ਜਮਸ਼ੇਦਪੁਰ ਤੋਂ ਉਡਾਣ ਭਰਨ ਮਗਰੋਂ ਲਾਪਤਾ ਹੋਇਆ ਟ੍ਰੇਨੀ ਜਹਾਜ਼

Tuesday, Aug 20, 2024 - 10:06 PM (IST)

ਜਮਸ਼ੇਦਪੁਰ ਤੋਂ ਉਡਾਣ ਭਰਨ ਮਗਰੋਂ ਲਾਪਤਾ ਹੋਇਆ ਟ੍ਰੇਨੀ ਜਹਾਜ਼

ਜਮਸ਼ੇਦਪੁਰ, (ਅਨਸ)- ਜਮਸ਼ੇਦਪੁਰ ਦੇ ਸੋਨਾਰੀ ਏਅਰਪੋਰਟ ਤੋਂ ਮੰਗਲਵਾਰ ਸਵੇਰੇ ਉਡਾਣ ਭਰਨ ਤੋਂ ਬਾਅਦ ਲਾਪਤਾ ਅਲਕੇਮਿਸਟ ਐਵੀਏਸ਼ਨ ਦੇ ਟ੍ਰੇਨੀ ਜਹਾਜ਼ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਜਹਾਜ਼ ਦੇ ਕ੍ਰੈਸ਼ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

ਜਹਾਜ਼ ਵਿਚ ਪਾਇਲਟ ਤੋਂ ਇਲਾਵਾ ਇਕ ਟ੍ਰੇਨੀ ਸਵਾਰ ਸੀ। ਏਅਰਪੋਰਟ ਮੈਨੇਜਮੈਂਟ ਨੇ ਪੂਰਬੀ ਸਿੰਘਭੂਮ ਅਤੇ ਸਰਾਏਕੇਲਾ ਜ਼ਿਲਾ ਪ੍ਰਸ਼ਾਸਨ ਦੀ ਮਦਦ ਨਾਲ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਹੈ।

ਹਵਾਈ ਅੱਡੇ ਦੇ ਸੂਤਰਾਂ ਨੇ ਦੱਸਿਆ ਕਿ ਇਹ 2 ਸੀਟਾਂ ਵਾਲਾ ਸੇਸਨਾ 152 ਜਹਾਜ਼ ਸੀ, ਜਿਸ ਨੇ ਸਵੇਰੇ 10.30 ਵਜੇ ਸੋਨਾਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਅਤੇ 50 ਮਿੰਟ ਬਾਅਦ 11.20 ਵਜੇ ਜਹਾਜ਼ ਨਾਲ ਸੰਪਰਕ ਟੁੱਟ ਗਿਆ।


author

Rakesh

Content Editor

Related News