ਘੋਰ ਕਲਯੁਗ, ਮਾਮੂਲੀ ਤਕਰਾਰ ਕਾਰਨ ਪੁੱਤਰ ਨੇ ਪਿਓ ਦੇ ਸਿਰ ''ਚ ਮਾਰੇ ਡੰਡੇ, ਦਿੱਤੀ ਦਰਦਨਾਕ ਮੌਤ

Wednesday, Aug 16, 2023 - 08:33 AM (IST)

ਘੋਰ ਕਲਯੁਗ, ਮਾਮੂਲੀ ਤਕਰਾਰ ਕਾਰਨ ਪੁੱਤਰ ਨੇ ਪਿਓ ਦੇ ਸਿਰ ''ਚ ਮਾਰੇ ਡੰਡੇ, ਦਿੱਤੀ ਦਰਦਨਾਕ ਮੌਤ

ਬੁਲੰਦਸ਼ਹਿਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ ਦੇ ਸ਼ਿਕਾਰਪੁਰ ਥਾਣਾ ਖੇਤਰ ਵਿੱਚ ਮੰਗਲਵਾਰ ਨੂੰ ਇੱਕ ਵਿਅਕਤੀ ਦਾ ਉਸਦੇ ਪੁੱਤਰ ਵੱਲੋਂ ਡੰਡੇ ਨਾਲ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਸ਼ਿਕਾਰਪੁਰ ਪੁਲਸ ਅਧਿਕਾਰੀ ਵਰੁਣ ਕੁਮਾਰ ਸਿੰਘ ਨੇ ਦੱਸਿਆ ਕਿ ਬੁਲੰਦਸ਼ਹਿਰ ਦੇ ਸ਼ਿਕਾਰਪੁਰ ਥਾਣਾ ਖੇਤਰ ਦੇ ਅਧੀਨ ਮੁਫਤੀਵਾੜਾ ਇਲਾਕੇ ਦੇ ਰਹਿਣ ਵਾਲੇ ਰਾਜਪਾਲ (60) ਦਾ ਆਪਣੇ ਪੁੱਤਰ ਚੇਤਨ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ।

ਇਹ ਵੀ ਪੜ੍ਹੋ: ਮਾਊਂਟ ਐਵਰੈਸਟ ’ਤੇ ਚੜ੍ਹਨ ਦੇ ਚਾਹਵਾਨ ਲੋਕਾਂ ਲਈ ਅਹਿਮ ਖ਼ਬਰ, ਹੁਣ ਖ਼ਰਚਣੇ ਪੈਣਗੇ ਇੰਨੇ ਡਾਲਰ

ਇਸੇ ਤਕਰਾਰ ਕਾਰਨ ਪੁੱਤਰ ਨੇ ਆਪਣੇ ਪਿਤਾ ਦੇ ਸਿਰ 'ਤੇ ਡੰਡੇ ਨਾਲ ਕਈ ਵਾਰ ਕੀਤੇ, ਜਿਸ 'ਚ ਪਿਤਾ ਦੀ ਮੌਤ ਹੋ ਗਈ। ਇਸ ਤੋਂ ਬਾਅਦ ਦੋਸ਼ੀ ਪਿਤਾ ਦੀ ਲਾਸ਼ ਨੂੰ ਕੱਪੜੇ ਦੀ ਗੱਠੜੀ 'ਚ ਬੰਨ੍ਹ ਕੇ ਕਮਰੇ ਨੂੰ ਤਾਲਾ ਲਗਾ ਕੇ ਘਰੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਸੀਓ ਨੇ ਦੱਸਿਆ ਕਿ ਪੁਲਸ ਨੇ ਕੁਝ ਸਮੇਂ ਬਾਅਦ ਹੀ ਮੁਲਜ਼ਮ ਚੇਤਨ ਨੂੰ ਗ੍ਰਿਫ਼ਤਾਰ ਕਰ ਲਿਆ। ਸੀਓ ਨੇ ਕਿਹਾ ਕਿ ਮਾਮਲੇ ਸਬੰਧੀ ਐੱਫ.ਆਈ.ਆਰ. ਦਰਜ ਕਰਕੇ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪਾਕਿਸਤਾਨ 'ਚ ਸੁਤੰਤਰਤਾ ਦਿਵਸ ਦਾ ਜਸ਼ਨ ਪਿਆ ਫਿੱਕਾ, ਹਵਾਈ ਫਾਈਰਿੰਗ 'ਚ 2 ਲੋਕਾਂ ਮੌਤ, 80 ਤੋਂ ਵਧੇਰੇ ਜ਼ਖ਼ਮੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News