ਕਲਯੁਗੀ ਪੁੱਤਰ ਨੇ ਕੀਤਾ ਪਿਓ ਦਾ ਕਤਲ

Sunday, Jan 20, 2019 - 09:18 PM (IST)

ਕਲਯੁਗੀ ਪੁੱਤਰ ਨੇ ਕੀਤਾ ਪਿਓ ਦਾ ਕਤਲ

 

ਚਿਤੌੜਗੜ੍ਹ— ਰਾਜਸਥਾਨ ਦੇ ਚਿਤੌੜਗੜ੍ਹ ਜ਼ਿਲ੍ਹੇ 'ਚ ਪੈਂਦੇ ਬਿਜੇਪੁਰ ਥਾਣਾ ਇਲਾਕੇ 'ਚ ਇਕ ਪੁੱਤਰ ਵਲੋਂ ਆਪਣੇ ਪਿਤਾ ਦਾ ਕਤਲ ਕਰਨ ਦਾ ਮਾਮਲਾ ਸਾਮਣੇ ਆਇਆ ਹੈ। ਜਾਣਕਾਰੀ ਮੁਤਾਬਕ ਰਾਵਤ ਦੇ ਪਿੰਡ ਤਾਲਾਬ 'ਚ ਰਾਮੇਸ਼ਵਰ ਰੈਗਰ ਨਾਂ ਦਾ ਵਿਅਕਤੀ ਤਕਰੀਬਨ 15 ਮਹੀਨਿਆਂ ਤੋਂ ਲਾਪਤਾ ਸੀ। ਪਿੰਡ ਦੀ ਪੰਚਾਇਤ ਨੇ ਉਸ ਦੇ ਪੁੱਤਰ ਸੁਰੇਸ਼ ਰੈਗਰ ਨੂੰ ਸਮਾਜ ਤੋਂ ਕਡਣ ਦੀ ਧਮਕੀ ਦੇ ਕੇ ਸੱਚ ਦੱਸਣ ਲਈ ਕਿਹਾ। ਇਸ ਦੌਰਾਨ ਸੁਰੇਸ਼ ਨੇ ਦੱਸਿਆ ਕਿ ਉਸ ਦਾ ਪਿਤਾ ਉਸ ਨੂੰ ਬੜਾ ਤੰਗ-ਪਰੇਸ਼ਾਨ ਕਰਦਾ ਸੀ। ਤਕਰੀਬਨ 15 ਮਹੀਨੇ ਪਹਿਲਾਂ ਉਸ ਨੇ ਆਪਣੇ ਪਿਓ ਦਾ ਰੱਸੀ ਨਾਲ ਗਲਾ ਦਬਾ ਕੇ ਜਾਨੋਂ ਮਾਰ ਦਿੱਤਾ ਤੇ ਲਾਸ਼ ਨੂੰ ਖੇਤਾਂ ਤੋਂ 4 ਕਿਲੋਮੀਟਰ ਦੂਰ ਜੰਗਲਾਤ ਇਲਾਕੇ ਦੀ ਇਕ ਕੰਧ ਨੇੜੇ ਪੱਥਰਾਂ ਹੇਠਾਂ ਦਬਾ ਦਿੱਤਾ। ਮੌਕੇ 'ਤੇ ਪਹੁੰਚੀ ਪੁਲਸ ਨੇ ਘਟਨਾ ਵਾਲੀ ਜਗ੍ਹਾ ਪਹੁੰਚ ਕੇ ਮ੍ਰਿਤਕ ਦਾ ਪਿੰਜਰ ਬਾਹਰ ਕੱਢਿਆ ਤੇ ਕਾਤਲ ਨੂੰ ਗ੍ਰਿਫਤਾਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

KamalJeet Singh

Content Editor

Related News