ਪੁੱਤਰ ਬਣਿਆ ਹੈਵਾਨ, ਕੁਹਾੜੀ ਮਾਰ ਕੀਤਾ ਪਿਓ ਦਾ ਕਤਲ
Friday, Jan 26, 2024 - 12:02 AM (IST)
ਨੈਸ਼ਨਲ ਡੈਸਕ — ਇਕ ਨੌਜਵਾਨ ਨੇ ਆਪਣੇ ਪਿਓ ਦਾ ਕੁਹਾੜੀ ਨਾਲ ਵੱਢ ਕੇ ਕਤਲ ਕਰ ਦਿੱਤਾ ਹੈ। ਇਹ ਮਾਮਲਾ ਝਾਰਖੰਡ ਦੇ ਧਨਬਾਦ ਤੋਂ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਫਿਲਹਾਲ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਵੱਲੋਂ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ - ਰਾਸ਼ਟਰਪਤੀ ਮੁਰਮੂ ਨੇ ਹਥਿਆਰਬੰਦ ਬਲਾਂ ਦੇ ਜਵਾਨਾਂ ਲਈ 80 ਬਹਾਦਰੀ ਪੁਰਸਕਾਰਾਂ, ਹੋਰ ਸਨਮਾਨਾਂ ਨੂੰ ਦਿੱਤੀ ਮਨਜ਼ੂਰੀ
ਪਿਤਾ 'ਤੇ ਕੁਹਾੜੀ ਨਾਲ ਹਮਲਾ
ਧਨਬਾਦ ਦੇ ਭੂਲੀ ਓਪੀ ਇਲਾਕੇ ਦੇ ਪਾਂਡਰਪਾਲਾ 'ਚ ਮੁਜ਼ੱਫਰ (50 ਸਾਲ) ਦਾ ਪਰਿਵਾਰ ਸਵੇਰੇ ਇਕੱਠੇ ਨਾਸ਼ਤਾ ਕਰ ਰਿਹਾ ਸੀ। ਇਸ ਤੋਂ ਬਾਅਦ ਮੁਜ਼ੱਫਰ ਆਰਾਮ ਕਰਨ ਲਈ ਕਮਰੇ ਵਿੱਚ ਚਲਾ ਗਿਆ। ਉਦੋਂ ਹੀ ਉਸਦਾ ਬੇਟਾ ਘਰ ਪਹੁੰਚਿਆ ਅਤੇ ਹੱਥ ਵਿੱਚ ਫੜੀ ਕੁਹਾੜੀ ਨਾਲ ਪਿਓ 'ਤੇ ਹਮਲਾ ਕਰ ਦਿੱਤਾ। ਹਮਲੇ 'ਚ ਮੁਜ਼ੱਫਰ ਦੀ ਗਰਦਨ 'ਤੇ ਸੱਟ ਲੱਗ ਗਿਆ। ਜਿਉਂ ਹੀ ਉਹ ਆਪਣੀ ਜਾਨ ਬਚਾਉਣ ਲਈ ਮੰਜੇ ਤੋਂ ਉਠਿਆ ਤਾਂ ਜ਼ਫਰ ਨੇ ਦੁਬਾਰਾ ਹਮਲਾ ਕਰ ਦਿੱਤਾ ਅਤੇ ਇਸ ਕਾਰਨ ਉਸ ਦੇ ਪਿਤਾ ਦੇ ਸਿਰ 'ਤੇ ਬੁਰੀ ਤਰ੍ਹਾਂ ਸੱਟ ਲੱਗ ਗਈ।
ਇਹ ਵੀ ਪੜ੍ਹੋ - ਮੁੰਬਈ: 6 ਮੰਜ਼ਿਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ, ਔਰਤ ਦੀ ਮੌਤ
ਰੌਲਾ ਪੈਣ 'ਤੇ ਜਿਉਂ ਹੀ ਗੁਆਂਢੀ ਉਥੇ ਪਹੁੰਚੇ ਤਾਂ ਅੱਗੇ ਦਾ ਨਜ਼ਾਰਾ ਦੇਖ ਕੇ ਹਰ ਕਿਸੇ ਦੇ ਹੰਝੂ ਵਹਿ ਗਏ। ਮੁਜ਼ੱਫਰ ਖੂਨ ਨਾਲ ਲੱਥਪੱਥ ਅਤੇ ਬੇਹੋਸ਼ ਪਿਆ ਸੀ। ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ - RBI ਨੇ ਜ਼ੋਮੈਟੋ ਨੂੰ ਦਿੱਤੀ ਪੇਮੈਂਟ ਐਗ੍ਰੀਗੇਟਰ ਵਜੋਂ ਕੰਮ ਕਰਨ ਦੀ ਮਨਜ਼ੂਰੀ
ਪੁਲਸ ਦਾ ਬਿਆਨ
ਡੀਐਸਪੀ ਧਨਬਾਦ ਅਰਵਿੰਦ ਕੁਮਾਰ ਬਿੰਨਾ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਤਲ ਵਿੱਚ ਵਰਤੀ ਗਈ ਕੁਹਾੜੀ ਵੀ ਬਰਾਮਦ ਕਰ ਲਈ ਗਈ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜ਼ਫਰ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਸੀ। ਹਾਲਾਂਕਿ ਪਿਉ-ਪੁੱਤਰ ਵਿੱਚ ਕੁਝ ਦਿਨਾਂ ਤੋਂ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ।
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।