ਸ਼੍ਰੀਨਗਰ ''ਚ ਝੜਪ ਦੌਰਾਨ ਫੌਜ ''ਤੇ ਪੱਥਰਬਾਜ਼ੀ, ਮੋਬਾਈਲ ਇੰਟਰਨੈਂਟ ਸੇਵਾਵਾਂ ਬੰਦ

02/12/2018 9:00:16 PM

ਸ਼੍ਰੀਨਗਰ— ਸ਼ਹਿਰ ਦੇ ਕਰਣਾਨਗਰ ਇਲਾਕੇ 'ਚ ਸੀ. ਆਰ. ਪੀ. ਐੱਫ. ਕੈਂਪ 'ਤੇ ਹਮਲੇ ਤੋਂ ਬਾਅਦ ਹੋਈ ਝੜਪ ਦੌਰਾਨ ਲੋਕਾਂ ਨੇ ਸੁਰੱਖਿਆ ਬਲਾਂ 'ਤੇ ਅੱਜ ਪੱਥਰਬਾਜ਼ੀ ਕੀਤੀ। ਪੱਥਰਬਾਜ਼ਾਂ ਨੂੰ ਰੋਕਣ ਲਈ ਸੁਰੱਖਿਆ ਬਲਾਂ ਨੇ ਆਂਸੂ ਗੈਸ ਦਾ ਇਸਤੇਮਾਲ ਕੀਤਾ। ਝੜਪ ਦੀ ਖਬਰ ਫੈਲਣ ਕਾਰਨ ਨੇੜਲੇ ਇਲਾਕਿਆਂ ਦੇ ਲੋਕ ਸੜਕਾਂ 'ਤੇ ਉਤਰ ਆਏ ਅਤੇ ਆਜ਼ਾਦੀ ਸਮਰਥਕ ਤੇ ਭਾਰਤੀ ਵਿਰੋਧੀ ਨਾਅਰੇਬਾਜ਼ੀ ਕਰਦੇ ਹੋਏ ਮੁਠਭੇੜ ਸਥਾਨ ਵੱਲ ਮਾਰਚ ਕਰਨ ਲੱਗੇ।
ਸੁਰੱਖਿਆ ਬਲਾਂ ਨੇ ਆਂਸੂ ਗੈਸ ਦਾ ਇਸਤੇਮਾਲ ਕਰ ਕੇ ਉਨ੍ਹਾਂ ਨੂੰ ਭਜਾ ਦਿੱਤਾ ਪਰ ਪ੍ਰਦਰਸ਼ਨਕਾਰੀਆਂ ਨੇ ਇਸ ਦੌਰਾਨ ਉਨ੍ਹਾਂ 'ਤੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ, ਹਾਲਾਂਕਿ ਦੋਵੇਂ ਪੱਖਾਂ ਵਿਚਾਲੇ ਹੋਈ ਇਸ ਝੜਪ 'ਚ ਕਿਸੇ ਤਰ੍ਹਾਂ ਦੇ ਵੀ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਹੈ।
ਸ਼ਹਿਰ ਦੇ ਕਰਣਾਨਗਰ ਇਲਾਕੇ 'ਚ ਸੀ. ਆਰ. ਪੀ. ਐੱਫ. ਕੈਂਪ 'ਤੇ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਸ਼੍ਰੀਨਗਰ ਸ਼ਹਿਰ 'ਚ ਮੋਬਾਈਲ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਏਜੰਸੀਆਂ ਤੋਂ ਹੁਕਮ ਮਿਲਣ ਦੇ ਬਾਅਦ ਸ਼੍ਰੀਨਗਰ 'ਚ ਮੋਬਾਈਲ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ। ਇਕ ਅਧਿਕਾਰੀ ਨੇ ਦੱਸਿਆ ਕਿ ਇੰਟਰਨੈਟ ਸੇਵਾਵਾਂ ਬੰਦ ਕਰਨ ਦਾ ਫੈਸਲਾ ਕਰਨਾਨਗਰ 'ਚ ਹੋਏ ਹਮਲੇ ਦੇ ਮੱਦੇਨਜ਼ਰ ਲਿਆ ਗਿਆ ਹੈ।


Related News