ਸ਼ਰਾਬ ਦੀ ਲੋਰ ''ਚ ਪੰਜਾਬ ਪੁਲਸ ਦੀ ਗੱਡੀ ''ਤੇ ਚੜ੍ਹਾ ਦਿੱਤੀ Swift! ਵੈਂਟੀਲੇਟਰ ''ਤੇ SSF ਮੁਲਾਜ਼ਮ

Thursday, Jan 09, 2025 - 11:28 AM (IST)

ਸ਼ਰਾਬ ਦੀ ਲੋਰ ''ਚ ਪੰਜਾਬ ਪੁਲਸ ਦੀ ਗੱਡੀ ''ਤੇ ਚੜ੍ਹਾ ਦਿੱਤੀ Swift! ਵੈਂਟੀਲੇਟਰ ''ਤੇ SSF ਮੁਲਾਜ਼ਮ

ਭਵਾਨੀਗੜ੍ਹ (ਵਿਕਾਸ ਮਿੱਤਲ)- ਪੰਜਾਬ ਸਰਕਾਰ ਵੱਲੋਂ ਸੜਕਾਂ 'ਤੇ ਚਲਾਈ ਗਈ ਸੜਕ ਸੁਰੱਖਿਆ ਫੋਰਸ (SSF) ਦੀ ਗੱਡੀ ਨਾਲ ਭਵਾਨੀਗੜ੍ਹ 'ਚ ਵੱਡਾ ਹਾਦਸਾ ਵਾਪਰ ਗਿਆ। ਇੱਥੇ ਬੁੱਧਵਾਰ ਦੇਰ ਰਾਤ ਬਾਲਦ ਕੈਂਚੀ 'ਚ ਹਾਈਵੇਅ 'ਤੇ ਖੜ੍ਹੀ SSF ਦੀ ਗੱਡੀ ਨੂੰ ਤੇਜ਼ ਰਫ਼ਤਾਰ Swift ਕਾਰ ਨੇ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ।  ਦੱਸਿਆ ਜਾ ਰਿਹਾ ਹੈ ਕਿ Swift ਕਾਰ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ। ਹਾਦਸੇ ਵਿਚ ਜਿੱਥੇ SSF ਦੀ ਸਰਕਾਰੀ ਗੱਡੀ ਸਮੇਤ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ, ਉੱਥੇ ਰਾਤ ਦੀ ਡਿਊਟੀ ’ਤੇ ਤਾਇਨਾਤ SSF ਦੇ ਦੋ ਜਵਾਨ ਗੰਭੀਰ ਜ਼ਖ਼ਮੀ ਹੋ ਗਏ ਅਤੇ ਕਾਰ ਚਾਲਕ ਨੂੰ ਵੀ ਸੱਟਾਂ ਲੱਗੀਆਂ। SSF ਦੇ ਮੁਲਾਜ਼ਮਾਂ ਨੂੰ ਇਲਾਜ ਲਈ ਪਟਿਆਲਾ ਲਿਜਾਂਦਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਦੀਆਂ ਮੌਜਾਂ, Free ਮਿਲਣਗੇ Laptop, Tablet ਤੇ Smart Watch! ਛੇਤੀ ਕਰ ਲਓ ਅਪਲਾਈ

ਇਸ ਸਬੰਧੀ ਜਾਣਕਾਰੀ ਦਿੰਦਿਆਂ SSF ਦੇ ਹੋਰ ਮੁਲਾਜ਼ਮ ਬਲਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਬੁੱਧਵਾਰ ਰਾਤ ਕਰੀਬ ਸਾਢੇ 10 ਵਜੇ ਵਾਪਰੀ। ਉਸ ਦੇ ਸਾਥੀ ਮੁਲਾਜ਼ਮ ਹਰਸ਼ਵੀਰ ਸਿੰਘ ਤੇ ਮਨਦੀਪ ਦਾਸ ਰਾਤ ਦੀ ਸ਼ਿਫਟ ਦੌਰਾਨ ਬਾਲਦ ਕੈਂਚੀਆਂ ਵਿਖੇ ਤਾਇਨਾਤ ਸਨ। ਹਰਸ਼ਵੀਰ ਸਰਕਾਰੀ ਗੱਡੀ ਨੂੰ ਚਲਾ ਕੇ ਪੁਆਇੰਟ 'ਤੇ ਸਹੀ ਦਿਸ਼ਾ ਵਿਚ ਖੜੀ ਕਰ ਰਿਹਾ ਸੀ ਜਦੋਂ ਕਿ ਮਨਦੀਪ ਉਸਦੇ ਨਾਲ ਕੰਡਕਟਰ ਸੀਟ 'ਤੇ ਬੈਠਾ ਸੀ ਤਾਂ ਇਸੇ ਦੌਰਾਨ ਸਮਾਣਾ ਵਾਲੇ ਪਾਸੇ ਤੋਂ ਹਾਈਵੇਅ ਪੁਲ ਦੇ ਹੇਠਾਂ ਤੋਂ ਆਉਂਦੀ ਹੋਈ ਇੱਕ ਤੇਜ਼ ਰਫ਼ਤਾਰ ਬੇਕਾਬੂ Swift ਕਾਰ ਹੰਪ ਤੋਂ ਉਛੱਲਦੀ ਹੋਈ SSF ਦੀ ਗੱਡੀ 'ਤੇ ਆ ਡਿੱਗੀ। ਬਲਵਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ 'ਚ ਕੰਡਕਟਰ ਸਾਈਡ 'ਤੇ ਬੈਠਾ ਮਨਦੀਪ ਦਾਸ ਗੱਡੀ 'ਚੋਂ ਬਾਹਰ ਡਿੱਗ ਪਿਆ ਜਦਕਿ ਹਰਸ਼ਵੀਰ ਪਲਟੀ ਗੱਡੀ ਦੇ ਹੇਠਾਂ ਫਸ ਗਿਆ ਜਿਸ ਨੂੰ ਮੌਕੇ 'ਤੇ ਇਕੱਤਰ ਹੋਏ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਹਾਦਸੇ ਵਿਚ ਹਰਸ਼ਵੀਰ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ 'ਚ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ ਜਦੋਂ ਕਿ ਮਨਦੀਪ ਦਾਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਬਲਵਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਨੂੰ ਅੰਜਾਮ ਦੇਣ ਵਾਲਾ ਕਾਰ ਦਾ ਚਾਲਕ ਸ਼ਰਾਬ ਦੇ ਨਸ਼ੇ 'ਚ ਚੂਰ ਸੀ ਜਿਸ ਨੂੰ ਮੌਕੇ 'ਤੇ ਕਾਬੂ ਕਰਕੇ ਭਵਾਨੀਗੜ੍ਹ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉੱਧਰ ਪੁਲਸ ਨੇ ਮਾਮਲੇ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News