ਵੱਡੀ ਵਾਰਦਾਤ, ਅਦਾਲਤ ''ਚ ਪੇਸ਼ੀ ''ਤੇ ਆਏ ਦੋ ਭਰਾਵਾਂ ''ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
Friday, Jan 10, 2025 - 12:48 PM (IST)
ਬਲਾਚੌਰ ( ਵਿਨੋਦ ਬੈਂਸ/ ਬ੍ਰਹਮਪਰੀ)- ਪਿੰਡ ਘਮੌਰ ਬਾਈਪਾਸ (ਬਲਾਚੌਰ-ਗੜਸ਼ੰਕਰ ਮਾਰਗ) ਉਤੇ ਕਾਰ ਵਿਚ ਸਵਾਰ ਵਿਅਕਤੀਆਂ ਵੱਲੋਂ ਐਕਟਿਵਾ ਸਕੂਟਰ 'ਤੇ ਸਵਾਰ ਦੋ ਨੌਜਵਾਨਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਬਹੁਤ ਬੇਰਹਿਮੀ ਨਾਲ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਜ਼ਖ਼ਮੀਆਂ ਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਹੋਇਆਂ ਪੀ. ਜੀ. ਆਈ. ਰੈਫਰ ਕਰਨਾ ਪਿਆ। 'ਜਗ ਬਾਣੀ' ਟੀਮ ਨੇ ਮੌਕੇ 'ਤੇ ਜਾ ਕੇ ਸੂਤਰਾਂ ਤੋਂ ਜੋ ਜਾਣਕਾਰੀ ਇਕੱਠੀ ਕੀਤੀ ਉਸ ਅਨੁਸਾਰ ਐਕਟਿਵਾ ਸਕੂਟਰ ਨੰ ਪੀ. ਬੀ. 32 ਐੱਮ 9397 'ਤੇ ਦੋ ਨੌਜਵਾਨ ਸਵਾਰ ਘਮੌਰ ਬਾਈਪਾਸ ਤੋਂ ਬਲਾਚੌਰ ਵੱਲ ਜਾ ਰਹੇ ਸਨ।
ਉਨ੍ਹਾਂ ਪਿੱਛੇ ਇਕ ਕਾਰ ਨੰਬਰ ਪੀ. ਬੀ. 32 ਏ. ਬੀ. 0140 ਜਾ ਰਹੀ ਸੀ। ਕਾਰ 'ਚ ਸਵਾਰ ਵਿਅਕਤੀਆਂ ਵੱਲੋਂ ਇਨ੍ਹਾਂ ਦੋਹਾਂ ਵਿਅਕਤੀਆਂ ਦੀ ਤੇਜ਼ਧਾਰ ਹਥਿਆਰ ਨਾਲ ਵੱਡ/ਟੁੱਕ ਕੀਤੀ ਗਈ। ਇਨ੍ਹਾਂ ਵਿੱਚੋਂ ਇਕ ਵਿਅਕਤੀ ਜ਼ਖ਼ਮੀ ਹਾਲਤ ਵਿੱਚ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਅਤੇ ਦੂਜੇ ਭੱਜੇ ਜਾਂਦੇ ਵਿਅਕਤੀ ਦਾ ਪਿੱਛਾ ਕਰਕੇ ਉਸ ਨੂੰ ਘੇਰ ਕੇ ਖੇਤਾਂ ਨੂੰ ਜਾਂਦੀ ਕੱਚੀ ਪਹੀ ਕਿਨਾਰੇ ਬਣੇ ਟਿਊਬਵੈਲ ਕੋਲ ਕਾਰ ਸਵਾਰਾਂ ਨੇ ਉਸ 'ਤੇ ਵੀ ਹਮਲਾ ਕੀਤਾ।
ਇਹ ਵੀ ਪੜ੍ਹੋ : ਪਾਈ-ਪਾਈ ਕਰਕੇ ਧੀ ਦੇ ਵਿਆਹ ਲਈ ਜੋੜੇ ਪੈਸੇ, ਜਦੋਂ ਬੈਂਕ ਜਾ ਕੇ ਵੇਖਿਆ ਖਾਤਾ ਤਾਂ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ
ਟਿਊਬਵੈਲ ਦੇ ਅੱਗੇ ਕਈ ਥਾਂ 'ਤੇ ਜ਼ਖ਼ਮੀ ਨੌਜਵਾਨ ਦਾ ਖ਼ੂਨ ਡੁੱਲਿਆ, ਇਸ ਗੱਲ ਦੀ ਗਵਾਹੀ ਦੇ ਰਿਹਾ ਸੀ ਕਿ ਹਮਲਾਵਰਾਂ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਹੈ। ਸੂਤਰਾਂ ਤੋਂ ਪਤਾ ਲੱਗਾ ਕਿ ਦੋਵੇਂ ਨੌਜਵਾਨ ਜੋ ਜ਼ਖਮੀ ਹੋਏ ਹਨ, ਉਨ੍ਹਾਂ ਦਾ ਨਾਂ ਹਰਪ੍ਰੀਤ ਸਿੰਘ (28) ਪੁੱਤਰ ਗੁਰਮੀਤ ਸਿੰਘ ਪਿੰਡ ਚਾਂਦਪੁਰ ਰੁੜਕੀ ਅਤੇ ਦੂਜਾ ਵਿਅਕਤੀ ਤਲਵਿੰਦਰ (31) ਪੁੱਤਰ ਪ੍ਰੇਮ ਬਜਾੜ ਵਾਸੀ ਪਿੰਡ ਪੋਜੇਵਾਲ ਕਿਸੇ ਕੇਸ ਸਬੰਧੀ ਸਥਾਨਕ ਅਦਾਲਤ ਵਿੱਚ ਪੇਸ਼ੀ 'ਤੇ ਜਾ ਰਹੇ ਸਨ।
