ਪਟਨਾ: ਸਪਾਈਸ ਜੈੱਟ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਉਡਾਣ ਭਰਦੇ ਸਮੇਂ ਇੰਜਣ ’ਚ ਲੱਗੀ ਅੱਗ

Sunday, Jun 19, 2022 - 01:10 PM (IST)

ਪਟਨਾ: ਸਪਾਈਸ ਜੈੱਟ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਉਡਾਣ ਭਰਦੇ ਸਮੇਂ ਇੰਜਣ ’ਚ ਲੱਗੀ ਅੱਗ

ਪਟਨਾ– ਪਟਨਾ ਤੋਂ ਇਕ ਵੱਡੀ ਖਬਰ ਆ ਰਹੀ ਹੈ। ਇੱਥੇ ਇਕ ਏਅਰਪੋਰਟ ’ਤੇ ਸਪਾਈਸ ਜੈੱਟ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ। ਜਹਾਜ਼ ’ਚ ਅੱਗ ਲੱਗਣ ਦੀ ਖਬਰ ਹੈ। ਦਿੱਲੀ ਜਾ ਰਹੇ ਇਸ ਜਹਾਜ਼ ਨੂੰ ਪਟਨਾ ਏਅਰਪੋਰਟ ’ਤੇ ਲੈਂਡ ਕਰਵਾਇਆ ਗਿਆ ਹੈ। ਇਸ ਜਹਾਜ਼ ’ਚ 185 ਲੋਕ ਸਵਾਰ ਸਨ। ਹੁਣ ਤਕ ਦੀ ਰਿਪੋਰਟ ਮੁਤਾਬਕ ਜਹਾਜ਼ ’ਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ। 

ਰਿਪੋਰਟ ਮੁਤਾਬਕ, ਇਹ ਜਹਾਜ਼ ਪਟਨਾ ਦੇ ਜੈਪ੍ਰਕਾਸ਼ ਇੰਟਰਨੈਸ਼ਨਲ ਏਅਰਪੋਰਟ ਤੋਂ 12 ਵਜ ਕੇ 10 ਮਿੰਟ ’ਤੇ ਉਡਿਆ ਸੀ। ਟੇਕ ਆਫ ਦੇ ਕੁਝ ਹੀ ਮਿੰਟਾਂ ਬਾਅਦ ਇਸ ਜਹਾਜ਼ ਦੇ ਪੱਖੇ ’ਚ ਅੱਗ ਲੱਗ ਗਈ। ਲੋਕਾਂ ਨੇ ਵੇਖਿਆ ਕਿ ਜਹਾਜ਼ ਦੇ ਇਕ ਪੱਖੇ ’ਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਲੋਕਾਂ ਨੇ ਇਸ ਘਟਨਾ ਦੀ ਸੂਚਨਾ ਤੁਰੰਤ ਪਟਨਾ ਪੁਲਸ ਨੂੰ ਦਿੱਤੀ। ਇਸਤੋਂ ਬਾਅਦ ਇਸ ਘਟਨਾ ਦੀ ਸੂਚਨਾ ਏਅਰਪੋਰਟ ਨੂੰ ਦਿੱਤੀ ਗਈ। ਫਿਰ ਇਸ ਜਹਾਜ਼ ਨੂੰ ਵਾਪਸ ਲਿਆਇਆ ਗਿਆ। 

ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਤੈਅ ਕੀਤਾ ਗਿਆ ਕਿ ਇਸ ਜਹਾਜ਼ ਨੂੰ ਬਿਹਟਾ ਏਅਰਫੋਰਸ ’ਤੇ ਲੈਂਡ ਕਰਵਾਇਆ ਜਾਵੇਗਾ ਪਰ ਫਿਰ ਇਸ ਜਹਾਜ਼ ਨੂੰ ਪਟਨਾ ਦੇ ਜੈਪ੍ਰਕਾਸ਼ ਇੰਟਰਨੈਸ਼ਨਲ ਏਅਰਪੋਰਟ ’ਤੇ ਹੀ ਲੈਂਡ ਕਰਵਾਇਆ ਗਿਆ। 

ਪਟਨਾ ਦੇ ਡੀ.ਐੱਮ. ਚੰਦਰਸ਼ੇਖਰ ਸਿੰਘ ਨੇ ਕਿਹਾ ਕਿ ਅੱਗ ਲੱਗਣ ਦਾ ਕਾਰਨ ਤਕਨੀਕੀ ਗੜਬੜੀ ਹੋ ਸਕਦਾ ਹੈ। ਇੰਜੀਨੀਅਰਿੰਗ ਟੀਮ ਇਸ ਘਟਨਾ ਦੀ ਜਾਂਚ ਕਰ ਰਹੀ ਹੈ। ਜਹਾਜ਼ ਦੇ ਯਾਤਰੀਆਂ ਦਾ ਕਹਿਣਾ ਹੈ ਕਿ ਟੇਕ ਆਫ ਦੌਰਾਨ ਹੀ ਜਹਾਜ਼ ’ਚ ਗੜਬੜੀ ਸੀ ਅਤੇ ਟੇਕ ਆਫ ਦੌਰਾਨ ਹੀ ਜਹਾਜ਼ ’ਚ ਤੇਜ਼ ਆਵਾਜ਼ ਆ ਰਹੀ ਸੀ। ਯਾਤਰੀਆਂ ਦਾ ਕਹਿਣਾ ਹੈ ਕਿ ਜਹਾਜ਼ ਜਦੋਂ ਰਨਵੇ ’ਤੇ ਹੀ ਸੀ ਉਦੋਂ ਹੀ ਜਹਾਜ਼ ’ਚੋਂ ਖੜ–ਖੜ ਦੀ ਆਵਾਜ਼ ਆ ਰਹੀ ਸੀ। 


author

Rakesh

Content Editor

Related News