ਲਖਨਊ ’ਚ ਨਕਲੀ ਪਾਨ ਮਸਾਲਾ ਫ਼ੈਕਟਰੀ ਫੜੀ, 30 ਲੱਖ ਰੁਪਏ ਦਾ ਮਾਲ ਬਰਾਮਦ

Monday, Sep 14, 2026 - 07:42 PM (IST)

ਲਖਨਊ ’ਚ ਨਕਲੀ ਪਾਨ ਮਸਾਲਾ ਫ਼ੈਕਟਰੀ ਫੜੀ, 30 ਲੱਖ ਰੁਪਏ ਦਾ ਮਾਲ ਬਰਾਮਦ

ਲਖਨਊ,  (ਇੰਟ.)-ਰਾਜਧਾਨੀ ਲਖਨਊ ਵਿਚ ਮੜਿਆਂਵ ਪੁਲਸ ਨੇ ਨਕਲੀ ਪਾਨ ਮਸਾਲਾ ਬਣਾਉਣ ਵਾਲੀ ਫ਼ੈਕਟਰੀ ਦਾ ਪਰਦਾਫਾਸ਼ ਕਰ ਕੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਨੁਸਾਰ, ਸਿਕਰਵਾਰ ਚੌਕ ਨੇੜੇ ਇਕ ਮਕਾਨ ਵਿਚ ਚੱਲ ਰਹੀ ਇਸ ਫ਼ੈਕਟਰੀ ਵਿਚ ਨਕਲੀ ਪਾਨ ਮਸਾਲਾ ਤਿਆਰ ਕਰ ਕੇ ਉਸ ਨੂੰ ਕਮਲਾ ਪਸੰਦ, ਰਾਜਸ਼੍ਰੀ, ਗੋਲਡ ਮੋਹਰ ਅਤੇ ਵਿਮਲ ਵਰਗੇ ਬ੍ਰਾਂਡਾਂ ਦੇ ਰੈਪਰਾਂ ਵਿਚ ਪੈਕ ਕਰ ਕੇ ਬਾਜ਼ਾਰ ਵਿਚ ਵੇਚਿਆ ਜਾਂਦਾ ਸੀ। ਮੌਕੇ ਤੋਂ ਲੱਗਭਗ 30 ਲੱਖ ਰੁਪਏ ਦਾ ਮਾਲ ਬਰਾਮਦ ਕੀਤਾ ਗਿਆ ਹੈ।
ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਸ (ਏ. ਡੀ. ਸੀ. ਪੀ.) ਸਾਊਥ ਨਵੀਨ ਕੁਮਾਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਰਾਇਬਰੇਲੀ ਦੇ ਸ਼ਿਵਗੜ੍ਹ ਖੇਤਰ ਦੇ ਦਹੇਲੀ ਮਹਾਰਾਜਗੰਜ ਨਿਵਾਸੀ ਪਿੰਟੂ ਗੁਪਤਾ ਅਤੇ ਉਸ ਦੇ ਸਾਥੀ ਪਵਨ ਸਾਹੂ ਵਜੋਂ ਹੋਈ ਹੈ। ਨਾਦਰਗੰਜ ਉਦਯੋਗਿਕ ਖੇਤਰ ਸਥਿਤ ਕੇ. ਵੀ. ਐੱਨ. ਐੱਮ. ਐੱਮ. ਸੀ. ਜੀ. ਪ੍ਰਾਈਵੇਟ ਲਿਮਟਿਡ ਦੇ ਅਧਿਕਾਰੀ ਅੰਕਿਤ ਕੁਮਾਰ ਦੀ ਸ਼ਿਕਾਇਤ ’ਤੇ ਪੁਲਸ ਨੇ ਕਾਰਵਾਈ ਕੀਤੀ। ਏ. ਸੀ. ਪੀ. ਅਲੀਗੰਜ ਸ਼ਸ਼ੀ ਪ੍ਰਕਾਸ਼ ਮਿਸ਼ਰਾ ਦੇ ਨਿਰਦੇਸ਼ਨ ਅਤੇ ਮੜਿਆਂਵ ਇੰਸਪੈਕਟਰ ਸ਼ਿਵਾਨੰਦ ਮਿਸ਼ਰਾ ਦੀ ਅਗਵਾਈ ਵਿਚ ਟੀਮ ਨੇ ਮਕਾਨ ’ਤੇ ਛਾਪਾ ਮਾਰਿਆ। ਪੁਲਸ ਨੇ ਮੌਕੇ ਤੋਂ 39.5 ਕਿਲੋ ਤਿਆਰ ਪਾਨ ਮਸਾਲਾ, 5.5 ਕਿਲੋ ਤੰਬਾਕੂ, ਕੱਥਾ-ਚੂਨਾ ਪਾਊਡਰ, ਜ਼ਰਦਾ, ਵੱਖ-ਵੱਖ ਬ੍ਰਾਂਡਾਂ ਦੇ ਰੈਪਰ ਤੇ ਪਾਊਚ, ਪੈਕਿੰਗ ਮਸ਼ੀਨ, ਰੈਪਰ ਚਿਪਕਾਉਣ ਵਾਲਾ ਹੀਟਰ ਅਤੇ ਹੋਰ ਸਾਮਾਨ ਬਰਾਮਦ ਕੀਤਾ।


author

Shubam Kumar

Content Editor

Related News