ਸਰਹੱਦੀ ਪਿੰਡ ਕੱਕੜ ’ਚ 30 ਕਰੋੜ ਦੀ ਹੈਰੋਇਨ ਸਮੇਤ ਡਰੋਨ ਜ਼ਬਤ
Sunday, Sep 13, 2026 - 10:30 AM (IST)
ਅੰਮ੍ਰਿਤਸਰ (ਨੀਰਜ)- ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਸਰਹੱਦੀ ਪਿੰਡ ਕੱਕੜ ਦੇ ਇਲਾਕੇ ਵਿੱਚੋਂ ਇੱਕ ਹੈਕਸਾਕੋਪਟਰ ਡਰੋਨ ਸਮੇਤ 6 ਕਿੱਲੋ ਹੈਰੋਇਨ ਜ਼ਬਤ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਲਗਭਗ 30 ਕਰੋੜ ਰੁਪਏ ਦੱਸੀ ਜਾ ਰਹੀ ਹੈ। ਮੰਨਿਆ ਜਾ ਰਹਾ ਹੈ ਕਿ ਪਾਕਿਸਤਾਨ ਵੱਲੋਂ ਆਇਆ ਇਹ ਡਰੋਨ ਏ. ਡੀ. ਐੱਸ. ਸਿਸਟਮ ਦੇ ਰਡਾਰ ਵਿੱਚ ਆ ਕੇ ਡਿੱਗ ਗਿਆ ਅਤੇ ਆਪਣੇ ਨਿਸ਼ਾਨੇ ਤੱਕ ਨਹੀਂ ਪਹੁੰਚ ਸਕਿਆ। ਫਿਲਹਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਕਿਉਂਕਿ ਇਹ ਸਰਹੱਦੀ ਪਿੰਡ ਉਨ੍ਹਾਂ ਪਿੰਡਾਂ ਵਿੱਚੋਂ ਇੱਕ ਹੈ, ਜਿੱਥੇ ਆਏ ਦਿਨ ਡਰੋਨ ਦੀ ਮੂਵਮੈਂਟ ਰਹਿੰਦੀ ਹੈ।
