ਹੋ ਗਿਆ ਵੱਡਾ ਐਨਕਾਊਂਟਰ ! UP ਪੁਲਸ ਮੁਕਾਬਲੇ ''ਚ 50 ਹਜ਼ਾਰ ਦਾ ਇਨਾਮੀ ''ਸ਼ਾਰਪਸ਼ੂਟਰ'' ਢੇਰ

Thursday, Apr 02, 2026 - 05:37 PM (IST)

ਹੋ ਗਿਆ ਵੱਡਾ ਐਨਕਾਊਂਟਰ ! UP ਪੁਲਸ ਮੁਕਾਬਲੇ ''ਚ 50 ਹਜ਼ਾਰ ਦਾ ਇਨਾਮੀ ''ਸ਼ਾਰਪਸ਼ੂਟਰ'' ਢੇਰ

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਪੁਲਸ ਦੀ ਸਪੈਸ਼ਲ ਟਾਸਕ ਫੋਰਸ (STF) ਅਤੇ ਮੁਰਾਦਾਬਾਦ ਪੁਲਸ ਦੇ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਇੱਕ ਖਤਰਨਾਕ 'ਸ਼ਾਰਪਸ਼ੂਟਰ' ਮਾਰਿਆ ਗਿਆ ਹੈ। ਮ੍ਰਿਤਕ ਦੀ ਪਛਾਣ ਹਾਪੁੜ ਜ਼ਿਲ੍ਹੇ ਦੇ ਪਿੰਡ ਮੀਰਪੁਰ ਕਲਾਂ ਦੇ ਰਹਿਣ ਵਾਲੇ ਆਸ਼ੂ ਉਰਫ਼ ਮੋਂਟੀ ਵਜੋਂ ਹੋਈ ਹੈ।

5 ਕਰੋੜ ਦੀ ਫਿਰੌਤੀ ਮਾਮਲੇ 'ਚ ਸੀ ਲੋੜੀਂਦਾ 
ਪੁਲਸ ਸੂਤਰਾਂ ਅਨੁਸਾਰ ਬੁੱਧਵਾਰ ਦੇਰ ਰਾਤ ਸਿਵਲ ਲਾਈਨਜ਼ ਇਲਾਕੇ ਵਿੱਚ ਹੋਏ ਮੁਕਾਬਲੇ ਦੌਰਾਨ ਆਸ਼ੂ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਸੀ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਆਸ਼ੂ ਮੁਰਾਦਾਬਾਦ ਦੇ ਇੱਕ ਕਾਰੋਬਾਰੀ ਤੋਂ ਕਥਿਤ ਤੌਰ 'ਤੇ 5 ਕਰੋੜ ਰੁਪਏ ਦੀ ਫਿਰੌਤੀ ਮੰਗਣ ਅਤੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਲੋੜੀਂਦਾ ਸੀ ਅਤੇ ਉਸ 'ਤੇ 50,000 ਰੁਪਏ ਦਾ ਇਨਾਮ ਐਲਾਨਿਆ ਸੀ।

36 ਮੁਕੱਦਮਿਆਂ ਦਾ ਅਪਰਾਧਿਕ ਇਤਿਹਾਸ 
ਅਧਿਕਾਰੀਆਂ ਮੁਤਾਬਕ ਆਸ਼ੂ ਦਾ ਅਪਰਾਧਿਕ ਇਤਿਹਾਸ ਕਾਫੀ ਲੰਬਾ ਰਿਹਾ ਹੈ। ਉਸ ਦੇ ਖਿਲਾਫ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਤਲ, ਕਤਲ ਦੀ ਕੋਸ਼ਿਸ਼ ਅਤੇ ਡਕੈਤੀ ਵਰਗੇ ਲਗਭਗ 36 ਸੰਗੀਨ ਮਾਮਲੇ  ਦਰਜ ਸਨ। ਉਹ ਪਹਿਲੀ ਵਾਰ 2010 ਵਿੱਚ ਇੱਕ ਕਤਲ ਕੇਸ ਵਿੱਚ ਜੇਲ੍ਹ ਗਿਆ ਸੀ, ਜਿੱਥੇ ਉਹ 'ਊਧਮ ਸਿੰਘ ਗੈਂਗ' ਦੇ ਸੰਪਰਕ ਵਿੱਚ ਆਇਆ ਅਤੇ ਬਾਹਰ ਆਉਣ ਤੋਂ ਬਾਅਦ ਉਸੇ ਗੈਂਗ ਲਈ ਕੰਮ ਕਰਨ ਲੱਗਾ। ਪੁਲਸ ਨੇ ਘਟਨਾ ਵਾਲੀ ਥਾਂ ਤੋਂ ਇੱਕ ਕਾਰ, ਇੱਕ .32 ਬੋਰ ਦੀ ਪਿਸਤੌਲ, ਇੱਕ .32 ਬੋਰ ਦੀ ਰਿਵਾਲਵਰ ਤੇ ਵੱਡੀ ਮਾਤਰਾ ਵਿੱਚ ਕਾਰਤੂਸ ਬਰਾਮਦ ਕੀਤੇ ਹਨ। ਪੁਲਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News