ਖੂਨ ਹੋਇਆ ਚਿੱਟਾ, ਬੇਟੇ ਨੇ ਕੀਤਾ 60 ਸਾਲਾ ਔਰਤ ਦਾ ਕਤਲ

Wednesday, Aug 21, 2024 - 08:38 PM (IST)

ਮੁਜ਼ੱਫਰਨਗਰ : ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲੇ 'ਚ ਬੁੱਧਵਾਰ ਨੂੰ ਮਾਮੂਲੀ ਝਗੜੇ ਤੋਂ ਬਾਅਦ ਇਕ 60 ਸਾਲਾ ਔਰਤ ਦਾ ਉਸ ਦੇ ਬੇਟੇ ਨੇ ਕਥਿਤ ਤੌਰ 'ਤੇ ਕਤਲ ਕਰ ਦਿੱਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਜ਼ਿਲ੍ਹੇ ਦੇ ਝਿੰਝਾਨਾ ਥਾਣਾ ਖੇਤਰ ਦੇ ਚੋਸਾਨਾ ਕਸਬੇ 'ਚ ਸ਼ਾਜੋ (60) 'ਤੇ ਉਸ ਦੇ ਬੇਟੇ ਸ਼ਬਾਨ (26) ਨੇ ਬੇਲਚੇ ਨਾਲ ਹਮਲਾ ਕੀਤਾ। ਘਟਨਾ ਤੋਂ ਪਹਿਲਾਂ ਦੋਵਾਂ ਵਿਚਾਲੇ ਕੁਝ ਝਗੜਾ ਹੋਇਆ ਸੀ। ਔਰਤ ਨੇ ਆਪਣੇ ਬੇਟੇ ਸ਼ੋਬਨ ਨੂੰ ਘਰ ਵਿੱਚ ਹੀ ਰਹਿਣ ਲਈ ਕਿਹਾ ਸੀ। ਵਧੀਕ ਪੁਲਸ ਸੁਪਰਡੈਂਟ ਐੱਸਪੀ ਸੰਤੋਸ਼ ਕੁਮਾਰ ਸਿੰਘ ਨੇ ਦੱਸਿਆ ਕਿ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਸਦੀ ਲਾਸ਼ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ ਹੈ। ਪੁਲਸ ਨੇ ਇਸ ਸਬੰਧੀ ਸ਼ੋਬਨ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


Baljit Singh

Content Editor

Related News