ਜ਼ਮੀਨ ਦੇ ਮੁਆਵਜ਼ੇ ਲਈ ਕਲਯੁਗੀ ਪੁੱਤ ਤੇ ਨੂੰਹ ਨੇ ਕੀਤਾ ਮਾਂ ਦਾ ਕਤਲ

Monday, Mar 30, 2026 - 05:12 PM (IST)

ਜ਼ਮੀਨ ਦੇ ਮੁਆਵਜ਼ੇ ਲਈ ਕਲਯੁਗੀ ਪੁੱਤ ਤੇ ਨੂੰਹ ਨੇ ਕੀਤਾ ਮਾਂ ਦਾ ਕਤਲ

ਫਰੀਦਾਬਾਦ- ਹਰਿਆਣਾ 'ਚ ਫਰੀਦਾਬਾਦ ਦੇ ਸੈਕਟਰ 67 'ਚ ਇਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਕ 65 ਸਾਲਾ ਬਜ਼ੁਰਗ ਔਰਤ ਦਾ ਉਸ ਦੇ ਆਪਣੇ ਹੀ ਪੁੱਤ ਅਤੇ ਨੂੰਹ ਵੱਲੋਂ ਕਥਿਤ ਤੌਰ 'ਤੇ ਕਤਲ ਕਰ ਦਿੱਤਾ ਗਿਆ। ਪੁਲਸ ਮੁਤਾਬਕ ਇਹ ਕਤਲ ਜ਼ਮੀਨ ਦੇ ਮੁਆਵਜ਼ੇ ਦੀ ਰਕਮ ਹੜੱਪਣ ਦੇ ਲਾਲਚ 'ਚ ਕੀਤਾ ਗਿਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਸਦਰ ਬਲੱਭਗੜ੍ਹ ਥਾਣੇ 'ਚ ਕਤਲ ਦਾ ਮਾਮਲਾ ਦਰਜ ਕਰਕੇ ਮੁਲਜ਼ਮ ਨੂੰਹ ਪੂਨਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਅਨੁਸਾਰ ਪੂਨਮ ਨੇ ਕਬੂਲ ਕੀਤਾ ਹੈ ਕਿ ਉਸ ਨੇ ਮੁਆਵਜ਼ੇ ਦੇ ਪੈਸਿਆਂ ਲਈ ਆਪਣੀ ਸੱਸ ਦੀ ਕੁੱਟਮਾਰ ਕੀਤੀ ਅਤੇ ਫਿਰ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ। ਇਸ ਅਪਰਾਧ 'ਚ ਮ੍ਰਿਤਕਾ ਦਾ ਪੁੱਤ ਲਲਿਤ ਵੀ ਆਪਣੀ ਪਤਨੀ ਦੇ ਨਾਲ ਸ਼ਾਮਲ ਸੀ, ਜੋ ਫਿਲਹਾਲ ਫਰਾਰ ਹੈ ਅਤੇ ਪੁਲਸ ਉਸ ਦੀ ਭਾਲ 'ਚ ਛਾਪੇਮਾਰੀ ਕਰ ਰਹੀ ਹੈ।

