ਉੱਡਦੇ ਜਹਾਜ਼ ਦਾ ਹੋ ਗਿਆ ਇੰਜਨ ਫੇਲ, 150 ਯਾਤਰੀ ਸਨ ਸਵਾਰ

Tuesday, Feb 24, 2026 - 11:57 AM (IST)

ਉੱਡਦੇ ਜਹਾਜ਼ ਦਾ ਹੋ ਗਿਆ ਇੰਜਨ ਫੇਲ, 150 ਯਾਤਰੀ ਸਨ ਸਵਾਰ

ਨਵੀਂ ਦਿੱਲੀ (ਬਿਊਰੋ): ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਮੰਗਲਵਾਰ ਸਵੇਰੇ ਉਸ ਵੇਲੇ ਵੱਡਾ ਹਾਦਸਾ ਟਲ ਗਿਆ, ਜਦੋਂ ਲੇਹ ਜਾ ਰਹੇ ਸਪਾਈਸਜੈੱਟ ਦੇ ਇੱਕ ਜਹਾਜ਼ ਦੀ ਇੰਜਣ ਵਿੱਚ ਨੁਕਸ ਪੈਣ ਕਾਰਨ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਜਹਾਜ਼ ਵਿੱਚ 140 ਤੋਂ ਵੱਧ ਯਾਤਰੀ ਸਵਾਰ ਸਨ, ਜੋ ਸੁਰੱਖਿਅਤ ਦੱਸੇ ਜਾ ਰਹੇ ਹਨ। ਇਸ ਘਟਨਾ ਨਾਲ ਜਹਾਜ਼ ਵਿਚ ਸਵਾਰ ਯਾਤਰੀਆਂ ਦੇ ਸਾਹ ਸੁੱਕ ਗਏ।

ਇਹ ਵੀ ਪੜ੍ਹੋ : 'ਪ੍ਰੈਗਨੈਂਟ ਕਰੋ...13 ਲੱਖ ਕਮਾਓ'! ਪ੍ਰੈਗਨੈਂਟ ਜੌਬ' ਦੇ ਨਾਂ 'ਤੇ ਚੱਲ ਰਿਹਾ ਸੀ ਕਰੋੜਾਂ ਦਾ ਸਕੈਮ

ਉਡਾਣ ਭਰਨ ਦੇ ਕੁਝ ਮਿੰਟਾਂ ਬਾਅਦ ਹੋਈ ਤਕਨੀਕੀ ਖ਼ਰਾਬੀ
ਜਾਣਕਾਰੀ ਮੁਤਾਬਕ ਸਪਾਈਸਜੈੱਟ ਦੀ ਫਲਾਈਟ SG 123 ਨੇ ਸਵੇਰੇ 6:50 ਵਜੇ ਦਿੱਲੀ ਤੋਂ ਲੇਹ ਲਈ ਉਡਾਣ ਭਰੀ ਸੀ। ਅਜੇ ਜਹਾਜ਼ ਹਵਾ ਵਿੱਚ ਹੀ ਸੀ ਕਿ ਪਾਇਲਟ ਨੂੰ ਇੰਜਣ ਵਿੱਚ ਤਕਨੀਕੀ ਖ਼ਰਾਬੀ ਦਾ ਪਤਾ ਲੱਗਿਆ। ਖ਼ਤਰੇ ਨੂੰ ਭਾਪਦਿਆਂ ਪਾਇਲਟ ਨੇ ਤੁਰੰਤ ਦਿੱਲੀ ਵਾਪਸ ਮੁੜਨ ਦਾ ਫੈਸਲਾ ਕੀਤਾ ਅਤੇ ਸਵੇਰੇ ਕਰੀਬ 7:15 ਵਜੇ ਹਵਾਈ ਅੱਡੇ 'ਤੇ ਜਹਾਜ਼ ਨੂੰ ਸੁਰੱਖਿਅਤ ਉਤਾਰ ਲਿਆ। ਸਪਾਈਸਜੈੱਟ ਦੇ ਬੁਲਾਰੇ ਨੇ ਦੱਸਿਆ ਕਿ ਇੰਜਣ ਵਿੱਚ ਤਕਨੀਕੀ ਖ਼ਰਾਬੀ ਜ਼ਰੂਰ ਆਈ ਸੀ, ਪਰ ਇੰਜਣ ਨੂੰ ਅੱਗ ਲੱਗਣ ਵਰਗੀ ਕੋਈ ਘਟਨਾ ਨਹੀਂ ਵਾਪਰੀ। ਉਨ੍ਹਾਂ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਜਹਾਜ਼ ਨੂੰ ਵਾਪਸ ਉਤਾਰਿਆ ਗਿਆ। 

ਇਹ ਵੀ ਪੜ੍ਹੋ : ਹੋਲੀ ਤੋਂ ਪਹਿਲਾਂ ਮਾਲਾਮਾਲ ਹੋਣਗੇ ਕੇਂਦਰੀ ਮੁਲਾਜ਼ਮ! ਇੰਨੇ ਫੀਸਦੀ ਵਧੇਗਾ ਮਹਿੰਗਾਈ ਭੱਤਾ

ਮੁਸਾਫ਼ਰਾਂ ਵਿੱਚ ਦਹਿਸ਼ਤ ਦਾ ਮਾਹੌਲ
ਦੂਜੇ ਪਾਸੇ ਜਹਾਜ਼ ਦੇ ਲੈਂਡ ਹੁੰਦੇ ਹੀ ਸਾਰੇ ਯਾਤਰੀਆਂ ਅਤੇ ਕਰੂ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਸੂਤਰਾਂ ਅਨੁਸਾਰ ਜਦੋਂ ਜਹਾਜ਼ ਦੇ ਵਾਪਸ ਮੁੜਨ ਦੀ ਘੋਸ਼ਣਾ ਹੋਈ ਤਾਂ ਮੁਸਾਫ਼ਰਾਂ ਵਿੱਚ ਦਹਿਸ਼ਤ ਫੈਲ ਗਈ। ਹਾਲਾਂਕਿ, ਪਾਇਲਟ ਦੀ ਸੂਝ-ਬੂਝ ਨਾਲ ਇੱਕ ਵੱਡਾ ਹਾਦਸਾ ਹੋਣੋਂ ਬਚ ਗਿਆ। ਏਅਰਲਾਈਨ ਹੁਣ ਯਾਤਰੀਆਂ ਨੂੰ ਦੂਜੇ ਜਹਾਜ਼ ਰਾਹੀਂ ਭੇਜਣ ਦੇ ਪ੍ਰਬੰਧ ਕਰ ਰਹੀ ਹੈ। ਡੀਜੀਸੀਏ (DGCA) ਵੱਲੋਂ ਇਸ ਤਕਨੀਕੀ ਨੁਕਸ ਦੀ ਜਾਂਚ ਕੀਤੇ ਜਾਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਮੁਫ਼ਤ ਰਾਸ਼ਨ ਲੈਣ ਵਾਲਿਆਂ ਦਾ ਕੱਟਿਆ ਜਾਵੇਗਾ ਨਾਮ! 1 ਅਪ੍ਰੈਲ ਤੋਂ ਲਾਗੂ ਹੋਣਗੇ ਇਹ ਨਵੇਂ ਨਿਯਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News