ਨਿਆਂਪਾਲਿਕਾ ਤੇ ਕਾਰਜਪਾਲਿਕਾ ’ਚ ਕੁਝ ਮਤਭੇਦ ਹੋਣੇ ਚੰਗੀ ਗੱਲ : ਜਸਟਿਸ ਕੌਲ

Saturday, Feb 17, 2024 - 08:30 PM (IST)

ਨਿਆਂਪਾਲਿਕਾ ਤੇ ਕਾਰਜਪਾਲਿਕਾ ’ਚ ਕੁਝ ਮਤਭੇਦ ਹੋਣੇ ਚੰਗੀ ਗੱਲ : ਜਸਟਿਸ ਕੌਲ

ਨਵੀਂ ਦਿੱਲੀ (ਭਾਸ਼ਾ) - ਸੁਪਰੀਮ ਕੋਰਟ ਦੇ ਸਾਬਕਾ ਜੱਜ ਸੰਜੇ ਕਿਸ਼ਨ ਕੌਲ ਨੇ ਕਿਹਾ ਹੈ ਕਿ ਨਿਆਂਪਾਲਿਕਾ ਅਤੇ ਕਾਰਜਪਾਲਿਕਾ ਵਿਚਾਲੇ ਕੁਝ ਮਤਭੇਦ ਹੋਣੇ ਚੰਗੀ ਗੱਲ ਹੈ ਕਿਉਂਕਿ ਇੰਝ ਹੋਣ ਨਾਲ ਲੋਕਰਾਜ ’ਚ ਕੰਟਰੋਲ ਅਤੇ ਸੰਤੁਲਨ ਬਣਿਆ ਰਹਿੰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਆਇਸ਼ਾ ਟਾਕੀਆ ਦੀ ਪਲਾਸਟਿਕ ਸਰਜਰੀ ’ਤੇ ਸਵਾਲ ਚੁੱਕਣ ਵਾਲਿਆਂ ਨੂੰ ਮਿਲਿਆ ਠੋਕਵਾਂ ਜਵਾਬ

ਸੰਸਦ ਮੈਂਬਰਾਂ ਨੂੰ ‘ਸੰਸਦ ਰਤਨ ਪੁਰਸਕਾਰ’ ਪ੍ਰਦਾਨ ਕਰਨ ਲਈ ਸ਼ਨੀਵਾਰ ਆਯੋਜਿਤ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਜਸਟਿਸ ਕੌਲ ਨੇ ਕਿਹਾ ਕਿ ਸੰਵਿਧਾਨ 'ਚ ਲੋਕਤੰਤਰ ’ਚ ਚੈੱਕ ਅਤੇ ਬੈਲੇਂਸ ਦਾ ਜ਼ਿਕਰ ਕੀਤਾ ਗਿਆ ਹੈ। ਇਸ ਅਧੀਨ ਇਕ ਪ੍ਰਸ਼ਾਸਨ, ਇਕ ਵਿਧਾਨ ਸਭਾ ਅਤੇ ਇਕ ਅਦਾਲਤ ਦੀ ਵਿਵਸਥਾ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਪਿਤਾ ਦੀ ਬਰਸੀ ਮੌਕੇ ਹੋਏ ਭਾਵੁਕ, ਕਿਹਾ- ਮੈਂ ਤੁਹਾਨੂੰ ਹਰ ਦਿਨ ਮਿਸ ਕਰਦੈ

ਜਸਟਿਸ ਕੌਲ ਨੇ ਇੱਕ ਸਾਬਕਾ ਚੀਫ਼ ਜਸਟਿਸ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਥੋੜ੍ਹੇ-ਬਹੁਤ ਮਤਭੇਦ ਚੰਗੇ ਹਨ ਪਰ ਜੇ ਨਿਆਂਪਾਲਿਕਾ ਤੇ ਕਾਰਜਪਾਲਿਕਾ ਵਿਚਾਲੇ ਚੀਜ਼ਾਂ ਬਹੁਤ ਚੰਗੀਆਂ ਨਹੀਂ ਹਨ ਤਾਂ ਸਾਡੇ ਲਈ ਇਹ ਇੱਕ ਸਮੱਸਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News