ਦਿੱਲੀ ਤੋਂ ਰੋਜ਼ਾਨਾ ਫਲਾਈਟ ਤੋਂ ਅਯੁੱਧਿਆ ਪਹੁੰਚਦੀ ਹੈ ਰਾਮ ਲੱਲਾ ਦੀ ਪੋਸ਼ਾਕ

05/19/2024 5:16:51 PM

ਅਯੁੱਧਿਆ- ਰਾਮ ਮੰਦਰ 'ਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਦਿਨ ਤੋਂ ਹੀ ਰਾਮ ਲੱਲਾ ਰੋਜ਼ਾਨਾ ਨਵੀਂ ਪੋਸ਼ਾਕ ਪਹਿਨ ਰਹੇ ਹਨ। ਇਹ ਪੋਸ਼ਾਕ ਰੋਜ਼ ਦਿੱਲੀ ਤੋਂ ਫਲਾਈਟ ਜ਼ਰੀਏ ਅਯੁੱਧਿਆ ਪਹੁੰਚੀ ਹੈ। ਰਾਮ ਲੱਲਾ ਨੂੰ ਰੋਜ਼ ਨਵੇਂ ਡਿਜ਼ਾਈਨ ਦੀ ਪੋਸ਼ਾਕ ਲਈ 10 ਲੋਕਾਂ ਦੀ ਟੀਮ ਲਗਾਤਾਰ ਜੁੱਟੀ ਹੈ। ਇਹ ਜ਼ਿੰਮਾ ਮੰਦਰ ਟਰੱਸਟ ਨੇ ਦਿੱਲੀ ਦੇ ਡਿਜ਼ਾਈਨਰ ਮਨੀਸ਼ ਤ੍ਰਿਪਾਠੀ ਨੂੰ ਸੌਂਪੀ ਹੈ। ਉਹ ਬੀਤੇ 3 ਸਾਲ ਤੋਂ ਸ਼੍ਰੀਰਾਮ ਜੀ ਦੀ ਪੋਸ਼ਾਕ ਬਣਾ ਰਹੇ ਹਨ। ਇਹ ਪੋਸ਼ਾਕ ਰੋਜ਼ ਸਵੇਰੇ 6 ਵਜੇ ਕਾਰਜਸ਼ਾਲਾ ਤੋਂ ਰਵਾਨਾ ਕੀਤੀ ਜਾਂਦੀ ਹੈ। ਇਨ੍ਹਾਂ ਨੂੰ ਤਿਆਰ ਕਰਨ ਵਿਚ ਜੁੱਟੀ ਟੀਮ ਸੁਰੱਖਿਆ ਬਲਾਂ ਦੇ ਘੇਰੇ ਵਿਚ ਲੈ ਕੇ ਆਉਂਦੀ ਹੈ। ਪੋਸ਼ਾਕ ਮੰਦਰ ਨੂੰ ਸੌਂਪੀ ਜਾਂਦੀ ਹੈ ਅਤੇ ਟੀਮ ਉਸੇ ਦਿਨ ਵਾਪਸ ਪਰਤ ਜਾਂਦੀ ਹੈ। ਇਹ ਪੋਸ਼ਾਕ ਭਗਵਾਨ ਰਾਮ ਲੱਲਾ ਅਗਲੇ ਦਿਨ ਧਾਰਨ ਕਰਦੇ ਹਨ।

ਮਨੀਸ਼ ਦੱਸਦੇ ਹਨ ਕਿ ਟੀਮ ਦੇ ਮੈਂਬਰ ਸੁਰੱਖਿਆ ਬਲ ਦੇ ਜਵਾਨਾਂ ਨਾਲ ਅਯੁੱਧਿਆ ਲਈ ਜੋ ਵੀ ਪਹਿਲੀ ਫਲਾਈਟ ਮਿਲੇ ਉਸ ਤੋਂ ਪੋਸ਼ਾਕ ਲੈ ਕੇ ਜਾਂਦੇ ਹਨ। ਅਯੁੱਧਿਆ ਪਹੁੰਚ ਕੇ ਇਨ੍ਹਾਂ ਨੂੰ ਮੰਦਰ ਦੇ ਪੁਜਾਰੀਆਂ ਨੂੰ ਸੌਂਪਦੇ ਹਨ। ਇਸ ਤੋਂ ਬਾਅਦ ਪ੍ਰਸ਼ਾਸਨ ਅਗਲੇ ਦਿਨ ਦੀ ਤਿਆਰੀ ਵਿਚ ਜੁੱਟ ਜਾਂਦਾ ਹੈ। ਮਨੀਸ਼ ਦਾ ਕਹਿਣਾ ਹੈ ਕਿ ਪ੍ਰਭੂ ਸ਼੍ਰੀਰਾਮ ਲਈ ਇਕ ਰਾਜਾ ਵਾਂਗ ਹਰ ਚੀਜ਼ ਦਾ ਖਿਆਲ ਰੱਖਿਆ ਜਾਂਦਾ ਹੈ। ਉਨ੍ਹਾਂ ਦੀ ਸੇਵਾ ਭਾਵ ਦਾ ਆਨੰਦ ਵੱਖਰਾ ਹੈ। ਉਨ੍ਹਾਂ ਨੇ ਇਸ ਪ੍ਰਕਿਰਿਆ 'ਤੇ ਜੋ ਖਰਚ ਆਉਂਦਾ ਹੈ, ਉਸ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਕਿਹਾ ਕਿ ਇਹ ਭਗਵਾਨ ਦਾ ਸੇਵਾ ਕੰਮ ਹੈ। ਇਸ ਵਿਚ ਲੱਗੇ ਪੈਸਿਆਂ ਦਾ ਕਦੇ ਜ਼ਿਕਰ ਨਹੀਂ ਕਰਾਂਗਾ। ਟਰੱਸਟ ਦੇ ਸਹਿਯੋਗ ਨਾਲ ਕੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਮੌਸਮ ਗਰਮ ਹੋਣਾ ਸ਼ੁਰੂ ਹੋ ਗਿਆ ਹੈ, ਅਸੀਂ ਵਿਸ਼ੇਸ਼ ਖਾਦੀ ਪੋਸ਼ਾਕ ਡਿਜ਼ਾਈਨ ਕਰਨੇ ਸ਼ੁਰੂ ਕਰ ਦਿੱਤੇ ਹਨ। ਕਈ ਮੌਕਿਆਂ 'ਤੇ ਸੂਤੀ, ਸੂਤੀ ਵੈਸਟਰਨ ਨਾਲ ਚਿਕਨਕਾਰੀ ਦੇ ਵੀ ਕੱਪੜੇ ਧਾਰਨ ਕਰਵਾਏ ਜਾਂਦੇ ਹਨ।


Tanu

Content Editor

Related News