ਜੰਮੂ ਅਤੇ ਸ਼੍ਰੀਨਗਰ ਦੇ ਮੇਅਰਾਂ ਨੂੰ ਮਿਲਿਆ ਰਾਜ ਮੰਤਰੀ ਦਾ ਦਰਜਾ

Wednesday, Aug 21, 2019 - 05:15 PM (IST)

ਜੰਮੂ ਅਤੇ ਸ਼੍ਰੀਨਗਰ ਦੇ ਮੇਅਰਾਂ ਨੂੰ ਮਿਲਿਆ ਰਾਜ ਮੰਤਰੀ ਦਾ ਦਰਜਾ

ਜੰਮੂ (ਭਾਸ਼ਾ)— ਸ਼੍ਰੀਨਗਰ ਅਤੇ ਜੰਮੂ ਸਿਵਲ ਬਾਡੀਜ਼ ਦੇ ਮੇਅਰਾਂ ਨੂੰ ਰਾਜ ਮੰਤਰੀ ਪੱਧਰ ਦਾ ਦਰਜਾ ਦਿੱਤਾ ਗਿਆ ਹੈ। ਇਕ ਅਧਿਕਾਰਤ ਹੁਕਮ 'ਚ ਇਹ ਦੱਸਿਆ ਗਿਆ ਹੈ। ਐਡੀਸ਼ਨਲ ਸਕੱਤਰ ਸੁਭਾਸ਼ ਛਿੱਬਰ ਵਲੋਂ ਮੰਗਲਵਾਰ ਨੂੰ ਜਾਰੀ ਹੁਕਮ ਵਿਚ ਕਿਹਾ ਗਿਆ ਹੈ ਕਿ ਹੌਸਪਟੇਲੇਟੀ ਅਤੇ ਪ੍ਰੋਟੋਕੋਲ ਵਿਭਾਗ ਸਮਰੱਥ ਅਥਾਰਟੀ ਦੀ ਮਨਜ਼ੂਰੀ ਨਾਲ ਇਸ ਲਈ ਜ਼ਰੂਰੀ ਕਦਮ ਚੁੱਕੇਗਾ। 
ਹੁਕਮ ਵਿਚ ਕਿਹਾ ਗਿਆ ਹੈ ਕਿ ਇਸ ਦੇ ਤਹਿਤ ਸ਼੍ਰੀਨਗਰ ਨਗਰ ਨਿਗਮ (ਐੱਸ. ਐੱਮ. ਸੀ.) ਅਤੇ ਜੰਮੂ ਨਗਰ ਨਿਗਮ (ਜੇ. ਐੱਮ. ਸੀ.) ਦੇ ਮੇਅਰ ਨੂੰ ਉਨ੍ਹਾਂ ਦੇ ਖੇਤਰੀ ਅਧਿਕਾਰ ਅਧੀਨ ਰਾਜ ਮੰਤਰੀ ਦੇ ਪੱਧਰ ਦਾ ਦਰਜਾ ਦਿੱਤਾ ਗਿਆ ਹੈ। ਨਗਰ ਨਿਗਮ ਲਈ ਚੋਣਾਂ 13 ਸਾਲ ਦੇ ਅੰਤਰਾਲ ਤੋਂ ਬਾਅਦ ਪਿਛਲੇ ਸਾਲ ਅਕਤੂਬਰ 'ਚ 4 ਪੜਾਵਾਂ ਵਿਚ ਹੋਈਆਂ ਸਨ। ਪੀਪਲਜ਼ ਕਾਨਫਰੰਸ ਦੇ ਨੇਤਾ ਜੁਨੈਦ ਮੱਟੂ, ਜੰਮੂ ਨਗਰ ਨਿਗਮ ਅਤੇ ਭਾਜਪਾ ਨੇਤਾ ਚੰਦਰ ਮੋਹਨ ਗੁਪਤਾ, ਸ਼੍ਰੀਨਗਰ ਨਗਰ ਨਿਗਮ ਦੇ ਮੇਅਰ ਹਨ।
ਦੱਸਣਯੋਗ ਹੈ ਕਿ ਬੀਤੀ 5 ਅਗਸਤ ਨੂੰ ਕੇਂਦਰ ਦੀ ਭਾਜਪਾ ਅਗਵਾਈ ਵਾਲੀ ਐੱਨ. ਡੀ. ਏ. ਸਰਕਾਰ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਖਤਮ ਕਰ ਦਿੱਤਾ ਅਤੇ ਇਸ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ— ਜੰਮੂ-ਕਸ਼ਮੀਰ ਅਤੇ ਲੱਦਾਖ ਵਿਚ ਵੰਡ ਦਿੱਤਾ।


author

Tanu

Content Editor

Related News