ਸੋਨੀਆ ਗਾਂਧੀ ਬੀਮਾਰ, ਸ਼ਿਮਲਾ ਤੋਂ ਦਿੱਲੀ ਲਿਜਾਇਆ ਗਿਆ

03/24/2018 1:13:26 AM

ਸ਼ਿਮਲਾ,(ਭਾਸ਼ਾ)—ਸਾਂਝੇ ਪ੍ਰਗਤੀਸ਼ੀਲ ਗਠਜੋੜ (ਯੂ. ਪੀ. ਏ.) ਮੁਖੀ ਸੋਨੀਆ ਗਾਂਧੀ ਨੂੰ ਕਲ ਅੱਧੀ ਰਾਤ ਬੇਚੈਨੀ ਦੀ ਸ਼ਿਕਾਇਤ ਹੋਣ ਮਗਰੋਂ ਦਿੱਲੀ ਲਿਜਾਇਆ ਗਿਆ। ਉਹ ਸ਼ਰਬਰਾ 'ਚ ਆਪਣੇ ਉਸਾਰੀ ਅਧੀਨ ਘਰ ਨੂੰ ਦੇਖਣ ਆਏ ਸਨ।  ਕਾਂਗਰਸ ਦੀ ਸਾਬਕਾ ਪ੍ਰਧਾਨ ਇਥੇ ਆਪਣੀ ਧੀ ਪ੍ਰਿਯੰਕਾ ਗਾਂਧੀ ਵਢੇਰਾ ਨਾਲ ਆਈ ਸੀ। ਇੰਦਰਾ ਗਾਂਧੀ ਮੈਡੀਕਲ ਕਾਲਜ ਹਸਪਤਾਲ ਦੇ ਸੀਨੀਅਰ ਮੈਡੀਕਲ ਸੁਪਰਡੈਂਟ ਡਾ. ਰਮੇਸ਼ ਚੰਦਰ ਨੇ ਦੱਸਿਆ ਕਿ ਯੂ. ਪੀ. ਏ. ਮੁਖੀ ਦੀ ਹਾਲਤ ਸਥਿਰ ਹੈ।
ਟਰੰਪ ਦੇ ਮੁੱਖ ਵਕੀਲ ਡਾਉਡ ਨੇ ਦਿੱਤਾ ਅਸਤੀਫਾ
ਵਾਸ਼ਿੰਗਟਨ, 23 ਮਾਰਚ (ਯੂ. ਐੱਨ.ਆਈ)—ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੁੱਖ ਵਕੀਲ ਜਾਨ ਡਾਉਡ ਨੇ ਅਸਤੀਫ ਦੇ ਦਿੱਤਾ ਹੈ। ਅਮਰੀਕੀ ਅਖਬਾਰ 'ਨਿਊਯਾਰਕ ਟਾਈਮਜ਼' ਦੀ ਰਿਪੋਰਟ ਅਨੁਸਾਰ ਰਾਸ਼ਟਰਪਤੀ ਚੋਣ 'ਚ ਕਥਿਤ ਰੂਸੀ ਦਖਲ-ਅੰਦਾਜ਼ੀ ਦੀ ਜਾਂਚ ਵਿਚ ਟਰੰਪ ਦੀ ਅਗਵਾਈ ਕਰ ਰਹੇ ਇਸ ਵਕੀਲ ਨੇ ਅਸਤੀਫਾ ਦੇ ਦਿੱਤਾ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਟਰੰਪ ਡਾਉਡ ਦੀਆਂ ਸਲਾਹਾਂ ਨੂੰ ਨਜ਼ਰ-ਅੰਦਾਜ਼ ਕਰ ਰਹੇ ਸਨ। ਇਸੇ ਲਈ ਉਸ ਨੇ ਅਸਤੀਫਾ ਦੇ ਦਿੱਤਾ।


Related News