ਨਗਰ ਕੌਂਸਲ ਮੁੱਲਾਂਪੁਰ: ਬੀਬੀ ਮਾਨ ਦੀ ਵੋਟ ਹੋਵੇਗੀ ਫੈਸਲਾਕੁੰਨ, Toss ''ਤੇ ਵੀ ਜਾ ਸਕਦੀ ਹੈ ਗੱਲ
Monday, Jan 13, 2025 - 01:52 PM (IST)

ਮੁੱਲਾਂਪੁਰ ਦਾਖਾ (ਕਾਲੀਆ)- ਨਗਰ ਕੌਂਸਲ ਮੁੱਲਾਂਪੁਰ ਦਾਖਾ ਦੀਆਂ ਹੋਈਆਂ ਚੋਣਾਂ ਤੋਂ ਬਾਅਦ ਪ੍ਰਧਾਨਗੀ ਲਈ ਐੱਸ.ਸੀ. ਭਾਈਚਾਰੇ ਦੇ ਉਮੀਦਵਾਰ ਮਰਦ ਜਾਂ ਮਹਿਲਾ ਲਈ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਅਤੇ ਚੋਣਾਂ ਵਿਚ ਕਾਂਗਰਸ ਕੋਲ 7 ਜੇਤੂ ਉਮੀਦਵਾਰ ਹਨ ਜਦਕਿ ਵਿਰੋਧੀ ਧਿਰ ਕੋਲ 6 ਉਮੀਦਵਾਰ ਹਨ ਜਿਨ੍ਹਾਂ ਵਿਚ ਕਾਂਗਰਸ ਤੋਂ ਟਿਕਟ ਨਾ ਮਿਲਣ ਕਾਰਨ ਆਜ਼ਾਦ ਜਿੱਤੀ ਬੀਬੀ ਤਰਸੇਮ ਕੌਰ ਮਾਨ ਵੀ ਸ਼ਾਮਲ ਹੈ। ਜੇਕਰ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੋਟ ਪਾਉਂਦੇ ਹਨ ਤਾਂ ਵਿਰੋਧੀ ਧਿਰ ਕੋਲ ਵੀ 7 ਉਮੀਦਵਾਰ ਹੋ ਜਾਣਗੇ ਅਤੇ ਹਾਰ ਜਿੱਤ ਦਾ ਨਤੀਜਾ ਟਾਸ 'ਤੇ ਨਿਰਭਰ ਕਰੇਗਾ।
ਇਹ ਖ਼ਬਰ ਵੀ ਪੜ੍ਹੋ - ਫ਼ਲਾਈਓਵਰ ਤੋਂ ਲਮਕੀ ਰੋਡਵੇਜ਼, ਪੰਜਾਬ 'ਚ ਸੰਘਣੀ ਧੁੰਦ ਕਾਰਨ ਸਵਾਰੀਆਂ ਨਾਲ ਭਰੀਆਂ ਬੱਸਾਂ ਦੀ ਜ਼ਬਰਦਸਤ ਟੱਕਰ
ਜੇ ਵੇਖਿਆ ਜਾਵੇ ਤਾਂ ਨਗਰ ਕੌਂਸਲ ਦਾ ਤਾਜ ਪਹਿਨਾਉਣ ਲਈ ਬੀਬੀ ਤਰਸੇਮ ਕੌਰ ਮਾਨ ਜੋ ਕਿ ਆਜ਼ਾਦ ਉਮੀਦਵਾਰ ਵਜੋਂ ਜਿੱਤੀ ਹੈ ਅਸਲ ਵਿੱਚ ਉਹ ਕਾਂਗਰਸ ਪਾਰਟੀ ਦੀ ਸਰਗਰਮ ਵਰਕਰ ਹੈ ਅਤੇ ਟਿਕਟ ਨਾ ਮਿਲਣ ਕਾਰਨ ਉਸ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਹੈ ਅਤੇ ਜਿੱਤ ਵੀ ਹਾਸਿਲ ਕੀਤੀ ਹੈ । ਜੇਕਰ ਇਹ ਜੇਤੂ ਕੌਂਸਲਰ ਬੀਬੀ ਤਰਸੇਮ ਕੌਰ ਮੁੜ ਆਪਣੀ ਕਾਂਗਰਸ ਪਾਰਟੀ ਦਾ ਰੁੱਖ ਕਰ ਲੈਂਦੀ ਹੈ ਅਤੇ ਕਾਂਗਰਸ ਪਾਰਟੀ ਵਿੱਚ ਕੋਈ ਬਗਾਵਤ ਨਹੀਂ ਹੁੰਦੀ ਤਾਂ ਨਗਰ ਕੌਂਸਲ ਮੁੱਲਾਂਪੁਰ ਦਾਖਾ ਤੇ ਕਾਂਗਰਸ ਪਾਰਟੀ ਦਾ ਝੰਡਾ ਲਹਿਰਾਉਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਕਿਉਂਕਿ ਕਾਂਗਰਸ ਕੋਲ ਫਿਰ ਬਹੁਮਤ ਹੋ ਜਾਵੇਗਾ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਜੇਤੂ ਕੌਂਸਲਰ ਦੇ ਜਿੱਤਣ ਉਪਰੰਤ ਸਿਆਸੀ ਗਲਿਆਰਿਆਂ ਵਿੱਚ ਰੋਜ਼ਾਨਾ ਖਿਚੜੀ ਪੱਕ ਰਹੀ ਹੈ ਅਤੇ ਇਸ ਖਿਚੜੀ ਨੂੰ ਕੌਣ ਖਾਵੇਗਾ, ਇਹ ਭਵਿੱਖ ਹੀ ਤੈਅ ਕਰੇਗਾ ?
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮਾਸਕ ਪਾਉਣਾ ਲਾਜ਼ਮੀ! ਬਜ਼ੁਰਗਾਂ 'ਚ ਵੀ ਫੈਲਣ ਲੱਗਿਆ ਚੀਨੀ ਵਾਇਰਸ
ਫਿਲਹਾਲ ਵਿਰੋਧੀ ਅਤੇ ਕਾਂਗਰਸ ਪਾਰਟੀ ਵਿਚ ਵਿਧਾਇਕ ਇਆਲੀ ਦੀ ਵੋਟ ਸਮੇਤ 7-7 ਉਮੀਦਵਾਰਾਂ ਦਾ ਅਨੁਪਾਤ ਹੈ ਅਤੇ ਹਰ ਸ਼ਹਿਰ ਵਾਸੀ ਦੀ ਨਜ਼ਰ ਬੀਬੀ ਤਰਸੇਮ ਕੌਰ ਮਾਨ ਦੀ ਵੋਟ ਤੇ ਟਿਕੀ ਹੋਈ ਹੈ ਅਤੇ ਬੀਬੀ ਤਰਸੇਮ ਕੌਰ ਮਾਨ ਵੀ ਪ੍ਰਧਾਨਗੀ ਦਾ ਤਾਜ ਆਪਣੇ ਸਿਰ 'ਤੇ ਸਜਾਉਣਾ ਚਾਹੁੰਦੀ ਹੈ ਇਸ ਵਿੱਚ ਕੋਈ ਦੋ ਰਾਏ ਨਹੀਂ !! ਆਖਿਰਕਾਰ ਬੀਬੀ ਮਾਨ ਦੀ ਵੋਟ ਕਿੱਧਰ ਬਹੁਮਤ ਵਧਾਏਗੀ ਇਹ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ? ਜਦ ਕਿ ਵਿਰੋਧੀ ਧਿਰ ਵੀ ਇਕਸੁਰ ਹੈ ਇਸ ਕਰਕੇ ਪ੍ਰਧਾਨਗੀ ਦਾ ਤਾਜ ਮਹਿਲਾ ਜਾਂ ਮਰਦ ਕਿਸ ਉਮੀਦਵਾਰ ਦੇ ਸਿਰ ਸਜੇਗਾ? ਇਹ ਬਿੱਲੀ ਥੈਲੇ ਵਿਚੋਂ ਬਾਹਰ ਆਉਣ ਤੇ ਭਵਿੱਖ ਹੀ ਤੈਅ ਕਰੇਗਾ ਕਿ ਨਗਰ ਕੌਂਸਲ ਤੇ ਕਿਸ ਦਾ ਵਧਾਵਾ ਵੱਜਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8