ਕਿਰਾਏ ਦੇ ਵਿਵਾਦ ''ਚ ਕੁੜੀ ਦਾ ਕਤਲ ਕਰਨ ਵਾਲੇ ''ਦਰਿੰਦੇ'' ਦਾ ਪੁਲਸ ਨੇ ਕੀਤਾ ਐਨਕਾਊਂਟਰ

Saturday, Mar 28, 2026 - 11:08 AM (IST)

ਕਿਰਾਏ ਦੇ ਵਿਵਾਦ ''ਚ ਕੁੜੀ ਦਾ ਕਤਲ ਕਰਨ ਵਾਲੇ ''ਦਰਿੰਦੇ'' ਦਾ ਪੁਲਸ ਨੇ ਕੀਤਾ ਐਨਕਾਊਂਟਰ

ਆਗਰਾ- ਆਗਰਾ ਜ਼ਿਲ੍ਹੇ ਦੇ ਬਮਰੋਲੀ ਕਟਾਰਾ ਥਾਣਾ ਖੇਤਰ 'ਚ ਪੁਲਸ ਨੇ 8 ਸਾਲਾ ਕੁੜੀ ਦੇ ਕਤਲ ਦੇ ਦੋਸ਼ੀ 25 ਹਜ਼ਾਰ ਰੁਪਏ ਦੇ ਇਨਾਮੀ ਬਦਮਾਸ਼ ਨੂੰ ਸ਼ਨੀਵਾਰ ਤੜਕੇ ਮੁਕਾਬਲੇ 'ਚ ਮਾਰ ਦਿੱਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਬੱਚੀ ਦੇ ਕਤਲ ਦਾ ਦੋਸ਼ੀ ਸੁਨੀਲ (29) ਫਰਾਰ ਸੀ ਅਤੇ ਉਸ ਦੀ ਗ੍ਰਿਫ਼ਤਾਰੀ 'ਤੇ 25 ਹਜ਼ਾਰ ਰੁਪਏ ਦਾ ਇਨਾਮ ਐਲਾਨ ਕੀਤਾ ਗਿਆ ਸੀ। ਸ਼ਹਿਰ ਖੇਤਰ ਦੇ ਪੁਲਸ ਡਿਪਟੀ ਕਮਿਸ਼ਨਰ ਅਲੀ ਅੱਬਾਸ ਨੇ ਦੱਸਿਆ,''ਸੁਨੀਲ ਦੀ ਭਾਲ 'ਚ ਸਿਟੀ ਜ਼ੋਨ ਦੀ 12 ਪੁਲਸ ਟੀਮ ਤੋਂ ਇਲਾਵਾ ਹੋਰ ਪੁਲਸ ਕਰਮੀਆਂ ਨੂੰ ਵੀ ਲਗਾਇਆ ਗਿਆ ਸੀ। ਉਹ ਫਿਰੋਜ਼ਾਬਾਦ ਭੱਜਣ ਦੀ ਫਿਰਾਕ 'ਚ ਸੀ। ਰਸਤੇ 'ਚ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ 'ਚ ਇਕ ਗੋਲੀ ਸਬ ਇੰਸਪੈਕਟਰ ਵਿਸ਼ਵਜੀਤ ਨੂੰ ਲੱਗੀ ਅਤੇ ਉਹ ਜ਼ਖ਼ਮੀ ਹੋ ਗਏ।''

ਉਨ੍ਹਾਂ ਕਿਹਾ,''ਪੁਲਸ ਨੇ ਆਤਮਰੱਖਿਆ 'ਚ ਜਵਾਬੀ ਕਾਰਵਾਈ ਕੀਤੀ, ਜਿਸ 'ਚ ਸੁਨੀਲ ਨੂੰ ਵੀ ਗੋਲੀ ਲੱਗੀ ਅਤੇ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।''  ਪੁਲਸ ਅਨੁਸਾਰ, ਸੁਨੀਲ ਤਾਜਗੰਜ ਥਾਣਾ ਖੇਤਰ 'ਚ ਇਕ ਕਿਰਾਏ ਦੇ ਕਮਰੇ 'ਚ ਰਹਿੰਦਾ ਸੀ ਅਤੇ ਮਕਾਨ ਮਾਲਕ ਦੀ ਬੂਟ ਫੈਕਟਰੀ 'ਚ ਕੰਮ ਕਰਦਾ ਸੀ। ਕਿਰਾਏ ਨੂੰ ਲੈ ਕੇ ਉਸ ਦਾ ਬੱਚੀ ਦੇ ਚਾਚੇ ਨਾਲ ਵਿਵਾਦ ਹੋਇਆ ਸੀ। ਉਸ ਨੇ ਦੱਸਿਆ ਕਿ ਦੋਸ਼ ਹੈ ਕਿ 24 ਮਾਰਚ ਨੂੰ ਉਸ ਨੇ ਮਕਾਨ ਮਾਲਕ ਦੀ 8 ਸਾਲਾ ਕੁੜੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਆਟੇ ਦੇ ਡਰੰਮ 'ਚ ਲੁਕਾ ਕੇ ਫਰਾਰ ਹੋ ਗਿਆ। ਕਾਫ਼ੀ ਸਮੇਂ ਤੱਕ ਬੱਚੀ ਦੇ ਨਾ ਮਿਲਣ 'ਤੇ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕੀਤੀ। ਪੁਲਸ ਅਧਿਕਾਰੀ ਨੇ ਕਿਹਾ,''ਪੁਲਸ ਨੇ ਵੀ ਜਾਂਚ ਸ਼ੁਰੂ ਕੀਤੀ। ਇਸ ਦੌਰਾਨ ਸੁਨੀਲ ਵੀ ਬੱਚੀ ਦੀ ਭਾਲ 'ਚ ਸਹਿਯੋਗ ਕਰਦਾ ਰਿਹਾ ਤਾਂ ਕਿ ਕਿਸੇ ਨੂੰ ਉਸ 'ਤੇ ਸ਼ੱਕ ਨਾ ਹੋਵੇ। ਬਾਅਦ 'ਚ ਉਹ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਕੇ ਫਰਾਰ ਹੋ ਗਿਆ।'' ਉਸ ਨੇ ਦੱਸਿਆ ਕਿ ਸ਼ੱਕ ਹੋਣ 'ਤੇ ਦਰਵਾਜ਼ਾ ਤੋੜ ਕੇ ਅੰਦਰ ਦੇਖਿਆ ਤਾਂ ਬੱਚੀ ਦੀ ਲਾਸ਼ ਆਟੇ ਦੇ ਡਰੰਮ 'ਚ ਮਿਲੀ। ਇਸ ਦੇ ਬਾਅਦ ਤੋਂ ਪੁਲਸ ਦੋਸ਼ੀ ਦੀ ਭਾਲ 'ਚ ਜੁਟੀ ਹੋਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News