ਚੰਦਰਮਾ ਦੀਆਂ ਗੇੜੀਆਂ ਕੱਢੇਗਾ ਕੈਨੇਡਾ ਦਾ ਪੁਲਾੜ ਯਾਤਰੀ ਜੇਰਮੀ ਹੈਨਸਨ

Wednesday, Apr 01, 2026 - 06:11 PM (IST)

ਚੰਦਰਮਾ ਦੀਆਂ ਗੇੜੀਆਂ ਕੱਢੇਗਾ ਕੈਨੇਡਾ ਦਾ ਪੁਲਾੜ ਯਾਤਰੀ ਜੇਰਮੀ ਹੈਨਸਨ

ਵੈਨਕੂਵਰ, (ਮਲਕੀਤ ਸਿੰਘ) – ਕੈਨੇਡਾ ਦੇ ਪੁਲਾੜ ਯਾਤਰੀ ਜੇਰਮੀ ਹੈਨਸਨ ਨੂੰ ਚੰਦਰਮਾ ਦੇ ਆਲੇ-ਦੁਆਲੇ ਯਾਤਰਾ ਕਰਨ ਵਾਲੇ ਅਭਿਆਨ ਲਈ ਚੁਣਿਆ ਗਿਆ ਹੈ। ਉਹ ਇਸ ਦੌਰਾਨ ਪੁਲਾੜ ਵਿੱਚ ਤਕਰੀਬਨ10 ਦਿਨ ਤਿੰਨ ਹੋਰ ਸਾਥੀਆਂ ਨਾਲ ਰਹਿਣਗੇ।\

 ਪੜ੍ਹੋ ਇਹ ਅਹਿਮ ਖ਼ਬਰ-  ਭਾਰਤੀ ਫੌਜ ਦੀ ਵਧੀ ਤਾਕਤ! ਇਜ਼ਰਾਈਲ ਨੇ ਭੇਜੀ 'ਲਾਈਟ ਮਸ਼ੀਨਗੰਨਾਂ' ਦੀ ਪਹਿਲੀ ਖੇਪ

ਇਸ ਯਾਤਰਾ ਦੌਰਾਨ ਯਾਤਰੀ ਚੰਦਰਮਾ ਦਾ ਚੱਕਰ ਲਗਾਉਣਗੇ ਅਤੇ ਧਰਤੀ ਤੋਂ ਦੂਰ ਪੁਲਾੜ ਵਿੱਚ ਮਹੱਤਵਪੂਰਨ ਵਿਗਿਆਨਕ ਜਾਣਕਾਰੀਆਂ ਇਕੱਠੀਆਂ ਕਰਨਗੇ। ਇਹ ਅਭਿਆਨ ਭਵਿੱਖ ਵਿੱਚ ਮਨੁੱਖੀ ਯਾਤਰਾਵਾਂ ਨੂੰ ਚੰਦਰਮਾ ਤੱਕ ਭੇਜਣ ਵਾਸਤੇ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਇਹ ਕੈਨੇਡਾ ਲਈ ਵੀ ਮਾਣ ਵਾਲੀ ਗੱਲ ਹੈ ਕਿਉਂਕਿ ਜੇਰਮੀ ਹੈਨਸਨ ਇਸ ਕਿਸਮ ਦੇ ਚੰਦਰਮਾ ਅਭਿਆਨ ਵਿੱਚ ਹਿੱਸਾ ਲੈਣ ਵਾਲੇ ਪਹਿਲੇ ਕੈਨੇਡੀਅਨ ਬਣਨ ਜਾ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News