ਚੋਰ ਨੇ ਵਾਪਸ ਕੀਤੀ ਵੈਕਸੀਨ ਕਿਹਾ, 'ਸਾਰੀ... ਮੈਨੂੰ ਪਤਾ ਨਹੀਂ ਸੀ ਕਿ ਇਹ ਕੋਰੋਨਾ ਟੀਕਾ ਹੈ'
Friday, Apr 23, 2021 - 03:55 AM (IST)
ਜੀਂਦ - ਹਰਿਆਣਾ ਦੇ ਜੀਂਦ ਵਿੱਚ ਸਿਵਲ ਹਸਪਤਾਲ ਤੋਂ ਚੋਰੀ ਦਾ ਹੈਰਾਨ ਕਰਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬੀਤੀ ਰਾਤ ਇੱਕ ਚੋਰ ਨੇ ਕੋਰੋਨਾ ਵੈਕਸੀਨ ਦੀਆਂ ਕਈ ਸੌ ਖੁਰਾਕਾਂ ਚੋਰੀ ਕਰ ਲਈਆਂ ਪਰ ਵੀਰਵਾਰ ਨੂੰ ਚੋਰ ਸਿਵਲ ਲਾਈਨ ਥਾਣੇ ਦੇ ਬਾਹਰ ਇੱਕ ਚਾਹ ਵਾਲੇ ਨੂੰ ਸਾਰੀਆਂ ਦਵਾਈਆਂ ਵਾਪਸ ਕਰ ਗਿਆ ਅਤੇ ਨਾਲ ਵਿੱਚ ਇੱਕ ਨੋਟ ਵੀ ਲਿਖ ਕੇ ਛੱਡ ਗਿਆ। ਜਿਸ 'ਤੇ ਲਿਖਿਆ ਹੈ- 'ਸਾਰੀ ਮੈਨੂੰ ਪਤਾ ਨਹੀਂ ਸੀ ਕਿ ਇਹ ਕੋਰੋਨਾ ਦੀ ਦਵਾਈ ਹੈ।'
ਇਹ ਵੀ ਪੜ੍ਹੋ- 'ਮਹਾਰਾਸ਼ਟਰ ਸਰਕਾਰ ਆਕਸੀਜਨ ਸਪਲਾਈ ਲਈ ਕੇਂਦਰ ਦੇ ਪੈਰ ਛੂਹਣ ਲਈ ਵੀ ਤਿਆਰ'
ਜੀਂਦ ਪੁਲਸ ਦੇ ਡੀ.ਐੱਸ.ਪੀ. ਜਿਤੇਂਦਰ ਖਟਕੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਕਰੀਬ 12 ਵਜੇ ਸਿਵਲ ਹਸਪਤਾਲ ਤੋਂ ਕੋਰੋਨਾ ਦੀਆਂ ਕਈ ਖੁਰਾਕਾਂ ਚੋਰੀ ਹੋ ਗਈਆਂ ਸਨ ਪਰ ਵੀਰਵਾਰ ਨੂੰ ਦਿਨ ਵਿੱਚ ਕਰੀਬ 12 ਵਜੇ ਚੋਰ ਸਿਵਲ ਲਾਈਨ ਥਾਣੇ ਦੇ ਬਾਹਰ ਚਾਹ ਦੀ ਦੁਕਾਨ 'ਤੇ ਬੈਠੇ ਬਜ਼ੁਰਗ ਕੋਲ ਪਹੁੰਚਿਆ ਅਤੇ ਉਸ ਨੂੰ ਇੱਕ ਥੈਲਾ ਸੌਂਪਦੇ ਹੋਏ ਕਿਹਾ ਕਿ ਇਹ ਥਾਣੇ ਦੇ ਮੁਨਸ਼ੀ ਦਾ ਖਾਣਾ ਹੈ। ਥੈਲਾ ਸੌਂਪਦੇ ਹੀ ਚੋਰ ਉੱਥੋਂ ਫਰਾਰ ਹੋ ਗਿਆ।
ਇਹ ਵੀ ਪੜ੍ਹੋ- ਆਕਸੀਜਨ ਦੀ ਘਾਟ ਦੀ ਸ਼ਿਕਾਇਤ ਕੀਤੀ ਤਾਂ ਮੰਤਰੀ ਨੇ ਕਿਹਾ- 'ਜ਼ਿਆਦਾ ਬੋਲੇਂਗਾ ਤਾਂ ਦੋ ਪੈਣਗੀਆਂ'
ਬਜ਼ੁਰਗ ਉਹ ਥੈਲਾ ਲੈ ਕੇ ਥਾਣੇ ਵਿੱਚ ਪਹੁੰਚਿਆ। ਜਦੋਂ ਉੱਥੇ ਮੌਜੂਦ ਪੁਲਸ ਮੁਲਾਜ਼ਮਾਂ ਨੇ ਥੈਲੇ ਨੂੰ ਖੋਲ੍ਹਿਆ ਤਾਂ ਉਸ ਵਿੱਚੋਂ ਕੋਵਿਸ਼ੀਲਡ ਦੀਆਂ 182 ਵਾਇਲ ਅਤੇ ਕੋਵੈਕਸੀਨ ਦੀ 440 ਡੋਜ਼ ਬਰਾਮਦ ਹੋਈ। ਨਾਲ ਹੀ ਹੱਥ ਨਾਲ ਕਾਪੀ ਦੇ ਪੇਜ 'ਤੇ ਲਿਖਿਆ ਹੋਇਆ ਇੱਕ ਨੋਟ ਵੀ ਬਰਾਮਦ ਹੋਇਆ। ਜਿਸ ਵਿੱਚ ਲਿਖਿਆ ਸੀ ਸਾਰੀ ਮੈਨੂੰ ਪਤਾ ਨਹੀਂ ਸੀ ਕਿ ਇਹ ਕੋਰੋਨਾ ਦੀ ਦਵਾਈ ਹੈ।
ਇਹ ਵੀ ਪੜ੍ਹੋ- ਨਿੱਜੀ ਹਸਪਤਾਲ ਦੀ ਸ਼ਰਮਨਾਕ ਕਰਤੂਤ, ਕੋਰੋਨਾ ਮਰੀਜ਼ ਦੇ ਗਹਿਣੇ ਲਾਹ ਸੌਂਪ ਦਿੱਤੀ ਮ੍ਰਿਤਕ ਦੇਹ
ਡੀ.ਐੱਸ.ਪੀ. ਜਿਤੇਂਦਰ ਖਟਕੜ ਨੇ ਕਿਹਾ ਕਿ ਹੋ ਸਕਦਾ ਹੈ ਚੋਰ ਨੇ ਰੈਮਡੇਸਿਵਿਰ ਇੰਜੇਕਸ਼ਨ ਦੇ ਚੱਕਰ ਵਿੱਚ ਕੋਰੋਨਾ ਵੈਕਸੀਨ ਚੋਰੀ ਕਰ ਲਈ ਹੋਵੇ। ਹਾਲਾਂਕਿ ਅਜੇ ਤੱਕ ਚੋਰਾਂ ਬਾਰੇ ਕੋਈ ਜਾਣਕਾਰੀ ਪੁਲਸ ਨੂੰ ਨਹੀਂ ਮਿਲੀ ਹੈ। ਪੁਲਸ ਨੇ ਇਸ ਸੰਬੰਧ ਵਿੱਚ ਅਣਪਛਾਤੇ ਲੋਕਾਂ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 457 ਅਤੇ 380 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।