PM ਮੋਦੀ ਲਈ ਵ੍ਹਾਈਟ ਹਾਊਸ 'ਚ ਖ਼ਾਸ ਡਿਨਰ... ਸੁੰਦਰ ਪਿਚਾਈ-ਟਿਮ ਕੁੱਕ ਤੋਂ ਲੈ ਕੇ ਮੁਕੇਸ਼ ਅੰਬਾਨੀ ਹੋਏ ਸ਼ਾਮਿਲ

Friday, Jun 23, 2023 - 05:52 PM (IST)

PM ਮੋਦੀ ਲਈ ਵ੍ਹਾਈਟ ਹਾਊਸ 'ਚ ਖ਼ਾਸ ਡਿਨਰ... ਸੁੰਦਰ ਪਿਚਾਈ-ਟਿਮ ਕੁੱਕ ਤੋਂ ਲੈ ਕੇ ਮੁਕੇਸ਼ ਅੰਬਾਨੀ ਹੋਏ ਸ਼ਾਮਿਲ

ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਅਤੇ ਉਨ੍ਹਾਂ ਦੀ ਪਤਨੀ ਜਿਲ ਬਾਇਡੇਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਵ੍ਹਾਈਟ ਹਾਊਸ 'ਚ ਸਟੇਟ ਡਿਨਰ ਦਾ ਆਯੋਜਨ ਕੀਤਾ। ਜੋ ਬਾਇਡੇਨ ਅਤੇ ਉਨ੍ਹਾਂ ਦੀ ਪਤਨੀ ਜਿਲ ਨੇ ਖੁਦ ਪੀਐਮ ਮੋਦੀ ਦਾ ਸੁਆਗਤ ਕੀਤਾ।

PunjabKesari

ਸਨਅਤਕਾਰ ਮੁਕੇਸ਼ ਅੰਬਾਨੀ, ਆਨੰਦ ਮਹਿੰਦਰਾ ਅਤੇ ਭਾਰਤੀ ਮੂਲ ਦੇ ਸੀਈਓ ਸੁੰਦਰ ਪਿਚਾਈ ਨੇ ਵੀ ਵ੍ਹਾਈਟ ਹਾਊਸ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੇ ਗਏ ਸਰਕਾਰੀ ਡਿਨਰ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਜੋ ਬਾਇਡੇਨ ਨੇ ਕਿਹਾ ਕਿ ਅਸੀਂ ਭਾਰਤ ਨਾਲ ਸਬੰਧਾਂ ਨੂੰ ਹੋਰ ਅੱਗੇ ਲਿਜਾਣਾ ਹੈ। ਪ੍ਰਧਾਨ ਮੰਤਰੀ ਨਾਲ ਬਹੁਤ ਵਧੀਆ ਸਮਾਂ ਬਿਤਾਇਆ। ਦੋਵਾਂ ਦੇਸ਼ਾਂ ਦੇ ਲੋਕ ਸਾਂਝੇਦਾਰੀ ਨੂੰ ਨਵੀਂ ਤਾਕਤ ਦਿੰਦੇ ਹਨ।

PunjabKesari

ਇਹ ਵੀ ਪੜ੍ਹੋ : ਜਨਤਕ ਖੇਤਰ ਦੇ 11 ਬੈਂਕਾਂ ਵਿੱਚੋਂ ਛੇ ਦਾ ਨਹੀਂ ਹੈ ਕੋਈ ਗੈਰ-ਕਾਰਜਕਾਰੀ ਚੇਅਰਮੈਨ : ਰਿਪੋਰਟ

