ਡਾਂਸਰ ਸਿਮਰ ਸੰਧੂ ਨੇ ਫੜੇ ਗਏ ਪੁਲਸ ਮੁਲਾਜ਼ਮ ਨੂੰ ਲੈ ਕੇ ਕੀਤਾ ਵੱਡਾ ਖ਼ੁਲਾਸਾ, ਕਿਹਾ– ‘ਗਲਾਸ ਸੁੱਟਣ ਵਾਲਾ...’

04/10/2024 6:00:40 AM

ਸਮਰਾਲਾ (ਗਰਗ/ਬੰਗੜ)– ਬੀਤੀ 31 ਮਾਰਚ ਨੂੰ ਸਮਰਾਲਾ ਦੇ ਮੈਰਿਜ ਪੈਲੇਸ ’ਚ ਵਿਆਹ ਸਮਾਗਮ ਦੌਰਾਨ ਡਾਂਸਰ ਸਿਮਰ ਸੰਧੂ ਤੇ ਬਰਾਤੀਆਂ ’ਚ ਸ਼ਾਮਲ ਕੁਝ ਲੜਕਿਆਂ ਵਿਚਕਾਰ ਹੋਏ ਵਿਵਾਦ ਤੋਂ ਬਾਅਦ ਕਈ ਦਿਨਾਂ ਤੱਕ ਸੁਰਖ਼ੀਆਂ ’ਚ ਰਹੇ ਇਸ ਮਾਮਲੇ ’ਚ ਅੱਜ ਇਕ ਨਵਾਂ ਮੋੜ ਆ ਗਿਆ ਹੈ। ਡਾਂਸਰ ਸਿਮਰ ਸੰਧੂ ਨੇ ਸਮਰਾਲਾ ਥਾਣੇ ’ਚ ਪਹੁੰਚ ਕੇ ਇਸ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਪੁਲਸ ਮੁਲਾਜ਼ਮ ਜਗਰੂਪ ਸਿੰਘ ਨੂੰ ਬੇਕਸੂਰ ਦੱਸਦਿਆਂ ਉਸ ਨੂੰ ਮਾਮਲੇ ’ਚੋਂ ਬਾਹਰ ਕੱਢਣ ਦੀ ਮੰਗ ਕੀਤੀ ਹੈ। ਸਿਮਰ ਸੰਧੂ ਨੇ ਕਿਹਾ ਕਿ ਉਸ ’ਤੇ ਗਲਾਸ ਸੁੱਟਣ ਵਾਲਾ ਵਿਅਕਤੀ ਕੋਈ ਹੋਰ ਹੈ, ਜਿਸ ਨੂੰ ਉਸ ਨੇ ਪਛਾਣ ਲਿਆ ਹੈ। ਜੇਕਰ ਉਹ ਵਿਅਕਤੀ ਕੈਮਰੇ ਅੱਗੇ ਆ ਕੇ ਆਪਣੀ ਗਲਤੀ ਮੰਨ ਲਵੇ ਤਾਂ ਉਹ ਉਸ ਨੂੰ ਮੁਆਫ਼ ਕਰ ਦੇਵੇਗੀ।

ਪੁਲਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਬੇਕਸੂਰ
ਅੱਜ ਦੇਰ ਸ਼ਾਮ ਸਮਰਾਲਾ ਥਾਣੇ ’ਚ ਗੱਲ ਕਰਦਿਆਂ ਡਾਂਸਰ ਨੇ ਸਪੱਸ਼ਟ ਰੂਪ ’ਚ ਕਿਹਾ ਕਿ ਉਸ ’ਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੈ ਤੇ ਜਿਹੜਾ ਵਿਅਕਤੀ ਬੇਕਸੂਰ ਹੈ, ਉਸ ਨੂੰ ਉਹ ਕਿਸੇ ਵੀ ਕੀਮਤ ’ਤੇ ਸਜ਼ਾ ਨਹੀਂ ਹੋਣ ਦੇਵੇਗੀ। ਸਿਮਰ ਸੰਧੂ ਨੇ ਕਿਹਾ ਕਿ ਉਸ ਦਿਨ ਸਟੇਜ ਸ਼ੋਅ ਦੌਰਾਨ ਉਸ ’ਤੇ ਸ਼ਰਾਬ ਨਾਲ ਭਰਿਆ ਕੱਚ ਦਾ ਗਲਾਸ ਸੁੱਟਣ ਵਾਲਾ ਨੌਜਵਾਨ ਕੋਈ ਹੋਰ ਹੈ, ਜਿਸ ਦੀ ਉਸ ਨੂੰ ਪਛਾਣ ਹੈ। ਉਹ ਵਿਅਕਤੀ ਬੰਦ ਕਮਰੇ ’ਚ ਬੈਠ ਕੇ ਉਸ ਨਾਲ ਸਮਝੌਤਾ ਕਰਨਾ ਚਾਹੁੰਦਾ ਹੈ ਪਰ ਉਹ ਕਿਸੇ ਵੀ ਕੀਮਤ ’ਤੇ ਉਦੋਂ ਤੱਕ ਉਸ ਨੂੰ ਮੁਆਫ਼ ਨਹੀਂ ਕਰੇਗੀ, ਜਦੋਂ ਤੱਕ ਉਹ ਕੈਮਰੇ ਅੱਗੇ ਆ ਕੇ ਆਪਣੀ ਗਲਤੀ ਨਹੀਂ ਮੰਨਦਾ।