ਜ਼ਿਕਰਯੋਗ ਹੈ ਕਿ ਕਾਰ ਦਾ ਕੰਡਕਟਰ ਸਾਈਡ ਦਾ ਮੋਹਰਲਾ ਹਿੱਸਾ ਬੁਰੀ ਤਰਾਂ ਨੁਕਸਾਨ ਗ੍ਰਸਤ ਹੋ ਚੁੱਕਿਆ ਹੈ ਅਤੇ ਐਕਟਿਵਾ ਸਕੂਟਰ ਵੀ ਬੁਰੀ ਤਰ੍ਹਾਂ ਨੁਕਸਾਨ ਗ੍ਰਸਤ ਹਾਲਤ ਵਿੱਚ ਪੁਲਸ ਨੇ ਦੋਵੇਂ ਵਾਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਕਾਰ ਵਿੱਚੋਂ ਕੁਝ ਹਥਿਆਰ ਵਜੋਂ ਵਰਤਣ ਵਾਲੀਆਂ ਚੀਜ਼ਾਂ ਪੁਲਸ ਨੇ ਬਰਾਮਦ ਕੀਤੀਆਂ ਹਨ। ਪੁਲਸ ਦੀ ਜਾਂਚ ਪੂਰੀ ਹੋਣ ਪਿੱਛੋਂ ਇਸ ਘਟਨਾ ਦੀ ਅਸਲ ਜਾਣਕਾਰੀ ਸਾਹਮਣੇ ਆਵੇਗੀ ਕਿ ਇਹ ਸੜਕ ਹਾਦਸਾ ਹੈ ਜਾਂ ਗਿਣੀ-ਮਿਥੀ ਸਾਜਿਸ਼ ਅਧੀਨ ਦੋਵੇਂ ਵਿਅਕਤੀਆਂ ਦੀ ਬੁਰੀ ਤਰੀਕੇ ਨਾਲ ਮਾਰਕੁੱਟ ਕਰਕੇ ਉਨ੍ਹਾਂ ਨੂੰ ਲਹੂ ਲੁਹਾਣ ਕੀਤਾ ਹੈ। ਦੇਰ ਸ਼ਾਮ ਨੂੰ ਪਤਾ ਲੱਗਾ ਕਿ ਦੋਵੇਂ ਜ਼ਖ਼ਮੀ ਵਿਅਕਤੀ ਚੰਡੀਗੜ੍ਹ ਸੈਕਟਰ 32 ਦੇ ਹਸਪਤਾਲ 'ਚ ਜ਼ੇਰੇ ਇਲਾਜ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਟਰੈਕਟਰ-ਟਰਾਲੀ ਤੇ ਮੋਟਰਸਾਈਕਲ ਵਿਚਾਲੇ ਭਿਆਨਕ ਟੱਕਰ, ਵਕੀਲ ਦੀ ਦਰਦਨਾਕ ਮੌਤ
ਗੰਭੀਰ ਜ਼ਖ਼ਮੀ ਹਰਪ੍ਰੀਤ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਜਿਸ ਦੀ ਪੁਸ਼ਟੀ ਉਸ ਦੇ ਕਿਸੇ ਰਿਸ਼ਤੇਦਾਰ ਕੀਤੀ ਅਤੇ ਦੱਸਿਆ ਕਿ ਜ਼ਖ਼ਮੀ ਨੌਜਵਾਨ ਦੋਵੇਂ ਮਸੇਰ ਭਾਈ ਹਨ। ਉਸ ਨੇ ਇਹ ਵੀ ਦੱਸਿਆ ਕਿ ਜਿਨ੍ਹਾਂ ਨੌਜਵਾਨਾਂ ਨੇ ਉਨ੍ਹਾਂ 'ਤੇ ਹਮਲਾ ਕੀਤਾ ਉਨ੍ਹਾਂ ਨੇ ਆਪਣੇ ਸਿਰ ਮੂੰਹ ਕੱਪੜੇ ਨਾਲ ਲਪੇਟੇ ਹੋਏ ਸਨ। ਇਸ ਘਟਨਾ ਵਿੱਚ ਇਕ ਜ਼ਖ਼ਮੀ ਵਿਅਕਤੀ ਕਿਸੇ ਪੁਲਸ ਮੁਲਾਜ਼ਮ ਦਾ ਰਿਸ਼ਤੇਦਾਰ ਵੀ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸ਼ਗਨਾਂ ਵਾਲੇ ਘਰ ਗੂੰਜੇ ਮੌਤ ਦੇ ਵੈਣ, ਮਾਪਿਆਂ ਲਈ ਦਵਾਈ ਲੈਣ ਜਾ ਰਹੇ ਵਿਆਹ ਵਾਲੇ ਮੁੰਡੇ ਦੀ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e