ਪੀਐਮ ਮੋਦੀ ਨੇ ਸਟੇਟ ਡਿਨਰ ਲਈ ਜੋ ਬਾਇਡੇਨ ਦਾ ਧੰਨਵਾਦ ਵੀ ਕੀਤਾ। PM ਮੋਦੀ ਨੇ ਕਿਹਾ- "ਤੁਸੀਂ ਮੇਰੇ(ਖਾਸ ਮਹਿਮਾਨ ਲਈ) ਲਈ ਆਪਣੇ ਘਰ ਦੇ ਦਰਵਾਜ਼ੇ ਖੋਲ੍ਹ ਦਿੱਤੇ, ਮੈਂ ਦੇਖਿਆ ਹੈ ਕਿ ਕਈ ਵਾਰ ਲੋਕ ਮਹਿਮਾਨ ਨਿਵਾਜ਼ੀ ਤੋਂ ਪ੍ਰਭਾਵਿਤ ਹੋ ਕੇ ਗੀਤ ਗਾਉਣਾ ਸ਼ੁਰੂ ਕਰ ਦਿੰਦੇ ਹਨ, ਕਾਸ਼! ਜੇਕਰ ਮੇਰੇ ਕੋਲ ਗਾਉਣ ਦੀ ਕਲਾ ਹੁੰਦੀ ਤਾਂ ਮੈਂ ਵੀ ਗਾਣਾ ਸੁਣਾਉਂਦਾ।"  ਵ੍ਹਾਈਟ ਹਾਊਸ ਵਿੱਚ ਆਯੋਜਿਤ ਸਟੇਟ ਡਿਨਰ ਵਿੱਚ ਰਾਸ਼ਟਰਪਤੀ ਜੋ ਬਾਇਡੇਨ, ਮੁਕੇਸ਼ ਅੰਬਾਨੀ, ਨੀਤਾ ਅੰਬਾਨੀ, ਅਰਿੰਦਮ ਬਾਗਚੀ, ਆਨੰਦ ਮਹਿੰਦਰਾ, ਡਾ. ਦੀਪਕ ਮਿੱਤਲ, ਸੱਤਿਆ ਨਡੇਲਾ, ਅਨੂ ਨਡੇਲਾ, ਇੰਦਰਾ ਨੂਈ, ਰਾਜ ਨੂਈ, ਆਨੰਦ ਮਹਿੰਦਰਾ ਦੇ ਨਾਂ ਸ਼ਾਮਲ ਹਨ।

PunjabKesari

ਤੁਹਾਨੂੰ ਦੱਸ ਦੇਈਏ ਕਿ ਸਟੇਟ ਡਿਨਰ ਦੇ ਮੈਨਿਊ ਵਿੱਚ ਮੈਰੀਨੇਟਿਡ ਬਾਜਰੇ, ਗਰਿੱਲਡ ਕੌਰਨ ਕਰਨਲ ਸਲਾਦ, ਕੰਪ੍ਰੈਸਡ ਤਰਬੂਜ ਅਤੇ ਟੈਂਗੀ ਐਵੋਕਾਡੋ ਸਾਸ ਸ਼ਾਮਲ ਹਨ। ਜਦੋਂ ਕਿ ਮੁੱਖ ਕੋਰਸ ਵਿੱਚ ਸਟੱਫਡ ਪੋਰਟੋਬੇਲੋ ਮਸ਼ਰੂਮਜ਼, ਕ੍ਰੀਮੀ ਸੈਫਰਨ ਇਨਫਿਊਜ਼ਡ ਰਿਸੋਟੋ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੁਮੈਕ ਰੋਸਟਡ ਸੀ-ਬਾਸ, ਲੈਮਨ ਯੋਗਰਟ ਸੌਸ, ਕਰਿਸਪਡ ਬਾਜਰੇ ਦੇ ਕੇਕ ਅਤੇ ਸਮਰ ਸਕੁਐਸ਼ ਨੂੰ ਮੈਨਿਊ ਵਿਚ ਸ਼ਾਮਲ ਹਨ।

ਇਹ ਵੀ ਪੜ੍ਹੋ : ਮਸਕ ਅਤੇ ਅੰਬਾਨੀ ਦਰਮਿਆਨ ਛਿੜੇਗੀ ‘ਜੰਗ’! ਭਾਰਤ ਆਉਣ ਲਈ ਬੇਤਾਬ ਸਟਾਰਲਿੰਕ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News