ਮਾਮੂਲੀ ਗੱਲ ਨੂੰ ਲੈ ਕੇ ਛਿੜਿਆ ਵਿਵਾਦ, 25-30 ਮੁੰਡੇ ਦੁਕਾਨਦਾਰ ਨਾਲ ਕਰ ਗਏ ਵੱਡਾ ਕਾਂਡ
Sunday, Jan 19, 2025 - 02:31 PM (IST)
ਫਰੀਦਕੋਟ (ਜਗਤਾਰ)- ਦੁਕਾਨ ਦੇ ਬਾਹਰ ਖੜੀ ਕਾਰ 'ਚ ਇੱਕ ਬਾਇਕ ਸਵਾਰ ਵੱਲੋਂ ਟੱਕਰ ਮਾਰਨ ਤੇ ਉਸਨੂੰ ਸਮਝਾਉਂਣਾ ਦੁਕਾਨਦਾਰ ਨੂੰ ਮਹਿੰਗਾ ਪੈ ਗਿਆ ਜਿਸ ਦੇ ਚਲਦੇ ਉਕਤ ਬਾਇਕ ਸਵਾਰ ਵੱਲੋਂ ਆਪਣੇ ਸਾਥੀ ਬੁਲਾ ਕੇ ਦੁਕਾਨ 'ਤੇ ਇੱਟਾਂ ਚਲਾ ਉਸਦੇ ਸ਼ੀਸ਼ੇ ਭੰਨ ਦਿੱਤੇ ਅਤੇ ਦੁਕਾਨਦਾਰ ਨਾਲ ਵੀ ਕੁੱਟਮਾਰ ਕਰ ਦੁਕਾਨ ਦਾ ਸਾਮਾਨ ਵੀ ਖ਼ਰਾਬ ਕਰ ਦਿੱਤਾ। ਇਸ ਸਾਰੀ ਘਟਨਾ ਦੀਆਂ ਤਸਵੀਰਾਂ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈਆਂ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਬੱਸ ਕੰਡਕਟਰ ਦਾ ਸ਼ਰਮਨਾਕ ਕਾਰਾ, ਵਿਆਹੁਤਾ ਨਾਲ ਟੱਪੀਆਂ ਹੱਦਾਂ
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਨੇ ਦੱਸਿਆ ਕਿ ਇੱਕ ਬਾਇਕ ਸਵਾਰ ਵੱਲੋਂ ਉਨ੍ਹਾਂ ਦੀ ਦੁਕਾਨ ਦੇ ਬਾਹਰ ਖੜ੍ਹੀ ਕਾਰ 'ਚ ਬਾਇਕ ਮਾਰੀ ਗਈ, ਜਿਸ ਦੀ ਆਵਾਜ਼ ਸੁਨ ਕੇ ਉਹ ਬਾਹਰ ਆਏ ਅਤੇ ਮੁੰਡੇ ਨੂੰ ਪੁੱਛਿਆ ਤਾਂ ਉਸਨੇ ਆਪਣੇ ਮਾਤਾ-ਪਿਤਾ ਨੂੰ ਲਿਆਉਣ ਦੀ ਗੱਲ ਕੀਤੀ ਤਾਂ ਜੋ ਕਾਰ ਦਾ ਜੋ ਨੁਕਸਾਨ ਹੋਇਆ ਉਸਦੀ ਭਰਪਾਈ ਕੀਤੀ ਜਾ ਸਕੇ ਪਰ ਥੋੜੀ ਦੇਰ ਬਾਅਦ ਹੀ ਉਹ ਆਪਣੇ ਨਾਲ 25 ਤੋਂ 30 ਮੁੰਡੇ ਲੈ ਆਇਆ, ਜਿਨ੍ਹਾਂ ਵਲੋਂ ਉਨ੍ਹਾਂ ਦੀ ਦੁਕਾਨ ਤੇ ਇੱਟਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਇਹ ਵੀ ਪੜ੍ਹੋ- ਅਗਨੀਵੀਰ ਵਾਯੂ ਦੀ ਭਰਤੀ ਸ਼ੁਰੂ, ਜਲਦ ਕਰੋ ਅਪਲਾਈ
ਇਸ ਦੌਰਾਨ ਉਸ ਦੀ ਦੁਕਾਨ ਦੇ ਸ਼ੀਸ਼ੇ ਵੀ ਤੋੜ ਦਿੱਤੇ, ਜਿਸ ਤੋਂ ਬਾਅਦ ਉਹ ਦੁਕਾਨ ਅੰਦਰ ਆ ਵੜ੍ਹੇ 'ਤੇ ਉਨ੍ਹਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਦੇ ਸਾਰੇ ਗਾਰਮੈਂਟਸ ਖਿਲਾਰ ਦਿੱਤੇ। ਜਿਸ ਕਾਰਨ ਉਨ੍ਹਾਂ ਦੇ ਨਵੇਂ ਕਪੜੇ ਖ਼ਰਾਬ ਹੋ ਗਏ।ਉਨ੍ਹਾਂ ਕਿਹਾ ਕਿ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਹੈ, ਜਿਸ ਤੋਂ ਬਾਅਦ ਪੁਲਸ ਮੌਕੇ 'ਤੇ ਪੁੱਜੀ ਪਰ ਹਮਲਾਵਰ ਤੱਦ ਤੱਕ ਫ਼ਰਾਰ ਹੋ ਚੁੱਕੇ ਸਨ।ਉਨ੍ਹਾਂ ਇਨਸਾਫ ਦੀ ਮੰਗ ਕਰਦੇ ਹੋਏ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
ਇਸ ਸਬੰਧੀ ਡੀਐਸਪੀ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਕੁੱਝ ਸ਼ਰਾਰਤੀ ਅਨਸਰ ਨੇ ਜਿਨ੍ਹਾਂ ਵੱਲੋ ਘਟਨਾ ਨੂੰ ਅੰਜ਼ਾਮ ਦਿੱਤਾ ਗੀਆ ਜਿਸ ਤੇ ਦੁਕਾਨ ਤੇ ਲੱਗੇ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਦੇ ਅਧਾਰ 'ਤੇ ਦੋਸ਼ੀਆਂ ਦੀ ਪਹਿਚਾਣ ਕਰ ਜਲਦ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ਦੀਆਂ ਇਨ੍ਹਾਂ ਪੁਲਸ ਚੌਕੀਆਂ ਨੂੰ ਲੱਗੇ ਤਾਲੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8