ਐਗਜ਼ਿਟ ਪੋਲ ''ਤੇ ਪਹਿਲੀ ਵਾਰ ਆਇਆ ਸੋਨੀਆ ਗਾਂਧੀ ਦਾ ਰਿਐਕਸ਼ਨ, ਕਿਹਾ- ਸਾਨੂੰ ਬਸ ਉਡੀਕ
Monday, Jun 03, 2024 - 12:07 PM (IST)
ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਲੋਕ ਸਭਾ ਚੋਣਾਂ ਦੇ ਅਸਲ ਨਤੀਜੇ 'ਐਗਜ਼ਿਟ ਪੋਲ' ਦੇ ਅਨੁਮਾਨ ਤੋਂ ਬਿਲਕੁੱਲ ਉਲਟ ਹੋਣਗੇ। ਸੋਨੀਆ ਨੇ ਕਿਹਾ,''ਸਾਨੂੰ ਉਡੀਕ ਕਰਨੀ ਹੋਵੇਗੀ। ਬਸ, ਇੰਤਜ਼ਾਰ ਕਰੋ ਅਤੇ ਦੇਖੋ।'' ਉਨ੍ਹਾਂ ਕਿਹਾ,''ਸਾਨੂੰ ਪੂਰੀ ਉਮੀਦ ਹੈ ਕਿ ਐਗਜ਼ਿਟ ਪੋਲ 'ਚ ਜੋ ਦਿਖਾਇਆ ਜਾ ਰਿਹਾ ਹੈ? ਨਤੀਜੇ ਉਸ ਦੇ ਬਿਲਕੁੱਲ ਉਲਟ ਹੋਣਗੇ।'' ਜ਼ਿਆਦਾਤਰ 'ਐਗਜ਼ਿਟ ਪੋਲ' 'ਚ ਲੋਕ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਨੂੰ ਬੰਪਰ ਬਹੁਮਤ ਮਿਲਣ ਦੀ ਭਵਿੱਖਬਾਣੀ ਜ਼ਾਹਰ ਕੀਤੀ ਗਈ ਹੈ।
ਐਗਜ਼ਿਟ ਪੋਲ 'ਚ ਭਾਜਪਾ ਨੂੰ ਕਿੰਨੀਆਂ ਸੀਟਾਂ?
'ਇੰਡੀਆ ਟੀਵੀ-ਸੀ.ਐੱਨ.ਐਕਸ' ਐਗਜ਼ਿਟ ਪੋਲ ਦੇ ਅਨੁਮਾਨਾਂ ਅਨੁਸਾਰ, ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾਂਤਰਿਕ ਗਠਜੋੜ (ਐੱਨ.ਡੀ.ਏ.) ਲੋਕ ਸਭਾ ਦੀਆਂ ਕੁੱਲ 543 ਲੋਕ ਸਭਾ ਸੀਟਾਂ 'ਚੋਂ 371-401 ਸੀਟਾਂ ਜਿੱਤ ਸਕਦੀ ਹੈ। ਇਕੱਲੇ ਭਾਜਪਾ ਨੂੰ 319 ਤੋਂ 339 ਸੀਟਾਂ ਮਿਲਣ ਦਾ ਅਨੁਮਾਨ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਐੱਨ.ਡੀ.ਏ. ਸੰਸਦ 'ਚ ਲਗਭਗ ਤਿੰਨ-ਚੌਥਾਈ ਬਹੁਮਤ ਤੱਕ ਪਹੁੰਚ ਸਕਦੀ ਹੈ।
ਵਿਰੋਧੀ ਪਾਰਟੀਆਂ ਨੂੰ ਕਿੰਨੀਆਂ ਸੀਟਾਂ?
'ਇੰਡੀਆ ਟੀਵੀ-ਸੀ.ਐੱਨ.ਐਕਸ' ਐਗਜ਼ਿਟ ਪੋਲ ਦੇ ਅਨੁਮਾਨਾਂ ਅਨੁਸਾਰ, ਲੋਕ ਸਭਾ ਚੋਣਾਂ 2024 ਦੇ ਨਤੀਜਿਆਂ 'ਚ ਵਿਰੋਧੀ ਗਠਜੋੜ 'ਇੰਡੀਆ' ਬਲਾਕ ਨੂੰ 109-139 ਸੀਟਾਂ ਮਿਲ ਸਕਦੀਆਂ ਹਨ, ਜਦੋਂ ਕਿ ਆਜ਼ਾਦ ਅਤੇ ਹੋਰ ਨੂੰ 28 ਤੋਂ 38 ਸੀਟਾਂ ਮਿਲ ਸਕਦੀਆਂ ਹਨ। ਵੋਟ ਸ਼ੇਅਰ ਦੀ ਗੱਲ ਕਰੀਏ ਤਾਂ ਐੱਨ.ਡੀ.ਏ. ਨੂੰ 46 ਫ਼ੀਸਦੀ ਅਤੇ 'ਇੰਡੀਆ' ਨੂੰ 40 ਫ਼ੀਸਦੀ ਵੋਟ ਮਿਲ ਸਕਦਾ ਹੈ। ਪਾਰਟੀ ਦੇ ਹਿਸਾਬ ਨਾਲ ਭਾਜਪਾ ਨੂੰ 41 ਫ਼ੀਸਦੀ, ਕਾਂਗਰਸ ਨੂੰ 21 ਫ਼ੀਸਦੀ ਅਤੇ ਹੋਰ ਨੂੰ 38 ਫ਼ੀਸਦੀ ਵੋਟ ਮਿਲ ਸਕਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e