ਰਗੜਿਆ ਗਿਆ 'ਵਿਚੋਲਾ' ! ਇਰਾਨ ਨੇ ਹੋਰਮੁਜ਼ ਤੋਂ ਵਾਪਸ ਮੋੜ'ਤੇ ਪਾਕਿਸਤਾਨੀ ਜਹਾਜ਼

Sunday, Apr 12, 2026 - 04:40 PM (IST)

ਰਗੜਿਆ ਗਿਆ 'ਵਿਚੋਲਾ' ! ਇਰਾਨ ਨੇ ਹੋਰਮੁਜ਼ ਤੋਂ ਵਾਪਸ ਮੋੜ'ਤੇ ਪਾਕਿਸਤਾਨੀ ਜਹਾਜ਼

ਇੰਟਰਨੈਸ਼ਨਲ ਡੈਸਕ- ਮਿਡਲ ਈਸਟ ਦੇ ਸਮੁੰਦਰੀ ਰਸਤਿਆਂ 'ਤੇ ਹਾਲਾਤ ਇੱਕ ਵਾਰ ਫਿਰ ਨਾਜ਼ੁਕ ਹੋ ਗਏ ਹਨ। ਇਸਲਾਮਾਬਾਦ ਵਿੱਚ ਅਮਰੀਕਾ ਅਤੇ ਇਰਾਨ ਵਿਚਾਲੇ ਹੋਈ ਸ਼ਾਂਤੀ ਗੱਲਬਾਤ ਦੇ ਬੇਸਿੱਟਾ ਰਹਿਣ ਤੋਂ ਤੁਰੰਤ ਬਾਅਦ ਇਰਾਨੀ ਫੌਜ ਨੇ ਹੋਰਮੁਜ਼ 'ਤੇ ਸਖ਼ਤੀ ਵਧਾ ਦਿੱਤੀ ਹੈ। 

ਤਾਜ਼ਾ ਰਿਪੋਰਟਾਂ ਅਨੁਸਾਰ, ਇਰਾਨ ਨੇ ਪਾਕਿਸਤਾਨ ਦੇ ਦੋ ਵੱਡੇ ਤੇਲ ਵਾਲੇ ਜਹਾਜ਼ਾਂ ਨੂੰ ਹੋਰਮੁਜ਼ ਦੀ ਖਾੜੀ 'ਚ ਦਾਖਲ ਹੋਣ ਤੋਂ ਰੋਕ ਦਿੱਤਾ ਹੈ। ਪਾਕਿਸਤਾਨ ਨੈਸ਼ਨਲ ਸ਼ਿਪਿੰਗ ਕਾਰਪੋਰੇਸ਼ਨ (PNSC) ਦੇ ਦੋ ਜਹਾਜ਼, 'ਸ਼ਾਲੀਮਾਰ' ਅਤੇ 'ਖੈਰਪੁਰ', ਜੋ ਕੱਚਾ ਤੇਲ ਲੈ ਕੇ ਆ ਰਹੇ ਸਨ, ਨੂੰ ਇਰਾਨੀ ਅਧਿਕਾਰੀਆਂ ਨੇ ਹੋਰਮੁਜ਼ 'ਤੇ ਰੋਕ ਲਿਆ ਹੈ।

