ਹੈੱਡਮਾਸਟਰ ਦੀ ਬਜਾਏ ਪੁੱਤਰ ਚਲਾ ਰਿਹਾ ਸੀ ਸਰਕਾਰੀ ਸਕੂਲ, ਦੋਹਾਂ ਵਿਰੁੱਧ ਮਾਮਲਾ ਦਰਜ

Monday, Sep 16, 2024 - 04:51 AM (IST)

ਅਨੂਪਪੁਰ - ਮੱਧ ਪ੍ਰਦੇਸ਼ ਦੇ ਅਨੂਪਪੁਰ ਜ਼ਿਲ੍ਹੇ ’ਚ ਇਕ ਸਰਕਾਰੀ ਸਕੂਲ ਦੇ ਹੈੱਡਮਾਸਟਰ ਤੇ ਉਸ ਦੇ ਪੁੱਤਰ ਵਿਰੁੱਧ ਧੋਖਾਦੇਹੀ ਦੇ ਦੋਸ਼ ਹੇਠ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੈੱਡਮਾਸਟਰ ਦਾ ਪੁੱਤਰ ਆਪਣੇ ਪਿਤਾ ਦੀ ਥਾਂ ਸਕੂਲਦਾ ਪ੍ਰਬੰਧਨ ਕਰਦਾ ਵੇਖਿਆ ਗਿਆ। ਇਸ ਤੋਂ ਬਾਅਦ ਉਸ  ਵਿਰੁੱਧ  ਮਾਮਲਾ ਦਰਜ ਕੀਤਾ ਗਿਆ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਅਨੂਪੁਰ ਜ਼ਿਲਾ ਪੰਚਾਇਤ ਦੇ ਮੁੱਖ ਕਾਰਜਕਾਰੀ ਅਧਿਕਾਰੀ  ਤਨਮਯ ਵਸ਼ਿਸ਼ਟ ਸ਼ਰਮਾ ਨੇ ਜ਼ਿਲ੍ਹਾ ਹੈੱਡਕੁਆਰਟਰ ਤੋਂ 25 ਕਿਲੋਮੀਟਰ ਦੂਰ ਚੋਲਨਾ ਵਿਖੇ ਸਥਿਤ  ਉਕਤ ਸਰਕਾਰੀ ਪ੍ਰਾਇਮਰੀ ਸਕੂਲ ਦਾ ਦੌਰਾ ਕੀਤਾ। ਸ਼ਰਮਾ ਨੇ ਦੱਸਿਆ ਕਿ ਨਿਰੀਖਣ ਦੌਰਾਨ ਪ੍ਰਿੰਸੀਪਲ ਚਮਨ ਲਾਲ ਕੰਵਰ ਤੇ 2 ਹੋਰ ਗੈਸਟ ਟੀਚਰ ਸਕੂਲ ’ਚ ਮੌਜੂਦ ਨਹੀਂ ਸਨ। ਕੰਵਰ ਦਾ ਪੁੱਤਰ ਰਾਕੇਸ਼ ਪ੍ਰਤਾਪ ਸਿੰਘ ਹੀ ਸਕੂਲ ’ਚ ਬੱਚਿਆਂ ਨੂੰ ਪੜ੍ਹਾਉਂਦਾ ਤੇ  ਪ੍ਰਬੰਧਕੀ ਕੰਮ ਵੇਖਦਾ ਸੀ।


Inder Prajapati

Content Editor

Related News