ਪੁਲਸ ਅਨੁਸਾਰ, ਮ੍ਰਿਤਕਾ ਓਮਵਤੀ ਦੇ 2 ਬੇਟੇ ਸਨ ਅਤੇ ਦੋਵੇਂ ਹੀ ਵਿਆਹੇ ਹਨ। ਉਹ ਕੁਝ ਸਮੇਂ ਤੋਂ ਆਪਣੇ ਵੱਡੇ ਬੇਟੇ ਲਲਿਤ ਅਤੇ ਨੂੰਹ ਪੂਨਮ ਨਾਲ ਰਹਿ ਰਹੀ ਸੀ। ਪੁਲਸ ਨੇ ਦੱਸਿਆ ਕਿ ਉਸ ਦਾ ਛੋਟਾ ਬੇਟਾ ਅਮਿਤ ਤੇ ਉਸ ਦੀ ਪਤਨੀ ਮਮਤਾ ਬਲੱਭਗੜ੍ਹ ਦੀ ਭੀਕਮ ਕਾਲੋਨੀ 'ਚ ਇਕ ਕਿਰਾਏ ਦੇ ਮਕਾਨ 'ਚ ਰਹਿੰਦੇ ਹਨ। ਇਹ ਵਾਰਦਾਤ 16 ਮਾਰਚ ਨੂੰ ਦੁਪਹਿਰ 1 ਤੋਂ 3 ਵਜੇ ਦੇ ਵਿਚਕਾਰ ਹੋਈ। ਓਮਵਤੀ ਦੇ ਛੋਟੇ ਪੁੱਤ ਅਮਿਤ ਦੀ ਪਤਨੀ ਮਮਤਾ ਨੇ ਪੁਲਸ ਨੂੰ ਦੱਸਿਆ ਕਿ ਓਮਵਤੀ ਨੇ ਕੁਝ ਦਿਨ ਪਹਿਲਾਂ ਹੀ ਇਹ ਖਦਸ਼ਾ ਜਤਾਇਆ ਸੀ ਕਿ ਲਲਿਤ ਅਤੇ ਪੂਨਮ ਮੁਆਵਜ਼ੇ ਦੇ ਪੈਸਿਆਂ ਲਈ ਉਸ ਨੂੰ ਜਾਨੋਂ ਮਾਰ ਸਕਦੇ ਹਨ। ਪੁਲਸ ਵੱਲੋਂ ਮਾਮਲੇ ਦੀ ਅਗਲੇਰੀ ਕਾਰਵਾਈ ਜਾਰੀ ਹੈ। ਪੁਲਸ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ। ਕ੍ਰਾਈਮ ਬਰਾਂਚ ਦੇ ਇੰਚਾਰਜ ਰਮੇਸ਼ ਖੱਤਰੀ ਨੇ ਦੱਸਿਆ ਕਿ ਪੁਲਸ ਨੇ ਪੂਨਮ ਨੂੰ ਹਿਰਾਸਤ 'ਚ ਲੈ ਲਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ,''ਪੁੱਛ-ਗਿੱਛ ਦੌਰਾਨ ਉਸ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਅਤੇ ਦੱਸਿਆ ਕਿ ਉਸ ਦੀ ਸੱਸ ਜ਼ਮੀਨ ਦਾ ਮੁਆਵਜ਼ਾ ਅਤੇ ਸੈਕਟਰ 67 ਵਾਲਾ ਘਰ ਆਪਣਈ ਛੋਟੀ ਨੂੰਹ ਮਮਤਾ ਅਤੇ ਬੇਟੇ ਅਮਿਤ ਨੂੰ ਦੇਣਾ ਚਾਹੁੰਦੀ ਸੀ।'' ਜਦੋਂ 16 ਮਾਰਚ ਨੂੰ, ਜਦੋਂ ਪੂਨਮ ਅਤੇ ਓਮਵਤੀ ਵਿਚਾਲੇ ਇਸ ਗੱਲ ਨੂੰ ਲੈ ਕੇ ਬਹਿਸ ਹੋਈ ਤਾਂ ਗੁੱਸੇ 'ਚ ਆ ਕੇ ਲਲਿਤ ਅਤੇ ਪੂਨਮ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਫਿਰ ਗਲਾ ਘੁੱਟ ਕੇ ਕਤਲ ਕਰ ਦਿੱਤਾ। ਅਧਿਕਾਰੀ ਨੇ ਕਿਹਾ,''ਅਸੀਂ ਲਲਿਤ ਨੂੰ ਫੜਨ ਲਈ ਛਾਪੇਮਾਰੀ ਕਰ ਰਹੇ ਹਾਂ ਅਤੇ ਉਸ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

DIsha

Content Editor

Related News