ਹੈਦਰਾਬਾਦ ਹਵਾਈ ਅੱਡੇ ਦੇ ਏਅਰੋਬ੍ਰਿਜ ਦੀ ਛੱਤ ਦਾ ਹਿੱਸਾ ਯਾਤਰੀ ਦੇ ਸਿਰ ’ਤੇ ਡਿੱਗਿਆ

Wednesday, Apr 08, 2026 - 07:32 AM (IST)

ਹੈਦਰਾਬਾਦ ਹਵਾਈ ਅੱਡੇ ਦੇ ਏਅਰੋਬ੍ਰਿਜ ਦੀ ਛੱਤ ਦਾ ਹਿੱਸਾ ਯਾਤਰੀ ਦੇ ਸਿਰ ’ਤੇ ਡਿੱਗਿਆ

ਹੈਦਰਾਬਾਦ (ਭਾਸ਼ਾ) - ਹੈਦਰਾਬਾਦ ਹਵਾਈ ਅੱਡੇ ਦੇ ਏਅਰੋਬ੍ਰਿਜ ਦੀ ਛੱਤ ਤੋਂ ਧਾਤੂ ਦਾ ਇਕ ਵੱਡਾ ਹਿੱਸਾ ਏਅਰ ਇੰਡੀਆ ਐਕਸਪ੍ਰੈੱਸ ਯਾਤਰੀ ਦੇ ਸਿਰ ’ਤੇ ਡਿੱਗ ਪਿਆ, ਜਿਸ ਕਾਰਨ ਉਸ ਨੂੰ ਅੰਦਰੂਨੀ ਸੱਟਾਂ ਲੱਗੀਆਂ। ਕੰਮ ਦੇ ਸਿਲਸਿਲੇ ’ਚ ਭਾਰਤ ਆਏ ਅਮਰੀਕੀ ਨਾਗਰਿਕ ਦੀਪਕ ਅਡਾਣੀ (63) ਨੇ ਦੱਸਿਆ ਕਿ ਉਹ ਐਤਵਾਰ ਦੁਪਹਿਰ ਬੈਂਗਲੁਰੂ ਤੋਂ ਆਏ ਜਹਾਜ਼ ਤੋਂ ਉਤਰਨ ਵਾਲੇ ਸ਼ੁਰੂਆਤੀ ਕੁਝ ਯਾਤਰੀਆਂ ’ਚ ਸ਼ਾਮਲ ਸਨ।

ਇਹ ਵੀ ਪੜ੍ਹੋ - 25 ਲੱਖ ਵਿਦਿਆਰਥੀਆਂ ਨੂੰ ਮਿਲਣਗੇ ਮੁਫ਼ਤ ਟੈਬਲੇਟ! UP ਕੈਬਨਿਟ ਨੇ ਦਿੱਤੀ ਹਰੀ ਝੰਡੀ

ਅਡਾਣੀ ਨੇ ਦੱਸਿਆ ਕਿ ਮੈਂ ਕੁਝ ਕਦਮ ਹੀ ਵਧਾਏ ਸਨ ਕਿ ਭਾਰੀ ਪੈਨਲ ਮੇਰੇ ਸਿਰ ’ਤੇ ਡਿੱਗ ਗਿਆ ਅਤੇ ਮੈਂ ਸਹਿਜ ਰੂਪ ’ਚ ਖ਼ੁਦ ਨੂੰ ਸੰਭਾਲਣ ਲਈ ਰੇਲਿੰਗ ਨੂੰ ਫੜ ਲਿਆ, ਮੈਨੂੰ ਪਤਾ ਨਹੀਂ ਸੀ ਕਿ ਮੇਰੇ ’ਤੇ ਕੀ ਡਿੱਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿੱਛੇ ਮੌਜੂਦ ਇਕ ਔਰਤ ਜੈਨਬ ਸਈਅਦ, ਉਨ੍ਹਾਂ ਦੀ ਮਦਦ ਲਈ ਦੌੜੀ ਅਤੇ ਜਦੋਂ ਉਹ ਏਅਰੋਬ੍ਰਿਜ ਦੀ ਕੰਧ ’ਤੇ ਝੁਕ ਗਏ ਤਾਂ ਉਸ ਨੇ ਮਦਦ ਦੀ ਗੁਹਾਰ ਲਗਾਈ। ਲੱਗਭਗ 30 ਮਿੰਟ ਬਾਅਦ ਮਦਦ ਮਿਲੀ ਅਤੇ ਅਡਾਣੀ ਨੂੰ ਐਂਬੂਲੈਂਸ ਰਾਹੀਂ ਅਪੋਲੋ ਹਸਪਤਾਲ ਲਿਜਾਇਆ ਗਿਆ।

ਇਹ ਵੀ ਪੜ੍ਹੋ - ਸਕੂਲਾਂ 'ਚ Mobile Phone Ban: ਦੁਨੀਆ ਭਰ ਦੇ 58% ਦੇਸ਼ਾਂ ਨੇ ਲਗਾਈਆਂ ਪਾਬੰਦੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News