ਇਹ ਖ਼ਬਰ ਵੀ ਪੜ੍ਹੋ : ਨਾਭਾ ਦੇ ਸਰਕਾਰੀ ਕਾਲਜ ’ਚ ਵਿਦਿਆਰਥਣ ਨਾਲ ਸਮੂਹਿਕ ਜਬਰ-ਜ਼ਿਨਾਹ, 3 ਨੌਜਵਾਨਾਂ ਨੇ ਬਣਾਇਆ ਹਵਸ ਦਾ ਸ਼ਿਕਾਰ

ਸਿਮਰ ਸੰਧੂ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਪੁਲਸ ਮੁਲਾਜ਼ਮ ਨੇ ਉਸ ਨਾਲ ਉਸ ਦਿਨ ਕੋਈ ਬਦਸਲੂਕੀ ਨਹੀਂ ਕੀਤੀ ਸੀ ਤੇ ਨਾ ਹੀ ਉਸ ਦਾ ਕੋਈ ਹੋਰ ਰੋਲ ਹੀ ਇਸ ਪੂਰੇ ਮਾਮਲੇ ’ਚ ਰਿਹਾ ਹੈ। ਸੰਧੂ ਨੇ ਕਿਹਾ ਕਿ ਉਸ ਨੇ ਤਾਂ ਆਪਣੀ ਸ਼ਿਕਾਇਤ ’ਚ ਜਗਰੂਪ ਸਿੰਘ ਦਾ ਜ਼ਿਕਰ ਤੱਕ ਨਹੀਂ ਸੀ ਕੀਤਾ ਪਰ ਪਤਾ ਨਹੀਂ ਪੁਲਸ ਨੇ ਉਸ ਨੂੰ ਕਿਵੇਂ ਗ੍ਰਿਫ਼ਤਾਰ ਕਰ ਲਿਆ। ਡਾਂਸਰ ਸਿਮਰ ਸੰਧੂ ਨੇ ਇਹ ਗੱਲ ਵੀ ਆਖੀ ਕਿ ਉਸ ਦੀ ਕਿਸੇ ਨਾਲ ਕੋਈ ਨਿੱਜੀ ਲੜਾਈ ਨਹੀਂ ਹੈ, ਜੇਕਰ ਅੱਜ ਵੀ ਗਲਾਸ ਸੁੱਟਣ ਵਾਲਾ ਲੜਕਾ, ਜਿਸ ਦਾ ਨਾਂ ਬਿੰਦਰ ਸਿੰਘ ਹੈ, ਕੈਮਰੇ ਅੱਗੇ ਆ ਕੇ ਗਲਤੀ ਮੰਨ ਲੈਂਦਾ ਹੈ ਤਾਂ ਇਕ ਮਿੰਟ ਤੋਂ ਪਹਿਲਾਂ ਉਸ ਨੂੰ ਮੁਆਫ਼ ਕਰ ਦੇਵੇਗੀ।

ਇਥੇ ਜ਼ਿਕਰਯੋਗ ਹੈ ਕਿ ਘਟਨਾ ਦੇ ਅਗਲੇ ਦਿਨ ਡਾਂਸਰ ’ਤੇ ਗਲਾਸ ਸੁੱਟੇ ਜਾਣ ਦੀ ਵੀਡੀਓ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੁੰਦੇ ਹੀ ਪੁਲਸ ਨੇ ਇਸ ਮਾਮਲੇ ’ਤੇ ਕਾਰਵਾਈ ਵਜੋਂ ਸਮਰਾਲਾ ਥਾਣੇ ’ਚ ਮਾਮਲਾ ਦਰਜ ਕੀਤਾ ਸੀ। ਕਈ ਦਿਨਾਂ ਤੱਕ ਇਹ ਮਾਮਲਾ ਇੰਨਾ ਚਰਚਿਤ ਰਿਹਾ ਕਿ ਪੰਜਾਬ ਮਹਿਲਾ ਕਮਿਸ਼ਨ ਨੇ ਵੀ ਨੋਟਿਸ ਲੈਂਦਿਆਂ ਐੱਸ. ਐੱਸ. ਪੀ. ਖੰਨਾ ਨੂੰ ਇਸ ਮਾਮਲੇ ਦੀ ਜਾਂਚ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀ ਤੋਂ ਕਰਵਾ ਕੇ ਇਕ ਹਫ਼ਤੇ ’ਚ ਰਿਪੋਰਟ ਕਮਿਸ਼ਨ ਅੱਗੇ ਪੇਸ਼ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News