ਇਹ ਦੋਵੇਂ ਜਹਾਜ਼ ਇਰਾਨ ਦੁਆਰਾ ਬਣਾਏ ਗਏ ਨਵੇਂ 'IRGC ਸੇਫ਼ ਰੂਟ' ਰਾਹੀਂ ਲੰਘਣ ਦੀ ਕੋਸ਼ਿਸ਼ ਕਰ ਰਹੇ ਸਨ। ਇਰਾਨੀ ਜਲ ਸੈਨਾ ਨੇ ਇਨ੍ਹਾਂ ਨੂੰ ਅੱਗੇ ਵਧਣ ਦੀ ਇਜਾਜ਼ਤ ਨਹੀਂ ਦਿੱਤੀ, ਜਿਸ ਤੋਂ ਬਾਅਦ ਇਨ੍ਹਾਂ ਜਹਾਜ਼ਾਂ ਨੂੰ ਵਿਚਕਾਰੋਂ ਹੀ ਮੁੜਨਾ ਪਿਆ। ਹਾਲਾਂਕਿ ਇਰਾਨ ਨੇ ਅਜੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ, ਪਰ ਸੂਤਰਾਂ ਅਨੁਸਾਰ ਇਰਾਨ ਨੇ ਨਵੇਂ 'ਕਲੀਅਰੈਂਸ ਕੋਡ' ਅਤੇ 'ਸੁਰੱਖਿਆ ਟੈਕਸ' ਦੀ ਮੰਗ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਗੱਲਬਾਤ ਅਸਫਲ ਹੋਣ ਤੋਂ ਬਾਅਦ ਇਰਾਨ ਹੁਣ ਇਸ ਰਸਤੇ ਨੂੰ ਪੂਰੀ ਤਰ੍ਹਾਂ ਆਪਣੇ ਕੰਟਰੋਲ ਵਿੱਚ ਰੱਖਣਾ ਚਾਹੁੰਦਾ ਹੈ।

ਇਹ ਵੀ ਪੜ੍ਹੋ- ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਦੇਣ ਧਿਆਨ ! ਕਿਤੇ ਤੁਹਾਡੀ ਡਿਗਰੀ ਹੋ ਨਾ ਜਾਏ 'ਰੱਦੀ'

ਇਹ ਘਟਨਾ ਪਾਕਿਸਤਾਨ ਲਈ ਇੱਕ ਵੱਡਾ ਝਟਕਾ ਹੈ ਕਿਉਂਕਿ ਪਾਕਿਸਤਾਨ ਨੇ ਉਮੀਦ ਜਤਾਈ ਸੀ ਕਿ ਇਰਾਨ ਨਾਲ ਚੰਗੇ ਸਬੰਧਾਂ ਕਾਰਨ ਉਸ ਦੇ ਜਹਾਜ਼ਾਂ ਨੂੰ ਰਸਤਾ ਮਿਲਦਾ ਰਹੇਗਾ। ਟੈਂਕਰਾਂ ਦੇ ਮੁੜਨ ਕਾਰਨ ਪਾਕਿਸਤਾਨ ਵਿੱਚ ਤੇਲ ਦੀ ਕਿੱਲਤ ਵਧਣ ਦਾ ਖ਼ਤਰਾ ਪੈਦਾ ਹੋ ਗਿਆ ਹੈ।

ਜਹਾਜ਼ਾਂ ਦਾ ਇਸ ਤਰ੍ਹਾਂ ਰੋਕਿਆ ਜਾਣਾ ਇਹ ਸੰਕੇਤ ਦਿੰਦਾ ਹੈ ਕਿ ਇਰਾਨ ਹੁਣ ਹੋਰਮੁਜ਼ ਦੇ ਰਸਤੇ ਨੂੰ ਇੱਕ 'ਹਥਿਆਰ' ਵਜੋਂ ਵਰਤ ਰਿਹਾ ਹੈ। ਜੇਕਰ ਪਾਕਿਸਤਾਨ ਵਰਗੇ ਦੋਸਤ ਦੇਸ਼ਾਂ ਦੇ ਜਹਾਜ਼ਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਆਉਣ ਵਾਲੇ ਦਿਨਾਂ ਵਿੱਚ ਗਲੋਬਲ ਵਪਾਰ ਲਈ ਇਹ ਬਹੁਤ ਵੱਡੀ ਚੁਣੌਤੀ ਬਣ ਸਕਦਾ ਹੈ।

ਇਹ ਵੀ ਪੜ੍ਹੋ- ਹੁਣ ਬਿਨਾਂ ਆਪਰੇਸ਼ਨ ਦੇ Free ਹੋਵੇਗਾ Parkinson's ਦਾ ਇਲਾਜ ! AIIMS ਨੇ ਕੀਤਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News