ਜੰਮੂ ’ਚ ਹਥਿਆਰਾਂ ਦਾ ਜ਼ਖੀਰਾ ਬਰਾਮਦ

Friday, Sep 04, 2026 - 10:16 AM (IST)

ਜੰਮੂ ’ਚ ਹਥਿਆਰਾਂ ਦਾ ਜ਼ਖੀਰਾ ਬਰਾਮਦ

ਰਿਆਸੀ/ਜੰਮੂ (ਏਜੰਸੀ)- ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ’ਚ ਸੁਰੱਖਿਆ ਫੋਰਸਾਂ ਨੇ ਵੀਰਵਾਰ ਨੂੰ ਇਕ ਤਲਾਸ਼ੀ ਮੁਹਿੰਮ ਦੌਰਾਨ ਹਥਿਆਰਾਂ ਦਾ ਇਕ ਜ਼ਖੀਰਾ ਬਰਾਮਦ ਕੀਤਾ, ਜਿਸ ’ਚ ਇਕ ਪਿਸਤੌਲ, ਇਕ ਗ੍ਰੇਨੇਡ ਅਤੇ 184 ਗੋਲੀਆਂ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਫੌਜ ਦੀ ਸਥਾਨਕ ਖੁਫੀਆ ਇਕਾਈ ਤੋਂ ਮਿਲੀ ਪੁਖਤਾ ਜਾਣਕਾਰੀ ਦੇ ਆਧਾਰ ’ਤੇ ਸੁਰੱਖਿਆ ਫੋਰਸਾਂ ਵੱਲੋਂ ਜ਼ਿਲ੍ਹੇ ਦੇ ਮਾਹੋਰ ਇਲਾਕੇ ’ਚ ਖਤਾਜੀ ਰਿਜ ਦੇ ਸੰਘਣੇ ਜੰਗਲਾਂ ’ਚ ਇਕ ਤਲਾਸ਼ੀ ਮੁਹਿੰਮ ਚਲਾਈ ਗਈ ਸੀ।

ਮੁਹਿੰਮ ਦੌਰਾਨ, ਫੋਰਸਾਂ ਨੇ ਜੰਗ ਵਰਗਾ ਸਾਜ਼ੋ-ਸਾਮਾਨ ਬਰਾਮਦ ਕੀਤਾ, ਜਿਸ ’ਚ ਏ. ਕੇ.-47 ਰਾਈਫਲ ਦੀਆਂ 140 ਗੋਲੀਆਂ, ਪਿਕਾ (ਮਸ਼ੀਨ ਗਨ) ਦੀਆਂ 19 ਗੋਲੀਆਂ, ਪਿਸਤੌਲ ਦੀਆਂ 25 ਗੋਲੀਆਂ, ਇਕ ਪਿਸਤੌਲ, ਇਕ ਗ੍ਰੇਨੇਡ, 6 ਕੈਸੇਟ ਅਤੇ ਏ. ਕੇ. ਦੀ ਇਕ ਮੈਗਜ਼ੀਨ ਸ਼ਾਮਲ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਰਾਮਦਗੀ ਦੇ ਸਿਲਸਿਲੇ ’ਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News