ਦਾ ਮੋਬਾਇਲ ਮਿਲਿਆ ਹੈ।
ਘਟਨਾ ਚਾਂਦ ਬਾਗ ਦੀ ਗੋਲੀ ਨੰਬਰ-8 'ਚ ਹੋਈ। ਇੱਥੇ ਵੈਲਡਿੰਗ ਦਾ ਕੰਮ ਕਰਨ ਵਾਲੇ ਅਫਜ਼ਲ ਨੇ ਪੁਲਸ ਨੂੰ ਦੱਸਿਆ ਕਿ ਉਹ ਰਾਤ ਪਰਿਵਾਰ ਨਾਲ ਸੁੱਤੇ ਸਨ। ਰਾਤ ਕਰੀਬ 2  ਵਜੇ ਖਟਪਟ ਦੀਆਂ ਆਵਾਜ਼ਾਂ ਸੁਣ ਕੇ ਅੱਖ ਖੁਲ੍ਹੀ। ਉਨ੍ਹਾਂ ਨੇ ਦੇਖਿਆ ਕਿ ਇਕ ਨੌਜਵਾਨ ਘਰ 'ਚ ਵੜਿਆ ਸੀ। ਰੌਲਾ ਸੁਣਦੇ ਹੀ ਗੁਆਂਢੀ ਦੇ ਮਕਾਨ 'ਚ ਛਾਲ ਮਾਰ ਦਿੱਤੀ। ਉੱਥੇ ਗਲੀ 'ਚ ਛਾਲ ਮਾਰੀ ਪਰ ਹੇਠਾਂ ਐੱਮ.ਸੀ.ਡੀ. ਸਕੂਲ ਦੀ ਗਰਿੱਲ 'ਚ ਫਸ ਗਿਆ। ਗੋਢੇ 'ਚ ਗਰਿੱਲ ਲੱਗਣ ਕਾਰਨ ਉੱਥੇ ਹੀ ਡਿੱਗ ਗਿਆ। ਲੋਕਾਂ ਨੇ 100 'ਤੇ ਸੂਚਨਾ ਦਿੱਤੀ। ਪੁਲਸ ਉਸ ਨੂੰ ਹਸਪਤਾਲ ਲੈ ਗਈ।


Related News