ਹਰਿਆਣਾ 'ਚ ਕਲਯੁਗੀ ਪੁੱਤਰ ਦੀ ਘਿਨੌਣੀ ਕਰਤੂਤ, ਮਾਂ-ਪਿਓ ਨੂੰ ਮਾਰੀਆਂ ਗੋਲੀਆਂ

Saturday, Jul 23, 2022 - 02:34 PM (IST)

ਹਰਿਆਣਾ 'ਚ ਕਲਯੁਗੀ ਪੁੱਤਰ ਦੀ ਘਿਨੌਣੀ ਕਰਤੂਤ, ਮਾਂ-ਪਿਓ ਨੂੰ ਮਾਰੀਆਂ ਗੋਲੀਆਂ

ਰੋਹਤਕ– ਹਰਿਆਣਾ ਦੇ ਰੋਹਤਕ ’ਚ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਕਲਯੁਗੀ ਪੁੱਤਰ ਨੇ ਆਪਣੇ ਮਾਂ-ਪਿਓ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮਾਮਲਾ ਪ੍ਰਾਪਰਟੀ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਐੱਫ.ਐੱਸ.ਐੱਲ. ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਰੋਹਤਕ ਪੀ.ਜੀ.ਆਈ. ਭੇਜ ਦਿੱਤਾ ਹੈ ਅੇਤ ਪੁਲਸ ਦਾ ਦਾਅਵਾ ਹੈ ਕਿ ਦੋਸ਼ੀ ਪੁੱਤਰ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ– ਹਰਿਆਣਾ: ਧੀ ਨੂੰ ਏਅਰਪੋਰਟ ਤੋਂ ਲੈਣ ਜਾਂਦੇ ਪਤੀ-ਪਤਨੀ ਦੀ ਦਰਦਨਾਕ ਹਾਦਸੇ ’ਚ ਮੌਤ

ਜਾਣਕਾਰੀ ਮੁਤਾਬਕ, ਪਿਛਲੇ ਕਾਫੀ ਦਿਨਾਂ ਤੋਂ ਤਾਰਾ ਹੋਟਲ ਦੇ ਮਾਲਿਕ ਚੰਦਰਭਾਨ ’ਤੇ ਉਸ ਦਾ ਪੁੱਤਰ ਹੋਟਲ ਆਪਣੇ ਨਾਂ ਕਰਵਾਉਣ ਲਈ ਦਬਾਅ ਬਣਾ ਰਿਹਾ ਸੀ ਪਰ ਚੰਦਰਭਾਨ ਅਜੇ ਹੋਟਲ ਉਸ ਦੇ ਨਾਂ ਕਰਨ ਤੋਂ ਇਨਕਾਰ ਕਰ ਰਿਹਾ ਸੀ। ਇਸੇ ਕਾਰਨ ਪੁੱਤਰ ਤਰੁਣ ਨੇ ਗੁੱਸੇ ’ਚ ਆ ਕੇ ਆਪਣੇ ਪਿਓ ਚੰਦਰਭਾਨ ਅਤੇ ਮਾਂ ਮਨੀਸ਼ਾ ਦੇ ਸਿਰ ’ਚ ਗੋਲੀਆਂ ਮਾਰਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਦੇ ਸਮੇਂ ਤਰੁਣ ਦੀ ਪਤਨੀ ਅਤੇ ਬੱਚੇ ਵੀ ਛੱਤ ’ਤੇ ਬਣੇ ਕਮਰੇ ’ਚ ਮੌਜੂਦ ਸਨ ਪਰ ਤਰੁਣ ਨੇ ਉਨ੍ਹਾਂ ਦੇ ਕਮਰੇ ਦਾ ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤਾ ਸੀ। 

ਇਹ ਵੀ ਪੜ੍ਹੋ– ਹੁਣ ਨਹੀਂ ਲਗਾਉਣੇ ਪੈਣਗੇ ਬੈਂਕ ਦੇ ਚੱਕਰ, ਘਰ ਬੈਠੇ Whatsapp ਜ਼ਰੀਏ ਹੋ ਜਾਣਗੇ ਇਹ ਕੰਮ, ਜਾਣੋ ਕਿਵੇਂ

ਥਾਣਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਸ਼ਰਾਬ ਦੇ ਨਸ਼ੇ ’ਚ ਤਰੁਣ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਫਿਲਹਾਲ ਉਹ ਫਰਾਰ ਹੈ ਅਤੇ ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ– WhatsApp ਨੇ ਜਾਰੀ ਕੀਤੀ ਸ਼ਾਨਦਾਰ ਅਪਡੇਟ, ਹੋਰ ਵੀ ਮਜ਼ੇਦਾਰ ਹੋਵੇਗੀ ਚੈਟਿੰਗ


author

Rakesh

Content Editor

Related News