ਵਿੱਤ ਮੰਤਰਾਲਾ ਨੇ ਈ-ਕਾਮਰਸ ਕੰਪਨੀਆਂ ਨੂੰ ਸਿਰਫ ਬਰਾਮਦ ਲਈ ਮਾਲ ਰੱਖਣ ਦੀ ਦਿੱਤੀ ਇਜਾਜ਼ਤ

Saturday, Sep 05, 2026 - 03:27 PM (IST)

ਵਿੱਤ ਮੰਤਰਾਲਾ ਨੇ ਈ-ਕਾਮਰਸ ਕੰਪਨੀਆਂ ਨੂੰ ਸਿਰਫ ਬਰਾਮਦ ਲਈ ਮਾਲ ਰੱਖਣ ਦੀ ਦਿੱਤੀ ਇਜਾਜ਼ਤ

ਬਿਜ਼ਨੈੱਸ ਡੈਸਕ - ਵਿੱਤ ਮੰਤਰਾਲਾ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਨੇ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਨਿਯਮਾਂ ’ਚ ਬਦਲਾਅ ਨੂੰ ਨੋਟੀਫਾਈਡ ਕੀਤਾ ਹੈ। ਇਸ ਤਹਿਤ ਈ-ਕਾਮਰਸ ਕੰਪਨੀਆਂ ਨੂੰ ਭਾਰਤ ’ਚ ਨਿਰਮਿਤ ਜਾਂ ਉਤਪਾਦਿਤ ਵਸਤਾਂ ਦਾ ਸਟਾਕ ਸਿਰਫ ਬਰਾਮਦ ਦੇ ਉਦੇਸ਼ ਲਈ ਰੱਖਣ ਦੀ ਇਜਾਜ਼ਤ ਹੋਵੇਗੀ।

ਇਹ ਵੀ ਪੜ੍ਹੋ : ਅਸਮਾਨੀਂ ਚੜ੍ਹੇ ਖੰਡ ਦੇ ਭਾਅ, ਸ਼ੂਗਰ ਮਿੱਲਜ਼ ਫੈੱਡਰੇਸ਼ਨ ਦਾ ਆ ਗਿਆ ਵੱਡਾ ਬਿਆਨ
ਇਹ ਵੀ ਪੜ੍ਹੋ
: ਨੇਪਾਲ 'ਚ ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਇਆ ਬੈਂਕ ਦਾ ਨੋਟਾਂ ਨਾਲ ਭਰਿਆ ਟਰੰਕ, ਲੋਕਾਂ ਨੇ ਲੁੱਟੇ ਬੰਡਲ

ਨਿਯਮਾਂ ਅਨੁਸਾਰ ਵਿਦੇਸ਼ੀ ਨਿਵੇਸ਼ ਵਾਲੀਆਂ ਈ-ਕਾਮਰਸ ਕੰਪਨੀਆਂ ਭਾਰਤ ’ਚ ਬਣਿਆ ਮਾਲ ਆਪਣੇ ਕੋਲ ਰੱਖ ਕੇ ਉਸ ਦੀ ਬਰਾਮਦ ਕਰ ਸਕਦੀਆਂ ਹਨ ਪਰ ਇਸੇ ਤਰ੍ਹਾਂ ਮਾਲ ਆਪਣੇ ਕੋਲ ਰੱਖ ਕੇ ਭਾਰਤ ’ਚ ਰਿਟੇਲ (ਪ੍ਰਚੂਨ) ਵਿਕਰੀ ਕਰਨ ਦੀ ਇਜਾਜ਼ਤ ਨਹੀਂ ਹੈ।

ਇਹ ਵੀ ਪੜ੍ਹੋ : Canara Bank ਨੇ ਬਦਲੇ ATM ਦੇ ਨਿਯਮ, ਨਕਦੀ ਕਢਵਾਉਣਾ ਹੋਇਆ ਮਹਿੰਗਾ, ਜਾਣੋ ਨਵੇਂ ਚਾਰਜ
ਇਹ ਵੀ ਪੜ੍ਹੋ :  ਵੱਡੀ ਖ਼ਬਰ! PNB ਬੈਂਕ 'ਚੋਂ ਮਿਲੇ 17 ਕਰੋੜ ਦੇ ਨਕਲੀ ਨੋਟ, ਅਧਿਕਾਰੀਆਂ ਦੇ ਉੱਡੇ ਹੋਸ਼

ਵਿਭਾਗ ਨੇ 2 ਸਤੰਬਰ ਨੂੰ ਜਾਰੀ ਨੋਟੀਫਿਕੇਸ਼ਨ ਰਾਹੀਂ ਵਿਦੇਸ਼ੀ ਕਰੰਸੀ ਪ੍ਰਬੰਧਨ (ਗੈਰ-ਕਰਜ਼ਾ ਸਾਧਨ) ਨਿਯਮ, 2019 ’ਚ ਇਸ ਸਬੰਧ ’ਚ ਨਵਾਂ ਪ੍ਰਬੰਧ ਜੋੜਿਆ ਹੈ। ਨਵੇਂ ਪ੍ਰਬੰਧ ਮੁਤਾਬਕ ਈ-ਕਾਮਰਸ ਇਕਾਈ ਵਿਦੇਸ਼ੀ ਵਪਾਰ ਨੀਤੀ, 2023, ਪ੍ਰਕਿਰਿਆ ਪੁਸਤਕਾ ਅਤੇ ਵਿਦੇਸ਼ੀ ਕਰੰਸੀ ਪ੍ਰਬੰਧਨ (ਵਸਤੂ ਅਤੇ ਸੇਵਾਵਾਂ ਦੀ ਬਰਾਮਦ) ਨਿਯਮ, 2015 ਦੇ ਪ੍ਰਬੰਧਾਂ ਦੇ ਅਨੁਕੂਲ ਸਿਰਫ ਭਾਰਤ ’ਚ ਨਿਰਮਿਤ ਜਾਂ ਉਤਪਾਦਿਤ ਵਸਤਾਂ ਦੀ ਬਰਾਮਦ ਲਈ ਮਾਲ-ਸੂਚੀ (ਇਨਵੈਂਟਰੀ) ਆਧਾਰਿਤ ਈ-ਕਾਮਰਸ ਮਾਡਲ ਅਪਣਾ ਸਕਦੀ ਹੈ। ਇਸ ਦੇ ਨਾਲ ਹੀ ਜੁਲਾਈ ’ਚ ਐਲਾਨਿਆ ਇਹ ਫੈਸਲਾ ਹੁਣ ਪ੍ਰਭਾਵੀ ਹੋ ਗਿਆ ਹੈ।

ਇਹ ਵੀ ਪੜ੍ਹੋ :  ਮਹਿੰਗਾਈ ਦੇ 6 ਝਟਕਿਆਂ ਨਾਲ ਹੋਈ ਸਤੰਬਰ ਮਹੀਨੇ ਦੀ ਸ਼ੁਰੂਆਤ, ਕਈ ਨਿਯਮਾਂ 'ਚ ਵੀ ਹੋ ਗਏ ਬਦਲਾਅ
ਇਹ ਵੀ ਪੜ੍ਹੋ : 600 ਕਰਮਚਾਰੀਆਂ ਨੂੰ ਲੱਗਾ ਝਟਕਾ, ਵਿਦੇਸ਼ੀ ਕੰਪਨੀ ਨੇ ਅਚਾਨਕ ਨੋਕਰੀਓਂ ਕੱਢ'ਤੇ ਭਾਰਤੀ ਮੁਲਾਜ਼ਮ
ਇਹ ਵੀ ਪੜ੍ਹੋ
: SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News